ਜ਼ਿਲ੍ਹਾ ਐਸ.ਏ.ਐਸ ਨਗਰ ਦੇ ਤਿੰਨਾਂ ਵਿਧਾਨ ਸਭਾ ਹਲਕਿਆਂ ਵਿਚ ਅੰਤਰਰਾਸ਼ਟਰੀ ਸੀਨੀਅਰ ਸਿਟੀਜ਼ਨ ਦਿਵਸ ਮਨਾਇਆ ਗਿਆ
ਹਰਜਿੰਦਰ ਸਿੰਘ ਭੱਟੀ
ਐਸ.ਏ.ਐਸ ਨਗਰ 1 ਅਕਤੂਬਰ 2022 - ਮੁੱਖ ਚੋਣ ਅਫ਼ਸਰ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜਿਲ੍ਹਾ ਐਸ.ਏ.ਐਸ ਨਗਰ ਵਿੱਚ ਪੈਂਦੇ ਵਿਧਾਨ ਸਭਾ ਚੋਣਾਂ 52 ਖਰੜ, 53 ਐਸ.ਏ.ਐਸ ਨਗਰ ਅਤੇ 112 ਡੇਰਾ ਬੱਸੀ ਵਿੱਚ ਵਿੱਚ 1 ਅਕਤੂਬਰ ਨੂੰ ਅੰਤਰਰਾਸ਼ਟਰੀ ਸੀਨੀਅਰ ਸਿਟੀਜ਼ਨ ਦਿਵਸ ਮੌਕੇ 100 ਸਾਲ ਤੋਂ ਵੱਧ ਉਮਰ ਦੇ ਸਾਰੇ ਵੋਟਰਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਇਸ ਦੌਰਾਨ 100 ਸਾਲ ਪੂਰੇ ਕਰ ਚੁੱਕੇ 52 ਖਰੜ ਦੇ 66 ਵੋਟਰਾਂ, 53 ਐਸ.ਏ.ਐਸ ਨਗਰ ਦੇ 46 ਵੋਟਰ ਅਤੇ 112 ਡੇਰਾਬੱਸੀ ਦੇ 80 ਵੋਟਰਾਂ ਕੁਲ 192 ਵੋਟਰਾਂ ਨੂੰ ਬੀ.ਐਲ.ਓ ਰਾਹੀਂ ਸਨਮਾਨਿਤ ਪੱਤਰ ਵੰਡੇ ਗਏ।