← ਪਿਛੇ ਪਰਤੋ
ਉੜੀਸਾ : ’ਵੈਡਿੰਗ ਕਿੱਟਸ’ ਵਿਚ ਸਰਕਾਰ ਦੇਵੇਗੀ ਗਰਭਨਿਰੋਧਕ ਗੋਲੀਆਂ ਤੇ ਕੋਂਡਮ ਭੁਬਨੇਸ਼ਵਰ, 14 ਅਗਸਤ, 2022: ਉੜੀਸਾ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਉਹ ਨਵੇਂ ਵਿਆਹੇ ਜੋੜਿਆਂ ਨੂੰ ਸਤੰਬਰ ਮਹੀਨੇ ਤੋਂ ’ਵੈਡਿੰਗ ਕਿੱਟਸ’ ਦੇਵੇਗੀ ਤਾਂ ਜੋ ਉਹਨਾਂ ਨੂੰ ਫੈਮਿਲੀ ਪਲਾਨਿੰਗ ਬਾਰੇ ਜਾਗਰੂਕ ਕੀਤਾ ਜਾ ਸਕੇ। ਇਹਨਾਂ ਕਿੱਟਾਂ ਵਿਚ ਗਰਭਨਿਰੋਧਕ ਗੋਲੀਆਂ, ਕੋਂਡਮ ਅਤੇ ਫੈਮਿਲੀ ਪਲਾਨਿੰਗ ਦੇ ਲਾਭ ਦੀ ਜਾਣਕਾਰੀ ਦਿੰਦੀ ਕਿਤਾਬ ਵੀ ਹੋਵੇਗੀ। ਇਹ ਜਾਣਕਾਰੀ ਫੈਮਿਲੀ ਪਲਾਨਿੰਗ ਦੇ ਡਾਇਰੈਕਟਰ ਬਿਜੇ ਪਨੀਗ੍ਰਹੀ ਨੇ ਦਿੱਤੀ ਹੈ। ਉਹਨਾ ਦੱਸਿਆ ਕਿ ਇਹ ਫੈਸਲਾ ਕੌਮੀ ਸਿਹਤ ਮਿਸ਼ਨ ਦੇ ਨਵੀਂ ਪਹਿਲ ਸਕੀਮ ਤਹਿਤ ਕੀਤਾ ਜਾ ਰਿਹਾ ਹੈ।
Total Responses : 939