ਦਾਨੀ ਸੱਜਣਾਂ ਵਲੋਂ ਸਕੂਲ ਨੂੰ ਵਾਟਰ ਕੂਲਰ ਭੇਟ
ਬਾਬੂਸ਼ਾਹੀ ਨੈਟਵਰਕ
ਨਵਾਂ ਸ਼ਹਿਰ 01ਅਕਤੂਬਰ,2022
ਸਰਕਾਰਾਂ ਦੇ ਉਪਰਾਲਿਆਂ ਤੋਂ ਬਿਨਾਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਵੀ ਸੰਸਥਾਵਾਂ ਨੂੰ ਨਵੀਂ ਦਿਸ਼ਾ ਪ੍ਰਦਾਨ ਹੁੰਦੀ ਹੈ। ਅਜਿਹੀ ਮਿਸਾਲ ਦੱਤਾ ਪਰਿਵਾਰ ਵਲੋਂ ਸਸਸਸ ਲੰਗੜੋਆ ਨੂੰ ਵਾਟਰ ਕੂਲਰ ਭੇਟ ਕਰਕੇ ਕੀਤੀ ਹੈ। ਪਿੰਡ ਲੰਗੜੋਆ ਦੇ ਮਨੋਹਰ ਲਾਲ ਦੱਤਾ ਤੇ ਅਸ਼ਵਨੀ ਕੁਮਾਰ ਦੱਤਾ ਵਲੋਂ ਆਪਣੇ ਪੁਰਖਿਆ ਦੀ ਯਾਦ ਵਿਚ ਦੋ ਵਾਟਰ ਕੂਲਰ ਭੇਟ ਕੀਤੇ ਗਏ ਹਨ। ਆਏ ਹੋਏ ਦਾਨੀ ਸੱਜਣਾਂ ਨੂੰ ਪ੍ਰਿੰਸੀਪਲ ਸੁਰਿੰਦਰ ਪਾਲ ਅਗਨੀਹੋਤਰੀ ਤੇ ਵਾਇਸ ਪ੍ਰਿੰਸੀਪਲ ਮੈਡਮ ਗੁਨੀਤ ਵਲੋਂ ਜੀਅ ਆਇਆਂ ਕਿਹਾ ਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਅਸ਼ਵਨੀ ਕੁਮਾਰ ਦੱਤਾ ਵਲੋਂ ਭਵਿੱਖ ਵਿੱਚ ਵੀ ਸੰਸਥਾ ਦੀਆਂ ਵਿਸ਼ੇਸ਼ ਲੋੜਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਗਿਆ। ਦਾਨੀ ਸੱਜਣਾਂ ਦੇ ਪਰਿਵਾਰ ਨਾਲ ਸਬੰਧਤ ਸਤੀਸ਼ ਕੁਮਾਰ ਸੇਵਾ ਮੁਕਤ ਲੈਕਚਰਾਰ , ਜੋ ਕਿ ਇਸੇ ਸਕੂਲ ਦੇ ਵਿਦਿਆਰਥੀ ਰਹੇ ਹਨ ਵਲੋਂ ਵੀ ਬੱਚਿਆਂ ਦੀ ਬਿਹਤਰੀ ਲਈ ਸੰਸਥਾ ਨਾਲ ਅੱਗੋਂ ਤੋਂ ਵੀ ਜੁੜੇ ਰਹਿਣ ਦੀ ਗੱਲ ਕਹੀ।ਇਸ ਮੌਕੇ ਉਹਨਾਂ ਨਾਲ ਉਹਨਾਂ ਦੇ ਬੇਟੇ ਦੇੲਇੰਦਰ ਕੁਮਾਰ ਐਡਮਿਨ ਕੇ ਸੀ ਕਾਲਜ ਨੇ ਆਪਣੇ ਵਿਚਾਰ ਰੱਖੇ।ਇਸ ਸਨਮਾਨ ਸਮਾਰੋਹ ਵਿਚ ਸਕੂਲ ਦੇ ਮੈਡਮ ਸਪਨਾ, ਪਰਮਿੰਦਰ ਸਿੰਘ, ਮਨਮੋਹਨ ਸਿੰਘ, ਪ੍ਰਦੀਪ ਸਿੰਘ, ਹਰਿੰਦਰ ਸਿੰਘ, ਸੁਮੀਤ ਸੋਢੀ ਤੇ ਹਿਮਾਂਸ਼ੂ ਸੋਬਤੀ ਆਦਿ ਹਾਜ਼ਰ ਸਨ।