ਸ਼ਹੀਦ ਭਗਤ ਸਿੰਘ ਦੇ ਜੀਵਨ 'ਤੇ ਕਿਤਾਬ ਪੜ੍ਹੋ ਜਾਂ ਪੀਐਚਡੀ ਕਰੋ - ਬਲਕੌਰ ਸਿੰਘ
- ਲਾਰੈਂਸ ਵਰਗਿਆਂ ਦੀਆਂ ਵੀਡੀਓ ਦੇਖ ਕੇ ਉਨ੍ਹਾਂ ਨੂੰ ਫਾਲੋ ਨਾ ਕਰੋ
ਮਾਨਸ, 28 ਸਤੰਬਰ 2022 - ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਪੀਜੀਆਈ ਤੋਂ ਛੁੱਟੀ ਮਿਲਣ ਤੋਂ ਬਾਅਦ ਅੱਜ ਮਾਨਸਾ ਜ਼ਿਲ੍ਹੇ ਦੇ ਪਿੰਡ ਬੁਰਜ ਢਿਲਵਾਂ ਵਿਖੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਦੇਰ ਸ਼ਾਮ ਉਨ੍ਹਾਂ ਨੂੰ ਫੁੱਲ ਮਾਲਾਵਾਂ ਪਹਿਨਾਇਆ ਅਤੇ ਭਗਤ ਸਿੰਘ ਦੇ ਜੀਵਨ ਸਬੰਧੀ ਗੱਲਬਾਤ ਕੀਤੀ ਤੇ ਲਾਰੈਂਸ ਬਿਸ਼ਨੋਈ ਦੀ ਵੀਡਿਓ ਸ਼ੋਸਲ ਮੀਡੀਏ ਤੇ ਨਾ ਦੇਖਣ ਦੇ ਲਈ ਵੀ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ।
ਸਿੱਧੂ ਮੂਸੇਵਾਲਾ ਦੇ ਪਿਤਾ ਨੇ ਮਾਨਸਾ ਜ਼ਿਲ੍ਹੇ ਦੇ ਪਿੰਡ ਬੁਰਜ ਢਿੱਲਵਾਂ ਵਿਖੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲਮਾਲਾਵਾ ਪਹਿਨਾਉਂਦੇ ਹੋਏ ਕਿਹਾ ਕਿ ਜਿਵੇਂ ਤੁਸੀਂ ਜਾਣਦੇ ਹੋ ਕਿ ਅੱਜ ਦਿਨ ਸਾਡੇ ਕੌਮ ਦੇ ਮਹਾਨ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਹੈ ਜਨਮ ਦਿਵਸ ਮਨਾਉਣ ਲੱਗਿਆ ਕਈ ਸਾਡੇ ਦਿਮਾਗ਼ ਦੇ ਵਿਚ ਵਿਚਾਰ ਆਉਂਦੇ ਹਨ ਕਿ ਆਖਿਰ ਅਸੀਂ ਸਿੱਖਣਾ ਕੀ ਹੈ ਤੁਸੀਂ ਦੇਖਿਆ ਹੋਣਾ ਕਿ ਪਿਛਲੇ ਦਿਨੀਂ ਲਾਰੈਂਸ ਦੀ ਬਠਿੰਡਾ ਵਿਖੇ ਪੇਸ਼ੀ ਸੀ ਤਾਂ ਮੈਂ ਇੱਕ ਵੀਡੀਓ ਦੇਖੀ ਤਾਂ ਉੱਥੇ ਪੜ੍ਹੀਆਂ ਲਿਖੀਆਂ ਕਈ ਮੇਰੀਆਂ ਭੈਣਾਂ ਐਡਵੋਕੇਟ ਸਨ ਅਤੇ ਉਨ੍ਹਾਂਨੇ ਦੇ ਵਿੱਚ ਹੋੜ ਮੱਚੀ ਹੋਈ ਸੀ ਅਤੇ ਉਹ ਕਹਿ ਰਹੀਆਂ ਸਨ ਕਿ ਮੈਂ ਲਾਰੈਂਸ ਦੇਖਣਾ ਹੈ ਲਾਰੈਂਸ ਦੇਖਣਾ ਹੈ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਜੇਕਰ ਦੇਖਣਾ ਹੈ ਤਾਂ ਭਗਤ ਸਿੰਘ ਦਾ ਜੀਵਨ ਦੇਖੋ ਭਗਤ ਸਿੰਘ ਦੇ ਜੀਵਨ ਤੇ ਇਕੱਠੇ ਹੋਣ ਦਾ ਮਕਸਦ ਇਹ ਹੈ ਕਿ ਜਿੰਨੀਆਂ ਸ਼ਹਾਦਤਾਂ ਸ਼ਹੀਦ ਭਗਤ ਸਿੰਘ ਦੇ ਪਰਿਵਾਰ ਨੇ ਦਿੱਤੀਆਂ ਪਹਿਲਾਂ ਹੀ ਚਾਚਾ ਅਜੀਤ ਸਿੰਘ ਹੋਵੇ ਕ੍ਰਿਸ਼ਨ ਸਿੰਘ ਹੋਣ ਅਤੇ ਇਕੱਲੇ ਇਕੱਲੇ ਮੈਂਬਰ ਨੇ ਦੇਸ਼ ਕੌਮ ਲਈ ਆਪਣੀ ਆਹੂਤੀ ਦਿੱਤੀ ਹੈ ਸਾਡੀ ਬਦਕਿਸਮਤੀ ਹੈ ਅਤੇ ਅਸੀਂ ਹਾਲੇ ਵੀ ਸ਼ਹੀਦ ਦਾ ਦਰਜਾ ਦੇਣ ਦੇ ਵਿੱਚ ਕਿੰਤੂ ਪ੍ਰੰਤੂ ਹੋ ਰਹੇ ਹਾਂ।
ਆਪਾਂ ਥੋੜ੍ਹੇ ਜਿਹੇ ਬਿਮਾਰ ਹੋ ਜਾਂਦੇ ਹਾਂ ਸਰੀਰ ਕਸਟ ਹੋ ਜਾਂਦਾ ਹੈ ਅਤੇ ਦਿਮਾਗ਼ ਤੇ ਬੋਝ ਨਹੀਂ ਪੈਂਦਾ ਅਤੇ ਇਨ੍ਹਾਂ ਲੋਕਾਂ ਨੇ ਹੱਸ ਹੱਸ ਕੇ ਫਾਂਸੀ ਦੇ ਰੱਸੇ ਆਪਣੇ ਗਾਲ੍ਹਾਂ ਦੇ ਵਿੱਚ ਪਾਏ ਹਨ ਫਾਂਸੀ ਦੇ ਤਖ਼ਤੇ ਤੇ ਖੜ੍ਹ ਕੇ ਮੁਸਕਰਾਉਣਾ ਕੋਈ ਆਮ ਨਹੀਂ ਹੁੰਦਾ ਉਹ ਰੱਬੀ ਰੂਹਾਂ ਹੁੰਦੀਆਂ ਹਨ ਜੋ ਸਮਾਜ ਦੀ ਕੌਮ ਦੀ ਸੇਵਾ ਲਈ ਆਉਂਦੀਆਂ ਹਨ ਅਤੇ ਚਲੀਆਂ ਜਾਂਦੀਆਂ ਹਨ ਹੋਰ ਸਮਾਜ ਲਈ ਕੁਝ ਕਰ ਗੁਜ਼ਰਨ ਵਾਲੇ ਬੰਦਿਆਂ ਦੀ ਵੀ ਉਮਰ ਥੋੜ੍ਹੀ ਹੁੰਦੀ ਹੈ ਅਤੇ ਜੇਕਰ ਕਿਸੇ ਦੇ ਵਿੱਚ ਵੀ ਕੋਈ ਕੁਆਲਟੀ ਹੋਵੇ ਚਾਹੇ ਭਗਤ ਸਿੰਘ ਹੋਣ ਜਾਂ ਆਪਣੇ ਨੌਜਵਾਨ ਹੁਣ ਅਕਸਰ ਪ੍ਰਮਾਤਮਾ ਇਨ੍ਹਾਂ ਦੀ ਉਮਰ ਛੋਟੀ ਲਿਖਦਾ ਹੈ ਇਸੇ ਕਰਕੇ ਉਨ੍ਹਾਂ ਦੇ ਵਿਚ ਕੰਮ ਕਰਨ ਦੀ ਕਾਬਲੀਅਤ ਆਪਣੇ ਆਪ ਨਾਲੋਂ ਹਜ਼ਾਰਾਂ ਗੁਣਾਂ ਜ਼ਿਆਦਾ ਹੁੰਦੀ ਹੈ ਅਤੇ ਉਹ ਥੋੜ੍ਹੇ ਸਮੇਂ ਵਿੱਚ ਹੀ ਕੁਝ ਅਜਿਹਾ ਕਰ ਦਿੰਦੇ ਹਨ ਕਿ ਦੁਨੀਆ ਯਾਦ ਕਰਦੀ ਹੈ ਸੋ ਮੈਂ ਇਨ੍ਹਾਂ ਬੱਚਿਆਂ ਨੂੰ ਵੀ ਕਹਿੰਦਾ ਹਾਂ ਕਿ ਤੁਹਾਡੇ ਵੱਡੇ ਭਰਾ ਹਨ ਭਾਵੇਂ ਇਕ ਗੱਲ ਦੱਸੀ ਹੈ ਕਿ ਆਪਣੇ ਮਾਪਿਆਂ ਦੇ ਨਾਲ ਕਿਵੇਂ ਜੁੜਨਾ ਹੈ ਆਪਣੇ ਮਾਪਿਆਂ ਦੀ ਕਮੀ ਸੇਵਾ ਕਰਨੀ ਹੈ ਆਪਣੇ ਪਿਤਾ ਪੁਰਖੀ ਕਿੱਤੇ ਨਾਲ ਕਿਵੇਂ ਜੁੜ ਕੇ ਰਹਿਣਾ ਹੈ ਜੇ ਤੁਹਾਡੇ ਭਰਾ ਤੂੰ ਵੀ ਗੱਲਾਂ ਸਿੱਖਣ ਨੂੰ ਮਿਲੀਆਂ ਹਨ ਭਗਤ ਸਿੰਘ ਜੀ ਦਾ ਜੀਵਨ ਤਾਂ ਬਹੁਤ ਵੱਡਾ ਹੈ ਉਸ ਤੋਂ ਤਾਂ ਭਾਵੇਂ ਤੁਸੀਂ ਪੀਐੱਚਡੀ ਕਰ ਲਓ ਜੋ ਮਰਜ਼ੀ ਸਿੱਖ ਲਵੋ ਸੋ ਇਹੋ ਜਿਹੇ ਬਦਮਾਸ਼ਾਂ ਦੀਆਂ ਲਾਈਫਾ ਤੇ ਇਨ੍ਹਾਂ ਦੀਆਂ ਵੀਡੀਓ ਤੇ ਸੋਸ਼ਲ ਮੀਡੀਆ ਤੇ ਜ਼ਿਆਦਾ ਤਵੱਜੋਂ ਨਾ ਦਿਆ ਕਰੋ ਮੇਰੀ ਬੇਨਤੀ ਹੈ ਕਿ ਭਗਤ ਸਿੰਘ ਬਾਰੇ ਬੇਸ਼ੱਕ ਮਿਲ ਜਾਵੇ ਉਹ ਪੜ੍ਹ ਲਿਆ ਕਰੋ ਜੇ ਜੋ ਸਰਚ ਕਰਨਾ ਹੈ ਤਾਂ ਉਹ ਕਰ ਲਿਆ ਕਰੋ ਪਰ ਮੇਰੀ ਬੇਨਤੀ ਹੈ ਲਾਰੈਂਸ ਵਰਗੇ ਲਗਾੜਿਆਂ ਨੂੰ ਸੋਸ਼ਲ ਮੀਡੀਏ ਤੇ ਜ਼ਿਆਦਾ ਫੋਲੋ ਨਾ ਕਰਿਆ ਕਰੋ ਇਹ ਆਪਣੇ ਲਈ ਬਹੁਤ ਖ਼ਤਰਨਾਕ ਸਾਬਤ ਹੋਣਗੇ ਅਤੇ ਪਹਿਲਾਂ ਵੀ ਹੋਏ ਹਨ ਅੱਗੇ ਵੀ ਹੁੰਦੇ ਰਹਿਣਗੇ ਕਿਉਂਕਿ ਤੁਹਾਡਾ ਜੋ ਮਾਨਾ ਹੈ ਜੋ ਆ ਬੱਚੇ ਬੈਠੇ ਹਨ ਇਹ ਕੋਰੀ ਸਲੇਟ ਹਨ ਇਸ ਤੇ ਜੋ ਲਿਖਿਆ ਗਿਆ ਉਹ ਨਹੀਂ ਮਿਟੇਗਾ ਸ ਭਗਤ ਸਿੰਘ ਵਰਗੇ ਹੀ ਸਾਡੇ ਮਾਰਗ ਹਨ ਅਤੇ ਸਾਨੂੰ ਸਹੀ ਰਸਤਾ ਦਿਖਾ ਸਕਦੇ ਹਨ।