5G ਦੀ ਸ਼ੁਰੂਆਤ ਅੱਜ 1 ਅਕਤੂਬਰ ਨੂੰ PM ਨਰਿੰਦਰ ਮੋਦੀ ਕਰਨਗੇ
ਨਵੀਂ ਦਿੱਲੀ, 01 ਅਕਤੂਬਰ 2022
ਪ੍ਧਾਨ ਮੰਤਰੀ ਨਰਿੰਦਰ ਮੋਦੀ ਅੱਜ 1 ਅਕਤੂਬਰ ਨੂੰ ਭਾਰਤ ਵਿਚ 5 ਜੀ ਸੇਵਾਵਾਂ ਦੀ ਸ਼ੁਰੂਆਤ ਕਰਨਗੇ। ਇੰਡੀਅਨ ਮੋਬਾਇਲ ਕਾਂਗਰਸ ਵਿਚ ਪ੍ਧਾਨ ਮੰਤਰੀ ਮੋਦੀ 5 ਜੀ ਦੀ ਸ਼ੁਰੂਆਤ ਕਰਨਗੇ। ਇਸ ਮੌਕੇ ਰਿਲਾਇੰਸ ਇੰਡਸਟੀਰਜ ਦੇ ਚੇਅਰਮੈਨ ਮੁਕੇਸ਼ ਅੰਬਾਨੀ, ਭਾਰਤੀ ਏਅਰਟੈਲ ਦੇ ਮੁਖੀ ਸੁਨੀਲ ਭਾਰਤੀ ਅਤੇ ਵੋਡਾਫੋਨ ਇੰਡੀਆ ਦੇ ਕੁਮਾਰ ਮੰਗਲਮ ਬਿਰਲਾ ਵੀ ਮੌਜੂਦ ਰਹਿਣਗੇ । ਦਿੱਲੀ ਦੇ ਇੰਟਰਨੈਸ਼ਨਲ ਏਅਰਪੋਰਟ, ਬੇਂਗਲੁਰੂ ਦੀ ਮੈਟਰੋ, ਕਾਂਡਲਾ ਪੋਰਟ ਅਤੇ ਭੋਪਾਲ ਦੀ ਸਮਾਰਟ ਸਿਟੀ ਵਿਚ 5 ਜੀ ਸੇਵਾ ਸ਼ੁਰੂ ਹੋ ਸਕਦੀ ਹੈ।