ਸ਼ਿਵਾਲਾ ਸ੍ਰੀ ਸੀਤਾ ਰਾਮ ਮੰਦਰ ਵਿਖੇ ਸ਼ਰਧਾ ਪੂਰਵਕ ਕੀਤੀ ਗਈ ਮੂਰਤੀਆਂ ਦੀ ਸਥਾਪਨਾ
ਜਗਰਾਉਂ 03 ਅਕਤੂਬਰ 2022 (ਦੀਪਕ ਜੈਨ ): ਜਗਰਾਉਂ ਦੇ ਮਸ਼ਹੂਰ ਪ੍ਰਾਚੀਨ ਮੰਦਿਰ ਵਿਖੇ ਮਹਾਂਕਾਲੀ ਮਾਤਾ ਅਤੇ ਭੈਰੋਂ ਬਾਬਾ ਦੀਆ ਮੂਰਤੀਆ ਸਥਾਪਤ ਕੀਤੀ ਕੀਤੀਆਂ ਗਈਆਂ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ਼ਿਵਾਲਾ ਮੰਦਿਰ ਦੇ ਮਹੰਤ ਮਹੇਸ਼ ਮਹੇਸ਼ ਗਿਰੀ ਨੇ ਦੱਸਿਆ ਕਿ ਜਗਤ ਗੁਰੂ ਪੰਚਾਨੰਦ ਗਿਰੀ ਮਹਾਰਾਜ ਦੀ ਪ੍ਰੇਰਨਾ ਸਦਕਾ ਸ਼ਿਵਾਲਾ ਮੰਦਰ ਵਿਖੇ ਇਹ ਮੂਰਤੀਆਂ ਬਹੁਤ ਹੀ ਧਾਰਮਿਕ ਭਾਵਨਾਵਾਂ ਅਤੇ ਮੰਤਰ ਉਚਾਰਣ ਉਪਰੰਤ ਸਥਾਪਿਤ ਕੀਤੀਆਂ ਗਈਆਂ। ਉਨ੍ਹਾਂ ਅੱਗੇ ਦੱਸਿਆ ਕਿ ਮੂਰਤੀ ਸਥਾਪਨਾ ਦੀ ਸ਼ੁਰੂਆਤ ਨਗਰ ਪਰਿਕਰਮਾਂ ਤੋਂ ਆਰੰਭ ਕੀਤੀ ਗਈ ਅਤੇ ਉਸ ਤੋਂ ਬਾਅਦ ਹਵਨ ਯੱਗ ਨਾਲ ਮੂਰਤੀਆਂ ਸਥਾਪਿਤ ਕੀਤੀਆਂ ਗਈਆਂ ।
ਇਸ ਸੰਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਗਿਰੀ ਨੇ ਦੱਸਿਆ ਕਿ ਮੰਦਰ ਵਿਚ ਕਰੀਬ ਢਾਈ ਸੌ ਸਾਲ ਪੁਰਾਣੀ ਗੁਫ਼ਾ ਸੀ ਜਿਸ ਨੂੰ ਪੂਰਨ ਰੂਪ ਵਿਚ ਨਵੀਂ ਦਿੱਖ ਦਿੱਤੀ ਗਈ ਹੈ। ਉਨ੍ਹਾਂ ਸ਼ਰਧਾਲੂਆਂ ਨੂੰ ਬੇਨਤੀ ਕੀਤੀ ਕਿ ਉਹ ਮਾਂ ਮਹਾਕਾਲੀ ਅਤੇ ਭੈਰੋਂ ਬਾਬਾ ਦੇ ਜ਼ਰੂਰ ਦਰਸ਼ਨ ਕਰਨ ਅਤੇ ਅਸ਼ੀਰਵਾਦ ਪ੍ਰਾਪਤ ਕਰਨ । ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਤਹਿਸੀਲਦਾਰ ਮਨਮੋਹਨ ਕੌਸ਼ਿਕ ਨੇ ਕਿਹਾ ਕਿ ਕਿ ਬਾਬਾ ਮਹੇਸ਼ਗਿਰੀ ਵੱਲੋਂ ਅਤੇ ਹੋਰ ਸ਼ਰਧਾਲੂਆਂ ਵੱਲੋਂ ਕੀਤੇ ਗਏ ਇਸ ਉਪਰਾਲੇ ਲਈ ਉਹ ਬਹੁਤ ਵਧਾਈ ਦੇ ਪਾਤਰ ਹਨ ਕਿਉਂਕਿ ਇਹ ਹਿੰਦੂ ਧਰਮ ਦੀ ਆਸਥਾ ਦੇ ਪ੍ਰਤੀਕ ਹਨ । ਇਸ ਮੌਕੇ ਸੁਰਿੰਦਰ ਖੰਨਾ, ਸੰਜੀਵ ਮਲਹੋਤਰਾ, ਵਰਿੰਦਰ ਕੁਮਾਰ, ਵੀਰੂ ਪਾਲ ਬੁੱਕ , ਡਾ ਨਰਿੰਦਰ ਸਿੰਘ, ਰਜਿੰਦਰ ਸਿੰਘ ਸਿੱਧੂ , ਬਲਦੇਵ ਬਾਵਾ , ਸੁਖਦੀਪ ਨਾਹਰ ,ਅਮਿਤ ਸ਼ਰਮਾ, ਰੋਹਿਤ ਸ਼ਰਮਾ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸ਼ਰਧਾਲੂ ਹਾਜ਼ਰ ਸਨ ।