ਐਕਟਿਵਾ ਸਵਾਰ ਔਰਤ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 1 ਅਕਤੂਬਰ 2022
ਸੀਆਈਏ ਸਟਾਫ ਦੀ ਪੁਲਸ ਵੱਲੋਂ ਐਕਟਿਵਾ ਸਕੂਟਰੀ ਸਵਾਰ ਇੱਕ ਔਰਤ ਨੂੰ 850 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਸ ਦੇ ਖਿਲਾਫ ਥਾਣਾ ਸਦਰ ਵਿਚ ਮਾਮਲਾ ਦਰਜ ਕੀਤਾ ਗਿਆ ਹੈ।
ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਐਸ ਐਚ ਓ ਅਮਨਦੀਪ ਸਿੰਘ ਨੇ ਦੱਸਿਆ ਕਿ ਸੀ ਆਈ ਏ ਸਟਾਫ ਗੁਰਦਾਸਪੁਰ ਦੇ ਏ ਐਸ ਆਈ ਹਰਜਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਸੂਆ ਮੋੜ ਪਿੰਡ ਵਰਿਆ ਤੋਂ ਹਰਪ੍ਰੀਤ ਕੋੋਰ ਪਤਨੀ ਲੇਟ ਅਮਰਜੀਤ ਸਿੰਘ ਵਾਸੀ ਚੋੜ ਸਿੱਧਵਾ ਨੂੰ ਸ਼ੱਕ ਦੀ ਬਿਨਾਂਹ ਤੇ ਸਕੂਟਰੀ ਐਕਟਿਵਾ ਨੰਬਰੀ ਪੀਬੀ06.ਐਸ 5206 ਸਮੇਤ ਕਾਬੂ ਕੀਤਾ। ਸਕੂਟਰੀ ਦੇ ਅੱਗੇ ਕੁੰਡੀ ਨਾਲ ਟੰਗੇ ਮੋਮੀ ਲਿਫਾਫੇ ਵਿੱਚ ਨਸ਼ੀਲਾ ਪਦਾਰਥ ਦਾ ਸ਼ੱਕ ਹੋਣ ਤੇ ਥਾਣਾ ਸਦਰ ਗੁਰਦਾਸਪੁਰ ਵਿਖੇ ਇਤਲਾਹ ਦਿੱਤੀ ਜਿਸਤੇ ਤਫਤੀਸੀ ਅਫਸਰ ਰਜੇਸ਼ ਕੁਮਾਰ ਨੇ ਸਮੇਤ ਪੁਲਿਸ ਪਾਰਟੀ ਮੋਕੇ ਤੇ ਪੁੱਜ ਕੇ ਕਾਬੂ ਕੀਤੀ ਔਰਤ ਦੀ ਸਕੂਟਰੀ ਅੱਗੇ ਕੁੰਡੀ ਨਾਲ ਟੰਗੇ ਲਿਫਾਫੇ ਨੂੰ ਚੈਕ ਕੀਤਾ ਜਿਸ ਵਿਚੋ 850 ਨਸ਼ੀਲੀਆਂ ਗੋਲੀਆਂ ਬਿਨਾਂ ਮਾਰਕਾ ਬ੍ਰਾਮਦ ਹੋਈਆ ।