ਧਾਰਮਿਕ ਸਾਹਿਤ ਛਾਪਣ ਤੋਂ ਪਹਿਲਾਂ ਉਸ ਧਰਮ ਦੀ ਵਿਲੱਖਣਤਾ ਵੇਖਣ ਦੀ ਲੋੜ ਹੈ ਕਿਉਂ?
ਜੀ ਐਸ ਪੰਨੂ,ਬਾਬੂਸ਼ਾਹੀ ਨੈਟਵਰਕ
ਪਟਿਆਲਾ,26 ਸਤੰਬਰ,2022:
ਧਾਰਮਿਕ ਸਾਹਿਤ ਛਾਪਣ ਤੋਂ ਪਹਿਲਾਂ ਉਸ ਧਰਮ ਦੀ ਵਿਲੱਖਣਤਾ ਵੇਖਣ ਦੀ ਲੋੜ ਹੈ ਕਿਉਂ?ਇਸ ਦਾ ਜਵਾਬ ਜਾਨਣਾ ਜ਼ਰੂਰੀ ਹੈ ਕਿਉਂਕਿ ਇਕ ਧਰਮ ਨੂੰ ਦੂਜੇ ਧਰਮ ਵਿੱਚ ਰਲਗੱਡ ਕਰਨਾ ਵੀ ਦੋਵੇਂ ਧਰਮਾਂ ਦਾ ਸਤਿਕਾਰ ਨਾ ਕਰਨਾ ਹੈ ਇਸੇ ਤਰ੍ਹਾਂ ਇਕ ਬਜ਼ੁਰਗ ਨੇ ਪਹਿਲਾਂ ਤਾਂ ਗੁਰਦੁਆਰੇ ਰਕਾਬਗੰਜ ਸਾਹਿਬ ਸਕਾਇਤ ਕੀਤੀ ਪਰੰਤੂ ਉਸ ਦੀ ਨਾ ਸੁਣੀਂ ਗਈ ਤਾਂ ਉਸ ਨੇ ਆਪਣੀ ਭਾਵਨਾ ਸੋਸ਼ਲ ਮੀਡੀਆ ਆਪਣੀ ਵੀਡੀਓ ਵਾਇਰਲ ਕਰ ਦਿੱਤੀ।
ਜਿਸ ਵਿੱਚ ਉਹ ਸਾਫ਼ ਦੱਸਦਾ ਹੈ ਕਿ ਇਕ ਕਿਤਾਬ ਇਕ ਦੁਕਾਨਦਾਰ ਵਲੋਂ ਛਪਾਈ ਗਈ ਜਿਸ ਦਾ ਮੁੱਖ ਬੰਦ ਜਪੁਜੀ ਸਾਹਿਬ ਰੱਖਿਆ ਗਿਆ ਪਰੰਤੂ ਜਦੋਂ ਉਸ ਨੇ ਉਸ ਦੇ ਅੰਦਰ ਦਾ ਹਿੱਸਾ ਪੜਿਆ ਤਾਂ ਉਸ ਦੇ ਦੂਜੇ ਧਰਮ ਦੇ ਨਾਂ ਰਹੁ ਰੀਤਾਂ ਤੇ ਸ਼ਬਦ ਗਾਇਨ ਚਿੱਤਰ ਸ਼ਾਮਿਲ ਹਨ। ਉਸ ਦਾ ਕਹਿਣਾ ਹੈ ਕਿ ਜੇਕਰ ਇਕ ਧਰਮ ਨਾਲ ਸਬੰਧਿਤ ਮੁੱਖਬੰਦ ਰੱਖਿਆ ਗਿਆ ਹੈ ਤਾਂ ਉਸ ਵਿੱਚ ਉਸੇ ਧਰਮ ਨਾਲ ਸਬੰਧਤ ਸ਼ਬਦ ਬਾਣੀ ਸ਼ਾਮਲ ਹੋਣੀਂ ਚਾਹੀਦੀ ਹੈ ਨਾ ਕਿ ਦੂਜੇ ਧਰਮਾਂ ਦੀਆਂ ਵਿਚਾਰ ਸ਼ਬਦ ਦਰਜ਼ ਹੋਣੇ ਚਾਹੀਦੇ ਹਨ ਇਸ ਨਾਲ ਦੋਵੇਂ ਫਿਰਕੇਆਂ ਵਿਚ ਆਪਸੀ ਪਿਆਰ ਘੱਟ ਜਾਂਦਾ ਹੈ ਤੇ ਧਰਮ ਨਿਰਪੱਖਤਾ ਨਹੀਂ ਰਹਿੰਦੀ ਹੈ ।ਲੋੜ ਹੈ ਧਾਰਮਿਕ ਸਥਾਨਾਂ ਨੂੰ ਅਜਿਹੇ ਮੁੱਦੇ ਨੂੰ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕਰਨ ਲਈ ਇਕੱਠੇ ਹੋ ਕੇ ਬੈਠ ਕੇ ਅਸੂਲਾਂ ਨੂੰ ਤਹਿ ਕਰਨ ਦੀ, ਲੋੜ ਪੈਣ ਤੇ ਇਕੱਠੇ ਬੈਠ ਕੇ ਸੁਣਾਈ ਕਰਨ ਤੇ ਸਜ਼ਾ ਦੇਣਾ ਨਿਸ਼ਚਿਤ ਕਰਨਾ ਜ਼ਰੂਰੀ ਸਮਝਿਆ ਜਾਵੇ। ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਮਾਮਲਿਆਂ ਵਿੱਚ ਸਾਰੇ ਧਰਮਾਂ ਦੇ ਸਗੰਠਨ ਬਣਾ ਕੇ ਫੈਸਲਾ ਲਿਆ ਜਾਵੇ।