ਸਰਕਾਰੀ ਬਲੱਡ ਬੈਂਕ ਰੂਪਗਨਰ ਨੂੰ ਰਾਜ ਪੱਧਰੀ ਸਨਮਾਨ ਲਈ ਚੁਣਨ 'ਤੇ ਸਮਾਜਸੇਵੀਆਂ ਨੇ ਦਿੱਤੀਆਂ ਵਧਾਈਆਂ
ਬਾਬੂਸ਼ਾਹੀ ਨੈਟਵਰਕ
ਰੂਪਗਨਰ, 01 ਅਕਤੂਬਰ 2022- ਰਾਸ਼ਟਰੀ ਸਵੈ ਇਛੁੱਕ ਖੂਨਦਾਨ ਦਿਵਸ ਮੌਕੇ ਸਟੇਟ ਬਲੱਡ ਟਰਾਂਸਫਿਊਜ਼ਨ ਕੌਂਸਲ ਪੰਜਾਬ ਪਟਿਆਲਾ ਵਿਖੇ ਹੋਣ ਵਾਲੇ ਰਾਜ ਪੱਧਰੀ ਸਮਾਗਮ ਵਿਚ ਬਲੱਡ ਸੈਂਟਰ ਸਿਵਲ ਹਸਪਤਾਲ ਰੂਪਗਨਰ ਨੂੰ ਬਲੱਡ ਕੰਪੋਨੈਟ ਸੈਪਰੇਸ਼ਨ ਵਿਚ ਸੂਬੇ ਭਰ ਵਿਚ ਦੂਸਰੇ ਸਥਾਨ 'ਤੇ ਆਉਣ 'ਤੇ ਸਨਮਾਨਿਤ ਕੀਤਾ ਜਾਵੇਗਾ। ਸਿਵਲ ਸਰਜਨ ਡਾ.ਪਰਮਿੰਦਰ ਕੁਮਾਰ ਨੇ ਦੱਸਿਆ ਕਿ ਰਾਸ਼ਟਰੀ ਸਵੈ ਇਛੁੱਕ ਖੂਨਦਾਨ ਦਿਵਸ ਮੌਕੇ ਸਿਵਲ ਹਸਪਤਾਲ ਰੂਪਨਗਰ ਦੇ ਬਲੱਡ ਬੈਂਕ ਨੂੰ ਬਲੱਡ ਕੰਪੋਨੇਟ ਸੈਪਰੇਸ਼ਨ ਬਨਾਉਣ 'ਤੇ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੋੜੇਮਾਜਰਾ ਵਲੋਂ ਸਨਮਾਨਿਤ ਕੀਤਾ ਜਾਵੇਗਾ। ਬਲੱਡ ਬੈਂਕ ਨੂੰ ਬਿਹਤਰ ਸੇਵਾਵਾਂ ਬਦਲੇ ਚੌਥੀ ਵਾਰ ਸਨਮਾਨਿਤ ਕੀਤਾ ਜਾ ਰਿਹਾ ਹੈ। ਡਾ.ਤਰਸੇਮ ਸਿੰਘ ਸੀਨੀਅਰ ਮੈਡੀਕਲ ਅਫਸਰ ਨੇ ਦੱਸਿਆ ਕਿ ਜਿਲ੍ਹਾ ਪ੍ਰਸ਼ਾਸਨ ਲਈ ਮਾਣ ਵਾਲੀ ਗੱਲ ਹੈ ਕਿ ਬਲੱਡ ਸੈਂਟਰ ਸਿਵਲ ਹਸਪਤਾਲ ਰੂਪਨਗਰ ਦੀ ਟੀਮ ਨੂੰ ਚੌਥੀ ਵਾਰ ਸਟੇਟ ਐਵਾਰਡ ਲਈ ਚੁਣਿਆ ਹੈ।
ਸਮਾਜਸੇਵੀ ਤੇ ਇਲਾਕਾ ਘਾੜ ਕਲੱਬ ਰੂਪਨਗਰ ਦੇ ਪ੍ਧਾਨ ਸੁਖਵਿੰਦਰ ਸਿੰਘ ਗਿੱਲ ਨੇ ਸਿਵਲ ਸਰਜਨ ਡਾ.ਪਰਮਿੰਦਰ ਕੁਮਾਰ, ਐਸਐਮਓ ਡਾ.ਤਰਸੇਮ ਸਿੰਘ, ਬੀਟੀਓ ਡਾ.ਹਰਲੀਨ ਕੌਰ ਅਤੇ ਬਲੱਡ ਬੈਂਕ ਦੇ ਲੈਬ ਟੈਕਨੀਸ਼ੀਅਨ ਅਮਨ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਰੂਪਨਗਰ ਜਿਲ੍ਹੇ ਲਈ ਮਾਣ ਵਾਲੀ ਗੱਲ ਹੈ ਕਿ ਸੂਬੇ ਭਰ ਵਿਚ ਚੌਥੀ ਵਾਰ ਸਟੇਟ ਐਵਾਰਡ ਮਿਲਣ 'ਤੇ ਸਿਵਲ ਹਸਪਤਾਲ ਰੂਪਨਗਰ ਦੇ ਸਮੂਹ ਅਧਿਕਾਰੀਆਂ ਅਤੇ ਸਟਾਫ ਨੂੰ ਵਧਾਈ ਦਿੱਤੀ ਹੈ। ਸੁਖਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਜਿੱਥੇ ਵੀ ਐਮਰਜੈਂਸੀ ਲਈ ਖੂਨਦਾਨ ਦੀ ਜ਼ਰੂਰਤ ਹੁੰਦੀ ਹੈ, ਉਹ ਬਲੱਡ ਬੈਂਕ ਰੂਪਨਗਰ ਵਲੋਂ ਪੂਰੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਲੈਬ ਟੈਕਨੀਸ਼ੀਅਨ ਅਮਨ ਵਲੋਂ ਹਰ ਸਮੇਂ ਬਲੱਡ ਦੀ ਜ਼ਰੂਰਤ ਪੂਰੀ ਕਰਨ ਲਈ ਪਹਿਲਕਦਮੀ ਕੀਤੀ ਜਾਂਦੀ ਹੈ ਅਤੇ ਹਰ ਸਮਾਜਸੇਵੀ ਸੰਸਥਾ ਨਾਲ ਚੰਗਾ ਤਾਲਮੇਲ ਹੈ। ਸਮਾਜਸੇਵੀ ਤੇ ਬਾਬਾ ਗਾਜੀ ਦਾਸ ਕਲੱਬ ਰੋਡਮਾਜਰਾ ਦੇ ਪ੍ਧਾਨ ਦਵਿੰਦਰ ਸਿੰਘ ਬਾਜਵਾ, ਸਮਾਜਸੇਵੀ ਜ਼ੈਲਦਾਰ ਸਤਵਿੰਦਰ ਸਿੰਘ ਚੈਡ਼ੀਆ, ਸਮਾਜਸੇਵੀ ਕਿਰਨਵੀਰ ਸਿੰਘ ਗਿੰਨੀ ਜੌਲੀ, ਯੂਥ ਕਲੱਬ ਤਾਲਮੇਲ ਕਮੇਟੀ ਦੇ ਆਗੂ ਮਾਸਟਰ ਯਸ਼ਵੰਤ ਬੱਸੀ, ਗੁਰਬਚਨ ਸਿੰਘ ਸੋਢੀ, ਸੁੱਚਾ ਸਿੰਘ ਸਰਸਾ ਨੰਗਲ,ਪੰਚਾਇਤ ਯੂਨੀਅਨ ਦੇ ਪ੍ਧਾਨ ਸੁਰਜੀਤ ਸਿੰਘ ਪੰਜੋਲੀ, ਸੁਖਦੇਵ ਸਿੰਘ ਮੀਆਂਪੁਰ ਆਪ ਦੇ ਬਲਾਕ ਪ੍ਧਾਨ ਰੂਪਨਗਰ, ਆਪ ਆਗੂ ਚੌਧਰੀ ਕਿਸ਼ਨ ਕੁਮਾਰ ਮਦਵਾੜਾ ਮੈਂਬਰ ਬਲਾਕ ਸੰਮਤੀ ਨੇ ਵੀ ਬਲੱਡ ਬੈਂਕ ਰੂਪਨਗਰ ਦੀ ਟੀਮ ਨੂੰ ਵਧਾਈ ਦਿੱਤੀ ਹੈ।