ਬਾਬਾ ਮਹਿੰਦਰ ਸਿੰਘ ਖਾਲਸਾ ਨੂੰ ਸੰਤ ਗਿਆਨੀ ਕਰਤਾਰ ਸਿੰਘ ਭਿੰਡਰਾਂਵਾਲੇ ਐਵਾਰਡ ਨਾਲ ਕੀਤਾ ਸਨਮਾਨਿਤ
ਬਾਬੂਸ਼ਾਹੀ ਨੈਟਵਰਕ
ਰੂਪਨਗਰ 26 ਸਤੰਬਰ 2022
ਭਾਈ ਨੱਥਾ ਭਾਈ ਅਬਦੁੱਲਾ ਜੀ ਅੰਤਰਰਾਸ਼ਟਰੀ ਢਾਡੀ ਵੱਲੋਂ ਗੁਰਦੁਆਰਾ ਬਾਬਾ ਅਮਰਨਾਥ ਜੀ ਬਿੰਦਰਖ ਵਿਖੇ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਪੰਥ ਦੇ ਮਹਾਨ ਪ੍ਰਚਾਰਕਾਂ ਨੇ ਸ਼ਮੁਲੀਅਤ ਕੀਤਾ ਗੁ: ਸ਼ਹੀਦ ਬੁੰਗਾ ਸਾਹਿਬ (ਗੁਰਮਤਿ ਵਿਦਿਆਲਾ) ਪਿੰਡ ਭੜੀ ਦੇ ਸੰਚਾਲਕ ਸੰਤ ਗਿਆਨੀ ਮਹਿੰਦਰ ਸਿੰਘ ਜੀ ਖਾਲਸਾ ਭੜੀ ਵਾਲਿਆਂ ਨੇ ਸੰਗਤਾਂ ਨੂੰ ਗੁਰਮਤਿ ਵੀਚਾਰਾਂ ਦੁਆਰਾ ਨਿਹਾਲ ਕੀਤਾ।ਇਸ ਮੌਕੇ ਭਾਈ ਨੱਥਾ ਜੀ ਭਾਈ ਅਬਦੁੱਲਾ ਜੀ ਅੰਤਰਰਾਸ਼ਟਰੀ ਢਾਡੀ ਸਭਾ ਵੱਲੋਂ ਸਿੱਖ ਪੰਥ ਦੀਆਂ ਮਹਾਨ ਸੇਵਾਵਾਂ ਬਦਲੇ ਬੇਅੰਤ ਵਿਦਿਆਰਥੀਆਂ ਨੂੰ ਗੁਰਮਤਿ ਦੀ ਵਿਦਿਆ ਪੜਾਉਣ ਵਾਲੇ,ਦੇਸ਼ਾਂ ਵਿਦੇਸ਼ਾਂ ਵਿੱਚ ਦਿਨ ਰਾਤ ਸਿੱਖੀ ਦਾ ਪ੍ਰਚਾਰ ਕਰਨ ਵਾਲੇ, ਸਟੇਜ਼ ਦੇ ਧਨੀ ਦਮਦਮੀ ਟਕਸਾਲ ਦੇ ਮਹਾਨ ਵਿਦਵਾਨ ਸੰਤ ਗਿਆਨ ਮਹਿੰਦਰ ਸਿੰਘ ਜੀ ਖਾਲਸਾ ਭੜੀ ਵਾਲਿਆਂ ਨੂੰ ਸ਼੍ਰੀ ਮਾਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ 13 ਵੇ ਮੁਖੀ ਦਮਦਮੀ ਟਕਸਾਲ ਅਵਾਰਡ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਢਾਡੀ ਗਿਆਨੀ ਮਲਕੀਤ ਸਿੰਘ ਪਪਰਾਲੀ ਪ੍ਰਧਾਨ ਭਾਈ ਨੱਥਾ ਜੀ ਭਾਈ ਅਬਦੁੱਲਾ ਜੀ ਅੰਤਰਰਾਸ਼ਟਰੀ ਢਾਡੀ ਸਭਾ ਜੋ ਇਸ ਸਮੇਂ ਕੈਨੇਡਾ ਧਰਮ ਪ੍ਰਚਾਰ ਦੌਰੇ ਤੇ ਗਏ ਹੋਏ ਹਨ ਉਹਨਾਂ ਨੇ ਵੀਡੀਉ ਕਾਲ ਰਾਹੀ ਸਮਾਗਮ ਵਿੱਚ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।ਇਸ ਮੌਕੇ ਹਾਜਰ ਢਾਡੀ ਸਭਾ ਦੇ ਅਹੁਦੇਦਾਰ ਸਰਪ੍ਰਸਤ ਢਾਡੀ ਬਲਵੀਰ ਸਿੰਘ ਬੀਰ ਭਾਈ ਪਰਮਜੀਤ ਸਿੰਘ ਛੰਮਾ ਦਫਤਰ ਇੰਚਾਰਜ ਢਾਡੀ ਜਸਵੀਰ ਸਿੰਘ ਪਪਰਾਲੀ ਭੁਪਿੰਦਰ ਸਿੰਘ ਜੋਗੀ ਹਰਭਜਨ ਸਿੰਘ ਰੰਗੀਲਾ ਜਨਰਲ ਸਕੱਤਰ ਸਰਮੁਖ ਸਿੰਘ ਦੁੱਗਰੀ ਗੁਰਮੇਲ ਸਿੰਘ ਕਾਂਉਕੇ ਹਰਭਜਨ ਸਿੰਘ ਬਿੰਦਰਖ ਸੰਤ ਸਿੰਘ ਸ਼ੇਰ ਸਿੰਘ ਗੁਰਦੇਵ ਸਿੰਘ ਹਾਕਮ ਸਿੰਘ ਆਦਿ ਹੋਰ ਪੰਥਕ ਸਖਸ਼ੀਅਤ ਹਾਜਰ ਸਨ