ਲਾਇਬਰੇਰੀਅਨ ਮਨਦੀਪ ਸਿੰਘ ਨੂੰ ਨੌਕਰੀ ਤੋਂ ਡਿਸਮਿਸ ਕਰਨ ਦੀ ਮੰਗ
ਕਈ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਵੱਲੋਂ ਸਿੱਖਿਆ ਅਧਿਕਾਰੀ ਨੂੰ ਦਿੱਤਾ ਮੰਗ ਪੱਤਰ
ਦੀਪਕ ਜੈਨ
ਜਗਰਾਉਂ 03 ਅਕਤੂਬਰ 2022: ਪਿੰਡ ਸ਼ੇਰਪੁਰ ਦੇ ਸਰਕਾਰੀ ਸਕੂਲ ਵਿਚ ਲਾਇਬ੍ਰੇਰੀਅਨ ਰੀਸਟੋਰ ਦੀ ਨੌਕਰੀ ਕਰਨ ਵਾਲੇ ਮਨਦੀਪ ਸਿੰਘ ਖ਼ਿਲਾਫ਼ ਅੱਜ ਕਈ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਵੱਲੋਂ ਜਿਲ੍ਹਾ ਸਿਖਿਆ ਅਧਿਕਾਰੀ ਨੁੰ ਮਗਪਤਰ ਦੇਕੇ ਉਸਨੂੰ ਨੌਕਰੀ ਤੋਂ ਬਰਖਾਸਤ ਕਰਨ ਬਾਰੇ ਕਿਹਾ ਗਿਆ ਹੈ। ਅਜ ਪਿੰਡ ਸ਼ੇਰਪੁਰ ਕਲਾ ਸਮੇਤ ਕਈ ਪਿੰਡਾਂ ਦੀਆਂ ਗ੍ਰਾਮ ਪਚਾਇਤਾ ਵਲੋ ਮਨਦੀਪ ਸਿੰਘ ਖਿਲਾਫ਼ ਸਕੂਲ ਦੀ ਇਕ ਨਬਾਲਿਗ ਲੜਕੀ ਨਾਲ ਕਥਿਤ ਤੌਰ ਤੇ ਜਬਰਨ ਸਰੀਰਕ ਸਬੰਧ ਬਣਾਉਣ ਖਿਲਾਫ਼ ਉਸਨੂੰ ਡਿਸਮਿਸ ਕਰਨ ਦੀ ਮਗ ਕੀਤੀ ਗਈ ਹੈ। ਇਸ ਮੌਕੇ ਸਰਪੰਚ ਮਨਜੀਤ ਕੌਰ ਨੇ ਦਸਿਆ ਕਿ ਸਾਨੂੰ ਪੀੜ੍ਹਤ ਲੜਕੀ ਨੇ ਦਸਿਆ ਕਿ ਪਿੰਡ ਲੀਲਾ ਵਿਖੇ ਇਕ ਮੋਟਰ ਤੇ ਲਿਜਾਕੇ ਮਨਦੀਪ ਸਿੰਘ ਨੇ ਜਬਰਦਸਤੀ ਉਸ ਨਾਲ ਸਬੰਧ ਬਣਾਏ। ਜਿਸ ਅਜ ਕਈ ਪਿੰਡਾਂ ਦੀਆ ਗ੍ਰਾਮ ਪਚਾਇਤਾ ਵਲੋਂ ਉਸਨੂੰ ਨੌਕਰੀ ਤੋਂ ਬਰਖਾਸਤ ਕਰਨ ਬਾਰੇ ਮਗ ਕੀਤੀ ਜਾ ਰਹੀ ਹੈ।