ਪਟਿਆਲਾ: ਤਨਖਾਹਾਂ ਨਾ ਮਿਲਣ ਤੇ ਬੱਸ ਸਟੈਂਡ ਦਾ ਕੀਤਾ ਗੇਟ ਬੰਦ ਨਾਲ਼ੇ ਹੋਇਆ ਰੋਸ ਪ੍ਰਦਰਸ਼ਨ
ਜੀ ਐਸ ਪੰਨੂ
ਪਟਿਆਲਾ, 03 ਅਕਤੂਬਰ, 2022: ਪੰਜਾਬ ਰੋਡਵੇਜ਼ ਪੱਨਬਸ ,ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਵਲੋਂ ਜੱਥੇਬੰਦੀ ਦੇ ਦਿੱਤੇ ਪ੍ਰੋਗਰਾਮ ਤੇ ਵਰਕਰਾਂ ਦੇ ਰੋਸ ਵਜੋਂ ਕਿਉੰ ਕਿ ਵਰਕਰਾਂ ਦੀਆਂ ਤਨਖ਼ਾਹਾਂ ਦੋ ਮਹੀਨੇ ਤੋਂ ਨਹੀਂ ਮਿਲ ਰਹੀਆਂ ਹਨ ਜਿਸ ਦੇ ਰੋਸ ਵਜੋਂ ਸਵੇਰੇ ਤੋ ਪਟਿਆਲਾ ਬੱਸ ਸਟੈਂਡ ਗੇਟ ਬੰਦ ਕੀਤਾ ਗਿਆ ਅਤੇ ਗੇਟ ਬੰਦ ਕਰਕੇ ਰੋਸ ਮੁਜਾਹਰਾ ਕੀਤਾ ਗਿਆ । ਡਿਪਟੀ ਕਮਿਸ਼ਨਰ ਪਟਿਆਲਾ ਵਿੱਚ ਪੈਣ ਤੇ ਮਨੇਜਮੈਂਟ ਨਾਲ ਮੀਟਿੰਗ ਤਹਿ ਕਰਵਾਈ ਗਈ ,ਜਿਸ ਵਿੱਚ ਮੈਨੇਜਿੰਗ ਡਾਇਰੈਕਟਰ , ਜਰਨਲ ਮੈਨੇਜਰ ਮਨਿੰਦਰਪਾਲ ਸਿੰਘ ਸਿੱਧੂ, ਜਰਨਲ ਮੈਨੇਜਰ ਐਮ ਪੀ ਸਿੰਘ ਸ਼ਾਮਲ ਸਨ ਤੇ ਇਹ ਮੀਟਿੰਗ ਪੀ ਆਰ ਟੀ ਸੀ ਹੈਡ ਆਫਿਸ ਪਟਿਆਲਾ ਵਿਖੇ ਹੋਈ ਤੇ ਮੰਗ ਪੱਤਰ ਦਿੱਤਾ ਗਿਆ ਤੇ ਮੀਟਿੰਗ ਦੇ ਵਿੱਚ ਤਨਖਾਹ ਸਬੰਧੀ ਗੱਲਬਾਤ ਕੀਤੀ ਗਈ ਤੇ ਐਮ ਡੀ ਨੇ ਭਰੋਸਾ ਦਵਾਇਆ ਗਿਆ ਕਿ ਸਾਡੇ ਵੱਲੋ ਪੂਰੀ ਕੋਸ਼ਿਸ ਕੀਤੀ ਜਾ ਰਹੀ ਹੈ ਤੇ ਕੋਈ ਤਕਨੀਕੀ ਕਰਨਾ ਕਰਕੇ ਦੇਰੀ ਹੋ ਰਹੀ ਹੈ ਜਿਸ ਨੂੰ ਕਿ ਦੂਰ ਕਰ ਦਿੱਤਾ ਗਿਆ ਹੈ ਤੇ ਜਲਦ ਹੀ ਤਨਖਾਹ ਦਾ ਮਸਲਾ ਹੱਲ ਕਰ ਦਿੱਤਾ ਜਾਵੇਗਾ ਤੇ ਵਰਕਰਾਂ ਨੇ ਤਨਖਾਹ ਦੇ ਮੁੱਦੇ ਤੇ ਪੂਰੀ ਸਹਿਮਤੀ ਜਤਾਈ । ਮੀਟਿੰਗ ਦੇ ਵਿੱਚ ਮੌਜੂਦ ਆਗੂਆਂ ਨੇ ਕਿਹਾ ਕਿ ਸਾਡੀਆਂ ਤਨਖਾਹਾਂ ਬਹੁਤ ਘੱਟ ਹਨ ਜਿਸ ਕਾਰਨ ਸਾਡੀ ਤਨਖਾਹ ਅੱਧੀ ਨਹੀਂ ਪੂਰੀ ਪਾਈ ਜਾਵੇ ਜਿਸ ਉਤੇ ਮੈਨੇਜਮੈਂਟ ਨੇ ਸਹਿਮਤੀ ਦਿੱਤੀ ਤੇ ਮੀਟਿੰਗ ਤੋ ਬਾਅਦ ਖੁਦ ਪਟਿਆਲਾ ਡੀਪੂ ਦੇ ਜਨਰਲ ਮੈਨੇਜਰ ਮਹਿੰਦਰ ਪਾਲ ਸਿੰਘ ਨੇ ਧਰਨੇ ਨੂੰ ਸੰਬੋਧਿਤ ਕੀਤਾ ਤੇ ਵਰਕਰਾਂ ਨੂੰ ਭਰੋਸਾ ਦਵਾਇਆ ਕਿ ਅਸੀਂ ਜਲਦ ਹੀ ਇਕ ਦੋ ਦਿਨ ਵਿੱਚ ਤਨਖਾਹ ਰਿਲੀਜ਼ ਕਰ ਦੇਵਾਂਗੇ ਤੇ ਇਸ ਵਿਸ਼ਵਾਸ ਪਿੱਛੋ ਬੱਸ ਸਟੈਂਡ ਦੇ ਗੇਟ ਖੋਲ੍ਹ ਦਿੱਤੇ ਗਏ ਤੇ ਧਰਨਾ ਪੋਸਟ ਪੋਨ ਕੀਤਾ ਤੇ ਨਾਲ ਹੀ ਚੇਤਾਵਨੀ ਦਿੱਤੀ ਕਿ ਜੇਕਰ ਸਾਡੀਆਂ ਤਨਖਾਹਾਂ ਜਲਦੀ ਨਾ ਪਾਈਆਂ ਗਈਆ ਤਾਂ ਦੁਬਾਰਾ ਪਟਿਆਲਾ ਬੱਸ ਸਟੈਂਡ ਬੰਦ ਕਰਕੇ ਕੋਈ ਮੈਨ ਰੋਡ ਬਲਾਕ ਕੀਤਾ ਜਾਵੇਗਾ
ਇਸ ਧਰਨੇ ਤੇ ਪੀ ਆਰ ਟੀ ਸੀ ਦੇ ਡਿੱਪੂਆਂ ਦੇ ਮੁਲਾਜਮਾਂ ਨੇ ਭਰਵੀਂ ਸ਼ਮੂਲੀਅਤ ਕੀਤੀ ਤੇ ਸਾਰੇ ਹੀ ਆਗੂ ਸੂਬਾ ਸੀਨੀਅਰ ਮੀਤ ਪ੍ਰਧਾਨ ਹਰਕੇਸ਼ ਵਿੱਕੀ,ਸੂਬਾ ਜੁਆਇੰਟ ਸਕੱਤਰ ਜਗਤਾਰ ਸਿੰਘ,ਸੂਬਾ ਸਹਾਇਕ ਕੈਸ਼ੀਅਰ ਰਮਨਦੀਪ ਸਿੰਘ,ਜਤਿੰਦਰ ਸਿੰਘ ਦੀਦਾਰਗੜ,ਰਣਧੀਰ ਸਿੰਘ ਬਰਨਾਲਾ,ਹਰਪ੍ਰੀਤ ਸਿੰਘ ਸੋਢੀ,ਰਣਜੀਤ ਸਿੰਘ,ਰਵਿੰਦਰ ਸਿੰਘ,ਹੀਰਾ ਸਿੰਘ ਤੇ ਹੋਰ ਆਗੂ ਸ ਵੀ ਹਾਜਿਰ ਸਨ ।ਸੂਬਾ ਜਰਨਲ ਸਕੱਤਰ ਸ਼ਮਸੇਰ ਸਿੰਘ ਢਿੱਲੋਂ ਨੇ ਵੀ ਧਰਨੇ ਵਿੱਚ ਆਕੇ ਹਾਜਰੀ ਲਵਾਈ ਤੇ ਵਰਕਰਾਂ ਨੂੰ ਸੰਘਰਸ਼ ਲਈ ਲਾਮਬੰਦ ਕੀਤਾ।