ਪ੍ਰਧਾਨ ਮੰਤਰੀ ਟੀ.ਬੀ.ਮੁਕਤ ਭਾਰਤ ਅਭਿਆਨ ਸਬੰਧੀ ਕੀਤੀ ਚਰਚਾ : ਏ.ਡੀ.ਸੀ.
ਸੰਜੀਵ ਜਿੰਦਲ,ਬਾਬੂਸ਼ਾਹੀ ਨੈਟਵਰਕ
ਮਾਨਸਾ 22 ਸਤੰਬਰ 2022 : ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਮੇਂ ਸਮੇਂ ਤੇ ਤਰ੍ਹਾਂ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਹਨ ਇਸ ਓਪਰਾਲੇ ਦੇ ਤਹਿਤ ਕੱਲ੍ਹ ਦਫਤਰ ਡਿਪਟੀ ਕਮਿਸ਼ਨਰ ਮਾਨਸਾ ਵਿਖੇ ਪ੍ਰਧਾਨ ਮੰਤਰੀ ਟੀ.ਬੀ ਮੁਕਤ ਭਾਰਤ ਅਭਿਆਨ ਸਬੰਧੀ ਇਕ ਜ਼ਰੂਰੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ ਮਾਨਸਾ ਉਪਕਾਰ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ, ਇਸ ਮੌਕੇ ਬੋਲਦਿਆਂ ਉਨ੍ਹਾਂ ਨੇ ਦੱਸਿਆ ਕਿ ਜਨ ਭਾਗੀਦਰ ਮੁਹਿੰਮ ਦੇ ਵਿੱਚ ਅਸੀਂ ਸਾਰਿਆਂ ਨੇ ਆਪਣਾ ਬਣਦਾ ਯੋਗਦਾਨ ਪਾਉਣਾ ਹੈ ਤਾਂ ਜੋ ਭਾਰਤ ਨੂੰ ਟੀ.ਬੀ.ਮੁਕਤ ਬਣਾਇਆ ਜਾ ਸਕੇ ।
ਇਸ ਮੌਕੇ ਜ਼ਿਲ੍ਹਾ ਟੀਬੀ ਅਫਸਰ ਡਾ. ਨਿਸ਼ੀ ਸੂਦ ਨੇ ਬੋਲਦਿਆਂ ਦੱਸਿਆ ਕਿ ਟੀ.ਬੀ.ਦੀ ਬੀਮਾਰੀ ਅੱਜ ਨਹੀਂ ਬਲਕਿ ਬਹੁਤ ਪੁਰਾਣੀ ਬਿਮਾਰੀ ਹੈ , ਜਦੋਂ ਇਸ ਬਿਮਾਰੀ ਬਾਰੇ ਕਈ ਗ਼ਲਤ ਧਾਰਨਾਵਾਂ ਪ੍ਰਚੱਲਤ ਸਨ ਪਰ ਅੱਜ ਸਰਕਾਰ ਦੁਆਰਾ ਨੈਸ਼ਨਲ ਟਿਊਬਰ ਲੈਮੀਨੇਟ ਪ੍ਰੋਗਰਾਮ ਅਧੀਨ ਡਾਟ ਪ੍ਰਣਾਲੀ ਰਾਹੀ ਇਸ ਦਾ ਇਲਾਜ ਪੂਰੀ ਤਰ੍ਹਾਂ ਸੰਭਵ ਹੈ, ਭਾਰਤ ਵਿੱਚ ਵਿਸ਼ਵ ਦੇ ਸਭ ਤੋਂ ਵੱਧ ਜਾਨੀ 1/4 ( ਇਕ ਚੋਥਾਈ ) ਟੀ.ਬੀ.ਦੇ ਮਰੀਜ਼ ਹਨ, ਦੂਸਰੇ ਸੰਕਾਰਮਕ ਰੋਗਾਂ ਦੇ ਮੁਕਾਬਲੇ ਸਭ ਤੋਂ ਵੱਧ ਸੰਖਿਆ ਵਿਚ ਲੋਕਾਂ ਦੀ ਮੌਤ ਟੀ. ਬੀ. ਦੀ ਬਿਮਾਰੀ ਕਰਕੇ ਹੁੰਦੀ ਹੈ, ਭਾਰਤ ਵਿੱਚ ਹਰ ਇੱਕ ਮਿੰਟ ਵਿੱਚ ਇਕ ਮੌਤ ਟੀ.ਬੀ.ਦੀ ਬਿਮਾਰੀ ਕਰਕੇ ਹੋ ਰਹੀ ਹੈ,ਟੀ.ਬੀ. ਤੋਂ ਪ੍ਰਭਾਵਿਤ ਜ਼ਿਆਦਾ ਲੋਕ ਗਰੀਬ ਵਰਗ ਨਾਲ ਸੰਬੰਧ ਰੱਖਦੇ ਹਨ, ਇਹ ਲੋਕ ਜ਼ਿਆਦਾ ਭੀਡ਼ ਭਡ਼ੱਕੇ ਵਾਲੀਆਂ ਥਾਵਾਂ ਜਾਂ ਸਲੱਮ ਏਰੀਏ ਵਿਚ ਰਹਿੰਦੇ ਹਨ, ਜਾਂ ਕੁਪੋਸ਼ਣ ਦਾ ਸ਼ਿਕਾਰ ਹੁੰਦੇ ਹਨ, ਕਈ ਵਾਰ ਪਰਿਵਾਰ ਦਾ ਕਮਾਊ ਮੈਂਬਰ ਹੀ ਟੀ.ਬੀ. ਨਾਲ ਪੀਡ਼ਤ ਹੋ ਜਾਂਦਾ ਹੈ ਸਾਰੇ ਪਰਿਵਾਰ ਨੂੰ ਮੁਸ਼ਕਿਲ ਕਰਨਾ ਪੈਂਦਾ ਹੈ, ਸਾਡੇ ਸਮਾਜ ਦੀ ਇੱਕ ਪਹਿਲ ਇਨ੍ਹਾਂ ਲੋਕਾਂ ਲਈ ਆਸ਼ਾ ਦੀ ਕਿਰਨ ਬਣ ਸਕਦੀ ਹੈ ਇਨ੍ਹਾਂ ਕਾਰਨਾਂ ਕਰਕੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ ਟੀ.ਬੀ.ਦੇ ਮਰੀਜ਼ਾਂ ਲਈ ਜਨ ਸੰਪਕਰ ਮੁਹਿੰਮ ਕਮਿਊਨਟੀ ਸਪੋਰਟ ਅਭਿਆਨ ਸ਼ੁਰੂ ਕੀਤਾ ਹੈ,ਉਨ੍ਹਾਂ ਨੇ ਇਸ ਅਭਿਆਨ ਨੂੰ ਜਨ ਅੰਦੋਲਨ ਦਾ ਰੂਪ ਦੇਣ ਦਾ ਆਹਵਾਨ ਕੀਤਾ ਹੈ,ਇਸ ਅਭਿਆਨ ਦੇ ਅਧੀਨ ਕੋਈ ਵੀ ਵਿਅਕਤੀ, ਗ਼ੈਰ ਸਰਕਾਰੀ ਸੰਸਥਾਵਾਂ ,ਰਾਜਨੀਤਕ ਦਲ, ਉਦਯੋਗਿਕ ਸੰਸਥਾ ,ਕਾਰਪੋਰੇਟ ਘਰਾਣੇ, ਟੀ.ਬੀ. ਦੇ ਮਰੀਜ਼ਾਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰ ਸਕਦੇ ਹਨ,ਇਹਨਾਂ ਲੋਕਾਂ ਨੂੰ ਨਿਕਸ਼ੇੈ ਮਿੱਤਰਾ ਕਿਹਾ ਜਾਵੇਗਾ,ਇਹ ਨਿਕਸ਼ੇੈ ਮਿੱਤਰਾ ਟੀ.ਬੀ.ਦੇ ਮਰੀਜ਼ਾਂ ਨੂੰ ਨਿਊਟਿ੍ਸ਼ਨ ਸਪੌਟ ,ਫਾਈਨੈਂਸ਼ੀਅਲ ਸਪੋਰਟ ਜਾਂ ਕੋਈ ਵੋਕੇਸ਼ਨਲ ਸਪੋਰਟ ਪ੍ਰਦਾਨ ਕਰਨਗੇ।
ਇਸ ਮੌਕੇ ਬੋਲਦਿਆਂ ਸਹਾਇਕ ਸਿਵਲ ਸਰਜਨ ਡਾ.ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਇਸ ਦੇ ਅਧੀਨ ਦੋ ਤਰ੍ਹਾਂ ਦੀ ਨਿਊਟ੍ਰੀਸ਼ਨਲ ਵੈੱਜ ਅਤੇ ਨਾਨ ਵੈੱਜ ਬਾਸਕਟ ਤਿਆਰ ਕੀਤੀ ਜਾਣੀ ਹੈ,ਟੀ.ਬੀ.ਦੇ ਮਰੀਜ਼ਾਂ ਲਈ ਘੱਟੋ ਘੱਟ ਛੇ ਮਹੀਨੇ ਤੋਂ ਲੈ ਕੇ ਇਕ ਸਾਲ ਤਕ ਨਿਊਟ੍ਰੀਸ਼ਨ ਸਪੋਰਟ ਦੇਣੀ ਹੈ ,ਜਿਸ ਦੀ ਬਾਸਕਟ ਦੀ ਸੁੱਚੀ ਪ੍ਰਦਾਨ ਕਰ ਦਿੱਤੀ ਜਾਵੇਗੀ,ਜੇਕਰ ਕੋਈ ਸੰਸਥਾ ਚਾਹੁੰਦੀ ਹੈ ਤਾਂ ਪਰਿਵਾਰਕ ਮੈਂਬਰਾਂ ਨੂੰ ਵੀ ਨਿਊਟ੍ਰੀਸ਼ਨ ਸਪੋਰਟ ਦੇ ਸਕਦੀ ਹੈ, ਭਾਰਤ ਸਰਕਾਰ ਨੇ 2025 ਤੱਕ ਟੀ.ਬੀ. ਦੇ ਖਾਤਮੇ ਦਾ ਸੰਕਲਪ ਲਿਆ ਹੈ.ਇਸ ਲਈ ਆਪ ਸਭ ਨੂੰ ਬੇਨਤੀ ਹੈ ਕਿ ਇਸ ਅਭਿਆਨ ਨੂੰ ਜਨ ਅੰਦੋਲਨ ਦਾ ਰੂਪ ਦੇ ਕੇ ਟੀ.ਬੀ. ਦੇ ਮਰੀਜ਼ ਤੱਕ ਲੋੜੀਂਦੀ ਸਹਾਇਤਾ ਪਹੁੰਚਾਈ ਜਾਵੇ ਤਾਂ ਜੋ ਭਾਰਤ ਟੀ.ਬੀ.ਮੁਕਤ ਹੋ ਸਕੇ।
ਇਸ ਮੌਕੇ ਜਗਦੇਵ ਸਿੰਘ ਸੈਕਟਰੀ ਰੈੱਡ ਕਰਾਸ ,ਕੰਵਲਜੀਤ ਸਿੰਘ ਗੁਰਦੀਪ ਸਿੰਘ ਨੇਕੀ ਫਾਊਂਡੇਸ਼ਨ ਬੁਢਲਾਡਾ,ਪ੍ਰਧਾਨ ਰੋਟਰੀ ਕਲੱਬ ਪ੍ਰੇਮ ਅਗਰਵਾਲ,ਗੁਰਦੀਪ ਸਿੰਘ, ਮਨਜੀਤ ਸਿੰਘ,ਰਾਹੁਲ ਅਹੂਜਾ,ਵੈਦਾਂਤਾ ਗਰੁੱਪ ਤਲਵੰਡੀ ਸਾਬੋ,ਜਨਰਲ ਸਪਿੰਨਟੈਕਸ, ਸਤਲੁਜ ਸਪਿੰਨਟੈਕਸ, ਵਪਾਰ ਮੰਡਲ,ਜੈ ਮਾ ਸ਼ਾਰਦਾ ਕਲੱਬ,ਰਾਮ ਕੁਮਾਰ ਜਨਰਲ ਸੈਕਟਰੀ ਬੀ.ਜੇ.ਪੀ.ਜਗਸੀਰ ਸਿੰਘ ਸਪਿਰਤ ਅਫਸਰ, ਦਰਸ਼ਨ ਸਿੰਘ ਡਿਪਟੀ ਮਾਸ ਮੀਡੀਆਂ ਅਫਸਰ,ਤੋ ਇਲਾਵਾ ਸ਼ਹਿਰ ਦੇ ਪਤਵੰਤੇ ਸੱਜਣਾਂ ਨੇ ਭਾਗ ਲਿਆ।