27 ਸਤੰਬਰ ਨੂੰ ਦਰਬਾਰ ਸ਼੍ਰੀ ਧਿਆਨਪੁਰ ਧਾਮ ਲਈ ਮੁਫਤ ਬੱਸ ਰਵਾਨਾ ਹੋਵੇਗੀ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 21 ਸਤੰਬਰ 2022
ਮੁਫਤ ਬੱਸ ਸੇਵਾ ਵਾਲਿਆਂ ਨੇ ਦੱਸਿਆ ਕਿ 1008 ਸ਼੍ਰੀ ਗੁਰੂ ਰਾਮ ਸੁੰਦਰ ਦਾਸ ਜੀ ਮਹਾਰਾਜ ਦੀ ਆਗਿਆ ਅਤੇ ਆਸ਼ੀਰਵਾਦ ਨਾਲ ਗੁਰਦਾਸਪੁਰ ਤੋਂ ਸ਼੍ਰੀ ਧਿਆਨਪੁਰ ਧਾਮ ਲਈ ਜੋ ਮੁਫਤ ਬੱਸ ਚਲਾਈ ਗਈ ਹੈ ਉਹ ਹਰ ਮਹੀਨੇ ਦੂਜ ਵਾਲੇ ਦਿਨ ਸ਼ਾਮ ਨੂੰ ਸੀਤਾ ਰਾਮ ਪੈਟਰੋਲ ਪੰਪ ਤੋਂ ਮੁਫਤ ਚਲਾਈ ਜਾਂਦੀ ਹੈ। ਇਸ ਵਾਰ 27 ਤਰੀਕ ਨੂੰ ਮੁਫਤ ਬੱਸ ਜਾਵੇਗੀ ।
ਸੇਵਾਦਾਰਾਂ ਨੇ ਇਹ ਵੀ ਦੱਸਿਆ ਕਿ ਇਹ ਉਪਰਾਲਾ ਮਹਾਰਾਜ ਸ਼੍ਰੀ ਰਾਮ ਸੁੰਦਰ ਦਾਸ ਜੀ ਦੀ ਆਗਿਆ ਨਾਲ ਸ਼ੁਰੂ ਕੀਤਾ ਗਿਆ ਹੈ। ਸੰਗਤਾਂ ਹਰ ਮਹੀਨੇ ਦਰਬਾਰ ਸ਼੍ਰੀ ਧਿਆਨਪੁਰ ਧਾਮ ਵਿਖੇ ਨਤਮਸਤਕ ਹੁੰਦੀਆਂ ਹਨ ਅਤੇ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੀਆਂ ਹਨ। ਬੱਸ ਸਭ ਤੋਂ ਪਹਿਲਾਂ ਤਪੋ ਭੂਮੀ ਬਾਵਾ ਲਾਲ ਜੀ ਕਲਾਨੌਰ ਦੇ ਦਰਸ਼ਨ ਕਰਕੇ ਦਰਬਾਰ ਸ਼੍ਰੀ ਧਿਆਨਪੁਰ ਧਾਮ ਲਈ ਰਵਾਨਾ ਹੁੰਦੀਆਂ ਹਨ । ਮੁਫਤ ਬੱਸ ਸੇਵਾ ਵਾਲਿਆਂ ਨੇ ਇਹ ਵੀ ਦੱਸਿਆ ਕਿ ਮਹਾਰਾਜ ਜੀ ਦੀ ਅਪਾਰ ਕਿਰਪਾ ਨਾਲ ਇਹ ਬੱਸ ਇਸੇ ਤਰ੍ਹਾਂ ਚੱਲਦੀ ਰਹੇਗੀ। ਜੋ ਵੀ ਸ਼ਰਧਾਲੂ ਜਾਣਾ ਚਾਹੁੰਦੇ ਹਨ, ਉਹ ਇਸ ਨੰਬਰ (85580-96966) 'ਤੇ ਆਪਣੀਆਂ ਸੀਟਾਂ ਬੁੱਕ ਕਰਵਾ ਕੇ ਸ਼ਾਮ 5 ਵਜੇ ਸੀਤਾ ਰਾਮ ਪੈਟਰੋਲ ਪੰਪ 'ਤੇ ਪਹੁੰਚ ਜਾਣ। ਫ੍ਰੀ ਬੱਸ ਸੇਵਕਾਂ ਦੱਸਿਆ ਕੇ ਗੁਰੂ ਮਹਾਰਾਜ ਜੀ ਦੇ ਹੁਕਮ ਨਾਲ ਸੇਵਾ ਕਰਦੇ ਰਹਾਂਗੇ।ਇਸ ਮੌਕੇ ਅਰਜੁਨ ਮਹਿਰਾ, ਨਰੇਸ਼ ਕਾਲੀਆ, ਅਮਨ, ਗਗਨ, ਰਾਕੇਸ਼, ਕੁੱਕੂ, ਜੱਗੂ, ਅਜੇ, ਅਸ਼ਵਨੀ, ਪਰਮਜੀਤ, ਸੋਨੂੰ, ਸੌਰਵ ਆਦਿ ਹਾਜ਼ਰ ਹਨ।