ਹੁਸ਼ਿਆਰਪੁਰ ਗੈਸ ਪਲਾਂਟ 'ਚ ਹੋਇਆ ਵੱਡਾ ਧਮਾਕਾ, 1 ਦੀ ਮੌਤ, 2 ਜ਼ਖਮੀ
ਰਾਕੇਸ਼ ਭੱਟੀ, ਬਾਬੂਸ਼ਾਹੀ ਨੈਟਵਰਕ
ਹੁਸ਼ਿਆਰਪੁਰ, 24 ਸਤੰਬਰ 2022-
ਹੁਸਿ਼ਆਰਪੁਰ ਜਲੰਧਰ ਮਾਰਗ ਤੇ ਸਥਿਤ ਅੱਡਾ ਨਸਰਾਲਾ ਵਿਖੇ ਅੱਜ ਸਵੇਰ ਗੈਸ ਸਿਲੇਡਰ ਫਟਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ । ਜਦੋਂ ਕਿ ਇਸ ਘਟਨਾ ਚ 2 ਹੋਰ ਵਿਅਕਤੀ ਗੰਭੀਰ ਰੂਪ ਚ ਜ਼ਖਮੀ ਹੋ ਗਏ , ਜਿਨ੍ਹਾਂ ਨੂੰ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਹੁਸਿ਼ਆਰਪੁਰ ਵਿਖੇ ਭਰਤੀ ਕਰਵਾਇਆ ਗਿਆ ਜਿਥੇ ਡਾਕਟਰਾਂ ਵਲੋਂ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਿਕ ਨਸਰਾਲਾ ਵਿਖੇ ਸਥਿਤ ਜੇ ਕੇ ਇੰਟਰਪ੍ਰਾਈਜਿਜ਼ ਜੋ ਕਿ ਸਿਲੇਡਰਾਂ ਚ ਬੈਲਡਿੰਗ ਵਾਲੀ ਗੈਸ ਭਰ ਕੇ ਸਪਲਾਈ ਕਰਨ ਦਾ ਕੰਮ ਕਰ ਰਹੇ ਸਨ ਅਤੇ ਅੱਜ ਜਦੋਂ ਸਵੇਰੇ ਕਰਮਚਾਰੀ ਕੰਮ ਕਰ ਰਹੇ ਸੀ ਤਾਂ ਅਚਾਨਕ ਇਕ ਸਿਲੇਡੰਰ ਫਟ ਗਿਆ ।
ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਤੇ 2 ਗੰਭੀਰ ਰੂਪ ਚ ਜ਼ਖਮੀ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਚੌਕੀ ਨਸਰਾਲਾ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚ ਗਏ ਤੇ ਹਰ ਪਹਿਲੂ ਨੂੰ ਆਧਾਰ ਬਣਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਪੰਵਾਸੀ ਪੰਜਾਬੀ ਐ ਤੇ ਪਿਛਲੇ ਕਈ ਸਾਲਾਂ ਤੋਂ ਇਥੇ ਕੰਮ ਕਰਦਾ ਸੀ ।