ਦਹੇਜ ਮੰਗਣ ਦੇ ਦੋਸ਼ ਵਿਚ ਪਤੀ , ਸੱਸ ਅਤੇ ਸਹੁਰੇ ਖਿਲਾਫ ਪਰਚਾ ਦਰਜ
ਦੀਪਕ ਜੈਨ
ਜਗਰਾਓਂ, 1 ਅਕਤੂਬਰ 2022 - ਜਗਰਾਓਂ ਵਿਖੇ ਇਕ ਵਿਆਹੁਤਾ ਨੂੰ ਦਹੇਜ ਖਾਤਰ ਤੰਗ ਪ੍ਰੇਸ਼ਾਨ ਕਰਨ ਖਿਲਾਫ ਉਸਦੇ ਸਹੁਰੇ , ਸੱਸ ਅਤੇ ਪਤੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਏਐਸਆਈ ਸੁਰਜੀਤ ਸਿੰਘ ਨੇ ਦਸਿਆ ਕਿ ਅਮ੍ਰਿਤਪਾਲ ਕੌਰ ਪੁਤਰੀ ਜਗਰਾਜ ਸਿੰਘ ਵਾਸੀ ਬੋਪਾਰਾਏ ਕਲਾਂ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦੇ ਸਹੁਰੇ ਪਰਿਵਾਰ ਵਲੋਂ ਉਸਨੂੰ ਦਹੇਜ ਖਾਤਿਰ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ। ਪੁਲਿਸ ਵਲੋਂ ਮਾਮਲੇ ਦੀ ਜਾਂਚ ਪੜਤਾਲ ਕਰਨ ਤੋਂ ਬਾਅਦ ਬੇਅੰਤ ਸਿੰਘ , ਹਰਨੇਕ ਸਿੰਘ ਅਤੇ ਮਹਿੰਦਰ ਕੌਰ ਖਿਲਾਫ ਮਹਿਲਾ ਥਾਣਾ ਜਗਰਾਓਂ ਵਿਖੇ ਮੁਕਦਮਾ ਦਰਜ ਕੀਤਾ ਹੈ।