← ਪਿਛੇ ਪਰਤੋ
27 ਸਤੰਬਰ ਦੇ ਸੈਸ਼ਨ ਨੂੰ ਲੈ ਕੇ ਰਾਜਪਾਲ ਪੰਜਾਬ ਫਿਰ ਐਕਸ਼ਨ ਮੋਡ ’ਚ, ਪੜ੍ਹੋ ਹੁਣ ਤਾਜ਼ਾ ਘਟਨਾਕ੍ਰਮ ਚੰਡੀਗੜ੍ਹ, 23 ਸਤੰਬਰ, 2022: ਭਗਵੰਤ ਮਾਨ ਸਰਕਾਰ ਵੱਲੋਂ 27 ਸਤੰਬਰ ਨੂੰ ਸੱਦੇ ਗਏ ਪੰਜਾਬ ਵਿਧਾਨ ਸਭਾ ਸੈਸ਼ਨ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਫਿਰ ਐਕਸ਼ਨ ਮੋਡ ਵਿਚ ਹਨ। ਰਾਜਪਾਲ ਨੇ ਪਹਿਲਾਂ 22 ਸਤੰਬਰ ਨੂੰ ਸੱਦੇ ਵਿਸ਼ੇਸ਼ ਸੈਸ਼ਨ ਲਈ ਪ੍ਰਵਾਨਗੀ ਵਾਪਸ ਲੈ ਲਈ ਸੀ। ਹੁਣ ਰਾਜਪਾਲ ਦਫਤਰ ਵੱਲੋਂ ਜਾਰੀ ਬਿਆਨ ਵਿਚ ਦੱਸਿਆ ਗਿਆ ਕਿ ਸਕੱਤਰ ਪੰਜਾਬ ਵਿਧਾਨ ਸਭਾ ਤੋਂ 22 ਸਤੰਬਰ ਨੂੰ ਚਿੱਠੀ ਪ੍ਰਾਪਤ ਹੋਈ ਹੈ ਜਿਸ ਵਿਚ ਪੰਜਾਬ ਵਿਧਾਨ ਸਭਾ ਦੇ 27 ਸਤੰਬਰ ਨੁੰ ਹੋਣ ਵਾਲੇ ਇਜਲਾਸ ਲਈ ਪ੍ਰਵਾਨਗੀ ਮੰਗੀ ਗਈ ਹੈ। ਇਸਦੇ ਜਵਾਬ ਵਿਚ ਦਫਤਰ ਰਾਜਪਾਲ ਪੰਜਾਬ ਨੇ ਸਕੱਤਰ ਵਿਧਾਨ ਸਭਾ ਨੂੰ ਪੱਤਰ ਲਿਖ ਕੇ 27 ਦੇ ਸੈਸ਼ਨ ਵਿਚ ਹੋਣ ਵਾਲੇ ਵਿਧਾਨਕ ਕੰਮਕਾਜ ਦਾ ਵੇਰਵਾ ਮੰਗਿਆ ਹੈ।
Total Responses : 942