ਭਾਜਪਾ ਨੇ ਡੀਸੀ ਨਾਲ ਬਦਸਲੂਕੀ ਨੂੰ ਲੈ ਕੇ ਆਪ ਨੂੰ ਘੇਰਿਆ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 24 ਸਤੰਬਰ 2022- ਪੰਜਾਬ ਭਾਜਪਾ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਨੇ ਆਪ ਦੇ ਵਿਧਾਇਕ ਦੀ ਪਤਨੀ ਵਲੋਂ ਫਰੀਦਕੋਟ ਦੀ ਡੀਸੀ ਨਾਲ ਕੀਤੀ ਬਦਸਲੂਕੀ ਨੂੰ ਲੈ ਕੇ ਆਮ ਆਦਮੀ ਪਾਰਟੀ ਨੂੰ ਘੇਰਿਆ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵਚਿ ਅਫਸਰਾਂ ਨੂੰ ਰੋਜ਼ਾਨਾ ਆਪ ਵਿਧਾਇਕਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਅਪਮਾਨਿਤ ਕਰ ਰਹੇ ਹਨ। ਆਮ ਆਦਮੀ ਪਾਰਟੀ ਨੂੰ ਪਾਰਟੀ ਦਾ ਨਾਮ ਬਦਲ ਕੇ VIP ਪਾਰਟੀ ਕਰ ਲੈਣਾ ਚਾਹੀਦਾ ਹੈ।