ਸਰਪੰਚ ਨੂੰ ਜਾਤੀ ਸੂਚਕ ਸ਼ਬਦ ਬੋਲਣ ਅਤੇ ਧਮਕੀਆਂ ਦੇਣ ਵਾਲਿਆਂ ਖ਼ਿਲਾਫ਼ ਮਾਮਲਾ ਦਰਜ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 24 ਸਤੰਬਰ 2022
ਦੋ ਸਕੇ ਭਰਾਵਾਂ ਤੇ ਜ਼ਮੀਨ ਜਾਇਦਾਦ ਦੇ ਝਗੜੇ ਵਿਚ ਇਕ ਭਰਾ ਨੇ ਆਪਣੇ ਸਾਥੀ ਸਮੇਤ ਪਿੰਡ ਦੇ ਸਰਪੰਚ ਨਾਲ ਬੀਡੀਪੀਓ ਦਫ਼ਤਰ ਗਏ ਦੂਜੇ ਭਰਾ ਤੇ ਸਰਪੰਚ ਨੂੰ ਧਮਕੀਆਂ ਦਿੱਤੀਆਂ ਤੇ ਜਾਤੀ ਸੂਚਕ ਸ਼ਬਦ ਵੀ ਕਹੇ। ਪੁਲਿਸ ਦੇ ਡੀਐਸਪੀ ਰੈਂਕ ਅਧਿਕਾਰੀ ਦੀ ਇਨਕੁਆਰੀ ਤੋਂ ਬਾਅਦ ਦੋ ਵਿਅਕਤੀਆਂ ਖ਼ਿਲਾਫ਼ ਦੀਨਾਨਗਰ ਥਾਣੇ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ।
ਜਾਣਕਾਰੀ ਅਨੁਸਾਰ ਪਿੰਡ ਮਿਆਣੀ ਝਮੇਲਾ ਦੀ ਪੰਚਾਇਤੀ ਜਮੀਨ ਵਿੱਚ ਮੱਛੀ ਪਾਲਣ ਤਲਾਬ ਬਣੇ ਹੋਏ ਹਨ। ਇਹ ਤਲਾਬ ਪੰਚਾਇਤ ਨੇ ਪੱਟੇਦਾਰਾਂ ਨੂੰ ਬੋਲੀ ਤੇ ਦਿੱਤੇ ਹੋਏ ਹਨ।ਇੰਨਾਂ ਪੰਚਾਇਤੀ ਜਮੀਨ ਦੇ ਤਲਾਬਾਂ ਦੇ ਝਗੜੇ ਸਬੰਧੀ ਡੋਗਰ ਅਤੇ ਪਵਨਦੇਵ ਸਿੰਘ ਦਾ ਆਪਣੇ ਭਰਾ ਸਰਵਨ ਸਿੰਘ ਨਾਲ ਜਮੀਨੀ ਜਾਇਦਾਦ ਦੀ ਵੰਡ ਦਾ ਝਗੜਾ ਹੈ । 27.ਜੁਲਾਈ ਨੂੰ ਹਰੀ ਰਾਮ ਸਰਪੰਚ ਪਿੰਡ ਮਿਆਣੀ ਝਮੇਲਾ ਦਰਖਾਸਤ ਦੀ ਦਰਿਆਫਤ ਦੇ ਸਬੰਧ ਵਿੱਚ ਬੀਡੀਪੀਓ ਦਫਤਰ ਦੀਨਾਨਗਰ ਆਇਆ ਸੀ ਜੋ ਬੀਡੀਪੀਓ ਦਫਤਰ ਤੋਂ ਬਿਆਨ ਦੇਣ ਤੋਂ ਬਾਅਦ ਬਾਹਰ ਸੜਕ ਤੇ ਆਇਆ ਜਿਥੇ ਸਵਰਨ ਸਿੰਘ ਪੁੱਤਰ ਅੱਤਰ ਸਿੰਘ ਅਤੇ ਬਲਵਾਨ ਸਿੰਘ ਪੁੱਤਰ ਸਿਵਦੇਵ ਸਿੰਘ ਵਾਸੀਆਂਨ ਮਿਆਣੀ ਝਮੇਲਾ ਵਲੋ ਉਸ ਨੂੰ ਉਸਦੀ ਜਾਤੀ ਦੇ ਖਿਲਾਫ ਅਪਸ਼ਬਦ ਬੋਲੇ ਅਤੇ ਧਮਕੀਆਂ ਦਿੱਤੀਆਂ।