ਪੰਜਾਬ ਦੇ 5400 ਸਿੱਖਿਆ ਪ੍ਰੋਵਾਈਡਰ ਦੇਣਗੇ ਅਸਤੀਫ਼ੇ(ਵੀਡੀਓ ਵੀ ਵੇਖੋ)
ਚੰਡੀਗੜ੍ਹ, 13 ਅਗਸਤ 2022- ਸਿੱਖਿਆ ਪ੍ਰੋਵਾਈਡਰ ਅਧਿਆਪਕ ਜਥੇਬੰਦੀ ਨੇ ਐਲਾਨ ਕੀਤਾ ਕਿ, ਉਹ 15 ਅਗਸਤ ਨੂੰ ਸੂਬੇ ਦੇ ਸੀਐਮ ਭਗਵੰਤ ਮਾਨ ਨੂੰ ਅਸਤੀਫ਼ੇ ਸੌਂਪਣਗੇ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ, ਉਨ੍ਹਾਂ ਦੀ ਗਿਣਤੀ 5400 ਦੇ ਕਰੀਬ ਹੈ ਅਤੇ ਉਹ 15 ਅਗਸਤ ਨੂੰ ਆਪਣੇ ਅਸਤੀਫ਼ੇ ਦੇਣਗੇ।
ਇਸ ਲਿੰਕ 'ਤੇ ਕਲਿੱਕ ਕਰਕੇ ਦੇਖੋ ਪੂਰੀ ਵੀਡੀਓ
ਯੂਨੀਅਨ ਦੇ ਨੁਮਾਇੰਦਿਆਂ ਨੇ ਕਿਹਾ ਕਿ ਅਸੀਂ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਸਕੂਲਾਂ ਵਿੱਚ ਘੱਟ ਤਨਖ਼ਾਹ ‘ਤੇ ਪੜ੍ਹਾ ਰਹੇ ਹਾਂ, ਜਦੋਂ 36000 ਤਨਖਾਹ ਦਾ ਐਲਾਨ ਕਦੋਂ ਦਾ ਹੋ ਚੁੱਕਾ ਹੈ। ਪਰ ਅਜੇ ਤੱਕ ਸਾਨੂੰ ਇਹ ਤਨਖਾਹ ਨਹੀਂ ਮਿਲੀ। ਸਾਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਉਮੀਦ ਸੀ ਪਰ ਸਰਕਾਰ ਵੀ ਸਾਡੇ ਨਾਲ ਗੱਲ ਨਹੀਂ ਕਰ ਰਹੀ।
ਇਸ ਲਿੰਕ 'ਤੇ ਕਲਿੱਕ ਕਰਕੇ ਦੇਖੋ ਪੂਰੀ ਵੀਡੀਓ
ਜਥੇਬੰਦੀ ਦੇ ਆਗੂਆਂ ਨੇ ਐਲਾਨ ਕਰਦਿਆਂ ਇਹ ਵੀ ਕਿਹਾ ਕਿ, ਅਸੀਂ ਇੰਨੀ ਘੱਟ ਤਨਖਾਹ ‘ਤੇ ਨੌਕਰੀ ਨਹੀਂ ਕਰ ਸਕਦੇ, ਅਸੀਂ ਬੱਚਿਆਂ ਨੂੰ ਪੜ੍ਹਾਉਂਦੇ ਹਾਂ, ਸਾਡੇ ਪਰਿਵਾਰ ਨੂੰ ਕੌਣ ਚਲਾਏਗਾ। ਜੇ ਆਮ ਆਦਮੀ ਪਾਰਟੀ ਸਾਡੀ ਤਨਖ਼ਾਹ ਨਹੀਂ ਵਧਾ ਸਕਦੀ ਤਾਂ 15 ਅਗਸਤ ਨੂੰ ਸੀ.ਐਮ ਭਗਵੰਤ ਮਾਨ ਨੂੰ ਐਤਕੀਂ ਦੇਣ ਦਾ ਐਲਾਨ ਕਰ ਰਹੇ ਹਾਂ।