ਸਾਈ ਪਰਿਵਾਰ ਨੇ ਮਨਾਇਆ ਸ਼ਿਰਡੀ ਸਾਈਂ ਬਾਬਾ ਦਾ ਜਨਮ ਦਿਵਸ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 28 ਸਤੰਬਰ 2022
ਸਾਈ ਪਰਿਵਾਰ ਨੇ ਚੌਧਰੀ ਮਈਆ ਦਾਸ ਮਿਸਤਰੀ ਸ਼ਿਵਾਲਾ ਮੰਦਰ ਵਿਖੇ ਸ਼ਿਰਡੀ ਸਾਈਂ ਬਾਬਾ ਦਾ ਜਨਮ ਦਿਵਸ ਧੂਮਧਾਮ ਨਾਲ ਮਨਾਇਆ ਜਿਸ ਵਿਚ ਚੌਧਰੀ ਮਈਆ ਦਾਸ ਮਿਸਤਰੀ ਸ਼ਿਵਾਲਾ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਰਮਵੀਰ ਮਹਾਜਨ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਬੱਚਿਆਂ ਦੇ ਹੱਥੋਂ ਭਗਤਾਂ ਵੱਲੋਂ ਸ਼ਿਰਡੀ ਸਾਈਂ ਬਾਬਾ ਦੇ ਨਾਂ ਤੇ ਭੇਂਟ ਕੀਤੇ ਗਏ ਕੇਕ ਕੱਟ ਕੇ ਉਨ੍ਹਾਂ ਵਿੱਚ ਪ੍ਰਸਾਦ ਦੇ ਤੌਰ ਤੇ ਵੰਡਿਆ ਗਿਆ। ਪਰਦੀਪ ਮਹਾਜਨ ਨੇ ਇਸ ਮੌਕੇ ਕਿਹਾ ਕਿ ਸ਼ਿਰਡੀ ਸਾਈਂ ਬਾਬਾ ਨੂੰ ਆਪਣੇ ਗੁਰੂ ਅਤੇ ਈਸ਼ਟ ਦੇ ਤੌਰ ਤੇ ਮੰਨਣ ਵਾਲੇ 27 ਸਤੰਬਰ ਨੂੰ ਬਾਬਾ ਦਾ ਜਨਮ ਦਿਨ ਮਨਾਉਂਦੇ ਹਨ ਇਸ ਲਈ ਸਾਈ ਪਰਿਵਾਰ ਵੱਲੋਂ ਵੀ ਲਗਾਤਾਰ ਹਰ ਸਾਲ ਸ਼ਿਰਡੀ ਸਾਈਂ ਬਾਬਾ ਦਾ ਜਨਮ ਦਿਵਸ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਮੰਦਰ ਵਿਚ ਸਾਈਂ ਬਾਬਾ ਦੀ ਮੂਰਤੀ ਸਥਾਪਨਾ ਦੇ ਸਬੰਧ ਵਿਚ ਸਾਹਿਬ ਪਾਲਕੀ ਯਾਤਰਾ 17 ਅਕਤੂਬਰ ਨੂੰ ਕੱਢੀ ਜਾ ਰਹੀ ਹੈ ਜਿਸ ਦੇ ਲਈ ਸਾਈ ਪਰਿਵਾਰ ਵੱਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਸਾਈਂ ਸੰਧਿਆ ਦੇ ਪ੍ਰੋਗਰਾਮ ਵੀ ਕੀਤੇ ਜਾ ਰਹੇ ਹਨ।
ਮੰਦਰ ਕਮੇਟੀ ਦੇ ਪ੍ਰਧਾਨ ਧਰਮ ਵੀਰ ਮਹਾਜਨ ਨੇ ਕਿਹਾ ਕਿ ਪੁਰਾਨੇ ਸਮੇਂ ਵਿੱਚ ਦਾਦਾ ਦਾਦੀ ਅਤੇ ਪਰਿਵਾਰ ਦੇ ਵੱਡੇ ਬੱਚਿਆਂ ਨੂੰ ਆਪਣੇ ਧਰਮ ਅਤੇ ਵਿਰਸੇ ਦੀਆ ਕਹਾਣੀਆ ਸੁਣਾ ਸੁਣਾ ਕੇ ਉਨ੍ਹਾਂ ਦੇ ਦਿਲ ਵਿੱਚ ਧਾਰਮਿਕ ਭਾਵਨਾਵਾਂ ਭਰਦੇ ਸਨ ਪਰ ਅੱਜ ਦੇ ਦੌਰ ਵਿਚ ਕਿਸੇ ਵੱਡੇ ਬਜ਼ੁਰਗ ਨੂੰ ਏਨਾ ਸਮਾ ਨਹੀਂ ਹੈ ਕਿ ਉਹ ਬੱਚਿਆਂ ਨਾਲ ਬੈਠ ਕੇ ਅਜਿਹਾ ਕਰ ਸਕਣ ਇਸ ਲਈ ਧਾਰਮਿਕ ਸਮਾਗਮ ਹੀ ਅੱਜ ਬੱਚਿਆਂ ਨੂੰ ਵੀ ਆਪਣੇ ਧਰਮ ਅਤੇ ਅਮੀਰ ਵਿਰਸੇ ਤੋਂ ਜਾਨੂ ਕਰਵਾਉਣ ਦਾ ਇਕਮਾਤਰ ਰਸਤਾ ਹਨ। ਇਸ ਲਈ ਧਾਰਮਿਕ ਸਮਾਗਮਾਂ ਵਿੱਚ ਆਪਣੇ ਪਰਿਵਾਰ ਸਮੇਤ ਹਿੱਸਾ ਲੈਣਾ ਚਾਹੀਦਾ ਹੈ।
ਇਸ ਮੌਕੇ ਸੰਜੀਵ ਮਹਾਜਨ, ਅਸ਼ੋਕ ਸ਼ਰਮਾ, , ਸੰਦੀਪ ਮਹਾਜਨ, ਪ੍ਰਿੰਸ, ਅਮਿਤ ਭਟਨਾਗਰ, ਅਸ਼ੋਕ ਕੁਮਾਰ, ਕਮਲਜੋਤੀ ਆਦਿ ਵੀ ਹਾਜ਼ਰ ਸਨ।