ਸੇਵਾ ਭਾਰਤੀ ਨੇ ਸਫਲਤਾਪੂਰਵਕ ਕੋਰਸ ਮੁਕੰਮਲ ਕਰਨ ਵਾਲੇ ਵਿਦਿਆਰਥੀਆਂ ਨੂੰ ਪ੍ਰਮਾਣ ਪੱਤਰ ਦਿੱਤੇ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 21 ਸਤੰਬਰ 2022
ਸੇਵਾ ਭਾਰਤੀ ਗੁਰਦਾਸਪੁਰ ਵੱਲੋਂ ਚਲਾਏ ਜਾ ਰਹੇ ਪੰਡਤ ਜਗਧਰ ਮੈਮੋਰੀਅਲ ਕੰਪਿਊਟਰ ਸੈਂਟਰ ਕ੍ਰਿਸ਼ਨਾ ਮੰਦਰ ਮੰਡੀ ਗੁਰਦਾਸਪੁਰ ਵਿੱਚ ਸਫ਼ਲਤਾਪੂਰਵਕ ਆਪਣਾ ਕੋਰਸ ਪੂਰਾ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇਣ ਲਈ ਇਕ ਸਮਾਗਮ ਕ੍ਰਿਸ਼ਨਾ ਮੰਦਰ ਵਿਖੇ ਕਰਵਾਇਆ ਗਿਆ। ਜਿਸ ਦੀ ਪ੍ਰਧਾਨਗੀ ਡੀਏਵੀ ਸੰਸਥਾਵਾਂ ਦੇ ਸੈਕਟਰੀ , ਕ੍ਰਿਸ਼ਨਾ ਮੰਦਰ ਮੰਦਿਰ ਕਮੇਟੀ ਦੇ ਪ੍ਰਧਾਨ ਅਤੇ ਪ੍ਰਮੁੱਖ ਸਮਾਜ ਸੇਵੀ ਬਾਲ ਕ੍ਰਿਸ਼ਨ ਮਿੱਤਲ ਨੇ ਕੀਤੀ ਜਦ ਕਿ ਸ਼ਹਿਰ ਦੇ ਪ੍ਰਮੁੱਖ ਜੋਤਸ਼ੀ ਅਤੇ ਸਾਬਕਾ ਕਾਰਜਕਾਰੀ ਅਧਿਕਾਰੀ ਨਗਰ ਕੌਂਸਲ ਗੁਰਦਾਸਪੁਰ ਪੰਡਤ ਵਿਜੇ ਸ਼ਰਮਾ ਮੁੱਖ ਮਹਿਮਾਨ ਦੇ ਤੌਰ ਤੇ ਪ੍ਰੋਗਰਾਮ ਵਿੱਚ ਸ਼ਾਮਲ ਹੋਏ।ਸੇਵਾ ਭਾਰਤੀ ਪੰਜਾਬ ਦੇ ਮੀਤ ਪ੍ਰਧਾਨ ਨੀਲ ਕਮਲ ਮਹਾਜਨ ਇਸ ਮੌਕੇ ਵਿਸ਼ੇਸ਼ ਤੌਰ ਤੇ ਹਾਜਰ ਸਨ।
ਕੇਂਦਰ ਪ੍ਰਮੁੱਖ ਨਰਿੰਦਰ ਸ਼ਰਮਾ ਨੇ ਸਾਰਿਆਂ ਦਾ ਸਵਾਗਤ ਕੀਤਾ ਜਦਕਿ ਜਰਨਲ ਸੈਕਟਰੀ ਅਤੇ ਸੇਵਾ ਪ੍ਰਮੁੱਖ ਸੁਭਾਸ਼ ਮਹਾਜਨ ਨੇ ਇਸ ਮੌਕੇ ਕੇਂਦਰ ਦੀ ਕਾਰਜ ਪ੍ਰਣਾਲੀ ਬਾਰੇ ਦੱਸਦਿਆਂ ਕਿਹਾ ਕਿ ਇਹ ਸੈਂਟਰ ਆਈ ਐਸ ਉ ਰਜਿਸਟਰਡ ਹੈ ਅਤੇ ਇਸ ਵੇਲੇ ਸੇਵਾ ਭਾਰਤੀ ਦੇ ਵੱਖ ਵੱਖ ਕੇਂਦਰਾ ਵਿਚ ਕੁੱਲ 93 ਵਿਦਿਆਰਥੀ ਵੱਖ-ਵੱਖ ਕੋਰਸ ਕਰ ਰਹੇ ਹਨ ਜਦਕਿ ਹੁਣ ਤੱਕ ਕੁੱਲ 800 ਵਿਦਿਆਰਥੀਆਂ ਵੱਲੋਂ ਸੇਵਾ ਭਾਰਤੀ ਦੇ ਕੇਂਦਰਾਂ ਵਿਚ ਸਿੱਖਿਆ ਗ੍ਰਹਿਣ ਕੀਤੀ ਜਾ ਚੁੱਕੀ ਹੈ।
ਪ੍ਰੋਗਰਾਮ ਦੀ ਪ੍ਰਧਾਨਗੀ ਕਰਦੇ ਹੋਏ ਬਾਲਕ੍ਰਿਸ਼ਨ ਮਿੱਤਲ ਅਤੇ ਮੁੱਖ ਮਹਿਮਾਨ ਵਿਜੇ ਸ਼ਰਮਾ ਨੇ ਸੇਵਾ ਭਾਰਤੀ ਵੱਲੋਂ ਸਿੱਖਿਆ ਦੇ ਖੇਤਰ ਵਿਚ ਕੀਤੇ ਜਾ ਰਹੇ ਕੰਮਾਂ ਦੀ ਸਰਾਹਨਾ ਕੀਤੀ ਅਤੇ ਉਸ ਦੇ ਹਰ ਸੇਵਾ ਕੰਮ ਵਿੱਚ ਸਹਿਯੋਗ ਕਰਨ ਦਾ ਵਿਸ਼ਵਾਸ ਦੁਆਇਆ ਨਾਲ ਵੀ ਸਫ਼ਲ ਹੋਏ ਵਿਦਿਆਰਥੀਆਂ ਨੂੰ ਆਸ਼ੀਰਵਾਦ, ਸ਼ੁਭ ਕਾਮਨਾਵਾਂ ਅਤੇ ਸਰਟੀਫਿਕੇਟ ਪ੍ਰਦਾਨ ਕੀਤੇ। ਇਸ ਮੌਕੇ ਰਾਕੇਸ਼ ਗੁਪਤਾ ਦਲਬੀਰ ਸਿੰਘ, ਅਸ਼ੋਕ ਮਹਾਜਨ , ਸੈਂਟਰ ਇੰਚਾਰਜ ਮੈਡਮ ਅੰਜਲੀ ਅਤੇ ਪਰੀਆ ਸਮੇਤ 40 ਦੇ ਕਰੀਬ ਵਿਦਿਆਰਥੀ ਵੀ ਹਾਜਰ ਸਨ।