ਮਾਲੇਰਕੋਟਲਾ ਪੁਲਸ ਵਲੋਂ ਨਸ਼ਾ ਤਸਕਰਾਂ ਖਿਲਾਫ ਵਿੱਢੀ ਮੁਹਿੰਮ ਦੌਰਾਨ ਨਸ਼ਾ ਤਸਕਰ ਗਰੋਹ ਕਾਬੂ
--320 ਗਰਾਮ ਚਿੱਟੇ, 52 ਹਜਾਰ ਡਰੱਗ ਮਨੀ, ਸਵਿਫਟ ਕਾਰ ਅਤੇ ਮੋਟਰ ਸਾਇਕਲ ਸਮੇਤ ਪੰਜ ਮੈਂਬਰੀ ਨਸ਼ਾ ਤਸਕਰ ਗਰੋਹ ਨੂੰ ਕੀਤਾ ਕਾਬੂ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ, 26 ਸਤੰਬਰ 2022 : ਮਲੇਰਕੋਟਲਾ ਪੁਲਿਸ ਵਲੋਂ ਨਸ਼ਿਆਂ ਖਿਲਾਫ਼ ਵਿੱਢੀ ਬੇਕਿਰਕ ਮੁਹਿੰਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਨੇ ਫ਼ਰੀਦਕੋਟ ਜੇਲ੍ਹ ਵਿਚ ਬੰਦ ਜਲੰਧਰ ਦੇ ਇਕ ਨਾਮੀ ਗੈਂਗਸਟਰ ਦੀ ਪਤਨੀ ਅਤੇ ਇਕ ਹੋਰ ਮਹਿਲਾ ਸਮੇਤ ਪੰਜ ਨਸ਼ਾ ਤਸਕਰਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਕੋਲੋਂ 320 ਗਰਾਮ ਚਿੱਟਾ, 52 ਹਜਾਰ ਡਰੱਗ ਮਨੀ, ਇਕ ਸਵਿਫ਼ਟ ਕਾਰ ਅਤੇ ਇਕ ਮੋਟਰ ਸਾਈਕਲ ਬਰਾਮਦ ਕਰ ਲਿਆ | ਉਪ ਕਪਤਾਨ ਪੁਲਿਸ ਸਬ ਡਵੀਜ਼ਨ ਮਲੇਰਕੋਟਲਾ ਕੁਲਦੀਪ ਸਿੰਘ ਅਤੇ ਇੰਸਪੈਕਟਰ ਜਸਵੀਰ ਸਿੰਘ ਤੂਰ ਮੁੱਖ ਅਫ਼ਸਰ ਥਾਣਾ ਸਿਟੀ-2 ਮਲੇਰਕੋਟਲਾ ਨੇ ਅੱਜ ਨਸ਼ਾ ਤਸਕਰਾਂ ਦੇ ਇਕ ਵੱਡੇ ਗਰੋਹ ਨੂੰ ਕਾਬੂ ਕਰਨ ਦਾ ਦਾਅਵਾ ਕਰਦਿਆਂ ਦੱਸਿਆ ਕਿ ਇਸ ਅੰਤਰ ਰਾਜ਼ੀ ਨਸ਼ਾ ਤਸਕਰ ਗਰੋਹ ਦੇ ਮੁੱਖ ਸਰਗਣੇ ਫ਼ਰੀਦਕੋਟ ਜੇਲ੍ਹ ਵਿਚ ਬੰਦ ਜਲੰਧਰ ਵਾਸੀ ਇਕ ਨਾਮੀ ਗੈਂਗਸਟਰ ਨੂੰ ਜਲਦੀ ਹੀ ਪੋ੍ਰਡਕਸ਼ਨ ਵਰੰਟ 'ਤੇ ਮਲੇਰਕੋਟਲਾ ਲਿਆ ਕੇ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾਵੇਗੀ |
ਉਨ੍ਹਾਂ ਦੱਸਿਆ ਕਿ ਮਲੇਰਕੋਟਲਾ ਵਿਖੇ 22 ਸਤੰਬਰ ਨੂੰ ਮਹਿਲਾ ਏ.ਐੱਸ.ਆਈ ਦੀਪਕਾ ਹਾਂਡਾ ਸਮੇਤ ਪੁਲਿਸ ਪਾਰਟੀ ਸਥਾਨਕ ਸੱਟਾ ਬਾਜ਼ਾਰ ਵਿਖੇ ਇਕ ਕਾਰ ਚਾਲਕ ਸੁਰਿੰਦਰਪਾਲ ਸਿੰਘ ਉਰਫ਼ ਸਨੀ ਪੁੱਤਰ ਅੰਮਿ੍ਤਪਾਲ ਸਿੰਘ ਵਾਸੀ ਸਾਹਨੇਵਾਲ ਰੋਡ ਡੇਹਲੋ ਹਾਲ ਆਬਾਦ ਹਿੰਦਮ ਸਿੰਘ ਨਗਰ ਲੁਧਿਆਣਾ ਨੂੰ ਕਾਬੂ ਕਰਕੇ ਉਸ ਖਿਲਾਫ਼ ਮੁਕੱਦਮਾ ਥਾਣਾ ਸਿਟੀ-2 ਮਾਲੇਰਕੋਟਲਾ ਵਿਖੇ ਦਰਜ ਕਰਵਾਇਆ ਗਿਆ ਸੀ | ਮੁਕੱਦਮੇ ਦੀ ਤਫਤੀਸ ਦੌਰਾਨ ਸਹਾਇਕ ਥਾਣੇਦਾਰ ਮੱਘਰ ਵਲੋਂ ਸਿੰਘ ਨੇ ਉਸ ਕੋਲੋਂ 60 ਗ੍ਰਾਮ ਚਿੱਟਾ/ਹੈਰੋਇੰਨ ਅਤੇ 52 ਹਜਾਰ ਰੁਪਏ ਡਰੱਗਜ਼ ਮਨੀ ਬਰਾਮਦ ਕਰਵਾਈ ਗਈ ਹੈ | ਸੁਰਿੰਦਰਪਾਲ ਸਿੰਘ ਉਰਫ਼ ਸਨੀ ਨੂੰ ਅਦਾਲਤ ਵਿੱਚ ਪੇਸ ਕਰਕੇ ਲਏ ਤਿੰਨ ਦਿਨ ਦੇ ਪੁਲਿਸ ਰਿਮਾਂਡ ਦੌਰਾਨ ਕੀਤੀ ਪੁੱਛਗਿੱਛ ਪਿੱਛੋਂ ਸੰਜੀਵ ਕੁਮਾਰ ਉਰਫ਼ ਸੰਜੂ ਉਰਫ਼ ਗੋਲਡੀ ਉਰਫ਼ ਪੰਮਾ ਵਾਸੀ ਕੁਠੇੜਾਂ ਜੱਸਵਾਲਾ ਜ਼ਿਲ੍ਹਾ ਊਨਾ ਹਿਮਾਚਲ ਪ੍ਰਦੇਸ ਹਾਲ ਵਾਸੀ ਅਵਤਾਰ ਨਗਰ ਗਲੀ ਨੰਬਰ 13 ਸਾਹਮਣੇ ਹਾਂਡਾ ਡਾਇਰੀ ਜਲੰਧਰ, ਵਰਿੰਦਰ ਸਿੰਘ ਉਰਫ਼ ਸੋਨੂੰ ਵਾਸੀ ਅਵਤਾਰ ਨਗਰ ਗਲੀ ਨੰਬਰ 13 ਸਾਹਮਣੇ ਹਾਂਡਾ ਡਾਇਰੀ ਜਲੰਧਰ, ਗੁਰਪ੍ਰੀਤ ਕੌਰ ਵਾਸੀ ਗੁਲਮਾਰਗ ਐਵੀਨਿਊ (ਰਾਮਾ ਮੰਡੀ) ਜਲੰਧਰ, ਕਵਰ ਪੁਸਪਿੰਦਰ ਸਿੰਘ ਵਾਸੀ ਗੁਲਮਾਰਗ ਐਵੀਨਿਊ (ਰਾਮਾ ਮੰਡੀ) ਜਲੰਧਰ ਅਤੇ ਇਕ ਨਾ-ਮਲੂਮ ਔਰਤ ਨੂੰ ਨਾਮਜ਼ਦ ਕੀਤਾ ਗਿਆ ਸੀ |
ਮਾਮਲੇ ਦੀ ਤਫਤੀਸ਼ ਦੌਰਾਨ ਇੰਸਪੈਕਟਰ ਜਸਵੀਰ ਸਿੰਘ ਤੂਰ ਅਤੇ ਸਹਾਇਕ ਥਾਣੇਦਾਰ ਨੇ ਪੁਲਿਸ ਪਾਰਟੀ ਸਮੇਤ ਬੀਤੀ ਕੱਲ੍ਹ 24 ਸਤੰਬਰ ਨੂੰ ਦੋਸੀ ਸੰਜੀਵ ਕੁਮਾਰ ਉਰਫ ਸੰਜੂ ਅਤੇ ਵਰਿੰਦਰ ਸਿੰਘ ਉਰਫ ਸੋਨੂੰ ਨੂੰ ਇਕ ਮੋਟਰਸਾਇਕਲ ਸਮੇਤ ਜਲੰਧਰ ਤੋ ਗਿ੍ਫ਼ਤਾਰ ਕਰ ਲਿਆ ਅਤੇ ਉਸ ਦੀ ਨਿਸ਼ਾਨਦੇਹੀ 'ਤੇ 260 ਗ੍ਰਾਮ ਹੈਰੋਇਨ ਜਲੰਧਰ ਸਥਿਤ ਉਸ ਦੇ ਕਿਰਾਏ ਵਾਲੇ ਕਮਰੇ ਵਿੱਚੋ ਬ੍ਰਾਮਦ ਕਰਵਾਈ ਗਈ | ਪੁਲਿਸ ਅਧਿਕਾਰੀਆਂ ਮੁਤਾਬਿਕ ਇਕ ਮਹਿਲਾ ਗੁਰਪ੍ਰੀਤ ਕੌਰ ਨੂੰ ਉਸ ਦੇ ਘਰ ਗੁਲਮਾਰਗ ਐਵੀਨਿਊ (ਰਾਮਾ ਮੰਡੀ) ਜਲੰਧਰ ਤੋਂ ਅਤੇ ਦੂਜੀ ਮਹਿਲਾ ਜਸਵਿੰਦਰ ਕੌਰ ਪਤਨੀ ਜਗਮੋਹਣ ਸਿੰਘ ਵਾਲੀਆ ਵਾਸੀ ਮਕਾਨ ਨੰਬਰ 131 ਤਰਨ ਇੰਨਕਲੇਵ ਨੇੜੇ ਵਾਟਰ ਟੈਕ ਦਖੋਹਾ ਰੋਡ ਰਾਮਾ ਮੰਡੀ ਜਲੰਧਰ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਇਨ੍ਹਾਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ ਕਰਕੇ ਤਿੰਨ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ |
ਪੁਲਿਸ ਅਧਿਕਾਰੀਆਂ ਮੁਤਾਬਿਕ ਇਸ ਮਾਮਲੇ ਵਿਚ ਲੋੜੀਂਦਾ ਇਕ ਹੋਰ ਵਿਅਕਤੀ ਕਵਰ ਪੁਸਪਿੰਦਰ ਸਿੰਘ ਪੁੱਤਰ ਮਨਜਿੰਦਰ ਸਿੰਘ ਵਾਸੀ ਗੁਲਮਾਰਗ ਐਵੀਨਿਊ (ਰਾਮਾ ਮੰਡੀ) ਜਲੰਧਰ, ਜੋ ਥਾਣਾ ਸਦਰ ਫਗਵਾੜਾ ਵਿਚ ਦਰਜ ਕਤਲ ਦੇ ਇਕ ਮੁਕੱਦਮੇ ਵਿਚ ਇਸ ਵੇਲੇ ਫਰੀਦਕੋਟ ਜੇਲ੍ਹ ਅੰਦਰ ਬੰਦ ਹੈ ਅਤੇ ਜਿਸ ਖਿਲਾਫ਼ ਪਹਿਲਾਂ ਵੀ ਵੱਖ-ਵੱਖ ਧਰਾਵਾਂ ਤਹਿਤ 21 ਮੁਕੱਦਮੇ ਦਰਜ ਹਨ, ਪੁਲਿਸ ਨੂੰ ਲੋੜੀਂਦਾ ਹੈ | ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਇਹ ਨਾਮੀ ਗੈਂਗਸਟਰ ਜੇਲ੍ਹ ਵਿੱਚੋਂ ਹੀ ਆਪਣੀ ਘਰਵਾਲੀ ਗੁਰਪ੍ਰੀਤ ਕੌਰ ਅਤੇ ਉਕਤ ਮੁਕੱਦਮੇਂ 'ਚ ਸ਼ਾਮਿਲ ਵਿਅਕਤੀਆਂ ਨਾਲ ਕਥਿਤ ਤੌਰ 'ਤੇ ਸਾਜਬਾਜ ਹੋ ਕੇ ਨਸ਼ੇ ਦੀ ਤਸਕਰੀ ਕਰਵਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਜੇਲ੍ਹ ਵਿਚ ਬੰਦ ਗੈਂਗਸਟਰ ਨੂੰ ਜਲਦੀ ਹੀ ਪ੍ਰੋਡੈਕਸਨ ਵਰੰਟ 'ਤੇ ਮਲੇਰਕੋਟਲਾ ਲਿਆ ਕੇ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ | ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਇਸ ਪੁੱਛਗਿੱਛ ਦੌਰਾਨ ਵੱਡੇ ਖੁਲਾਸੇ ਹੋ ਸਕਦੇ ਹਨ |