ਵਨਵਾਸੀ ਕਲਿਆਣ ਆਸ਼ਰਮ ਪੰਜਾਬ ਨੇ ਸ਼ਹੀਦਾਂ ਨੂੰ ਕੀਤਾ ਸਜਦਾ
ਬਾਬੂਸ਼ਾਹੀ ਨੈਟਵਰਕ
ਨਵਾਂਸ਼ਹਿਰ 15 ਅਗਸਤ 2022- ਤਿਰੰਗਾ ਯਾਤਰਾ ਦੌਰਾਨ ਪਿੰਡ ਖ਼ਟਕੜਕਲਾ ਵਿਖੇ ਸ਼ਹੀਦ ਏ ਆਜ਼ਮ ਸ ਭਗਤ ਸਿੰਘ ਦੇ ਸਮਾਰਕ ਉਪਰ ਫੁੱਲ ਮਾਲਾਵਾਂ ਭੇਟ ਕਰਦਿਆਂ ਵਨਵਾਸੀ ਕਲਿਆਣ ਆਸ਼ਰਮ ਪੰਜਾਬ ਦੇ ਸੂਬਾਈ ਪ੍ਰਚਾਰ ਮੁਖੀ ਰਵੀ ਗਰੋਵਰ ਨੇ ਦੱਸਿਆ ਕਿ ਆਲ ਇੰਡੀਆ ਵਨਵਾਸੀ ਕਲਿਆਣ ਆਸ਼ਰਮ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਰਾਮ ਚੰਦਰ ਖਰੜੀ ਪੰਜਾਬ ਦੇ ਤਿਰੰਗਾ ਯਾਤਰਾ ਤਿੰਨ ਦਿਨਾਂ ਦੌਰੇ 'ਤੇ ਆਏ ਹੋਏ ਹਨ। ਅਤੇ ਅੱਜ ਉਹ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾ ਵਿਖੇ ਸ਼ਹੀਦਾਂ ਨੂੰ ਨਮਨ ਕੀਤਾ। ਅਤੇ ਉਨ੍ਹਾਂ ਦੇ ਜੱਦੀ ਪਿੰਡ 'ਚ ਉਨ੍ਹਾਂ ਦੇ ਘਰ ਵਿਖੇ ਵੀ ਨਤਮਸਤਕ ਹੋਏ।ਅਤੇ ਉਨ੍ਹਾਂ ਦੇ ਨਾਲ ਇਸ ਸਮੇ ਵਨਵਾਸੀ ਕਲਿਆਣ ਆਸ਼ਰਮ ਪੰਜਾਬ ਦੇ ਪ੍ਰਧਾਨ ਕੈਲਾਸ਼ ਗਰਗ , ਸਰਪ੍ਰਸਤ ਫੂਲ ਚੰਦ ਜੈਨ , ਜਲੰਧਰ ਵਿਭਾਗ ਸੰਘ ਚਾਲਕ ਨਰਿੰਦਰ ਜੈਨ ਸੂਬਾ ਸੰਗਠਨ ਮੰਤਰੀ ਆਨੰਦ ਸਵਰੂਪ , ਸੂਬਾ ਮੰਤਰੀ ਸੁਸ਼ਾਂਤ ਬੇਰੀ , ਕਰਨ ਗੋਸਾਈਂ , ਰਾਹੁਲ ਸ਼ਰਮਾ , ਪੂਨਮ ਮਾਣਿਕ ਜ਼ਿਲ੍ਹਾ ਪ੍ਰਧਾਨ ਭਾਜਪਾ, ਨਵਾਂਸ਼ਹਿਰ ਜਿਲ੍ਹਾ ਪ੍ਰਧਾਨ ਬਲਵੀਰ , ਮਦਨ ਲਾਲ ਅਨਿਲ ਸ਼ਰਮਾ , ਅਨਿਲ ਚੁੱਘ , ਯਸ਼ ਪਾਲ ਖੁਰਾਣਾ , ਅਸ਼ੋਕ ਟਾਹ , ਅਸ਼ੋਕ ਸ਼ਰਮਾ ਵੀ ਮੌਜੂਦ ਸਨ।