ਸਿੱਖ ਅਤੇ ਈਸਾਈ ਧਰਮ ਨੇ ਸ਼ਾਂਤੀ ਸਦਭਾਵਨਾ ਮਾਰਚ ਕਰਕੇ ਦਿੱਤਾ ਆਪਸੀ ਭਾਈਚਾਰੇ ਦਾ ਸੰਦੇਸ਼
ਕ੍ਰਿਸ਼ਚੀਅਨ ਅਤੇ ਸਿੱਖ ਭਾਈਚਾਰੇ ਵਿੱਚ ਧਾਰਮਿਕ ਅਤੇ ਸਮਾਜਿਕ ਬਹੁਤ ਪੁਰਾਣੀ ਸਾਂਝ: ਲਾਰੈਂਸ ਚੌਧਰੀ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 5 ਅਕਤੂਬਰ 2022
ਸਮੂਹ ਪਾਸਟਰ ਐਸੋਸੀਏਸਨਾ , ਕ੍ਰਿਸ਼ਚੀਅਨ ਨੈਸ਼ਨਲ ਫਰੰਟ, ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਦਲ ਖਾਲਸਾ,ਮੁਸਲਿਮ ਸਭਾਵਾਂ ਆਦਿ ਦੀ ਅਗੁਵਾਈ ਵਿੱਚ ਸੁੱਕਾ ਤਲਾਬ (ਨਹਿਰੂ ਪਾਰਕ) ਗੁਰਦਾਸਪੁਰ ਤੋਂ ਕੱਢੇ ਸ਼ਾਂਤੀ ਸਦਭਾਵਨਾ ਮਾਰਚ ਦੀ ਪ੍ਰਧਾਨਗੀ ਜਿਲ੍ਹਾ ਪ੍ਰਧਾਨ ਅਸ਼ੋਕ ਮਸੀਹ ਭੱਟੀ ਅਤੇ ਜਤਿੰਦਰਵੀਰ ਸਿੰਘ ਪੰਨੂ ਨੇ ਕੀਤੀ। ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਨੇ ਵਿਸੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸ਼ਾਂਤੀ ਮਾਰਚ ਵਿੱਚ ਭਾਰੀ ਗਿਣਤੀ ਵਿੱਚ ਸ਼ਾਮਿਲ ਹੋਈਆਂ ਸੰਗਤਾ ਨੇ "ਮਸੀਹੀ, ਸਿੱਖ ਭਾਈਚਾਰਾ ਜਿੰਦਾਬਾਦ", "ਸਾਡਾ ਏਕਾ ਜਿੰਦਾਬਾਦ", "ਨਫ਼ਰਤ ਹਟਾਓ ਪੰਜਾਬ ਬਚਾਓ" "ਧਰਮਨਿਰਪੱਖਤਾ ਜਿੰਦਾਬਾਦ" "ਹਿੰਦੂ,ਮੁਸਲਿਮ,ਸਿੱਖ, ਈਸਾਈ ਜਿੰਦਾਬਾਦ" "ਫਿਰਕਾਪ੍ਰਸਤੀ ਮੁਰਦਾਬਾਦ" "ਪਾਖੰਡਵਾਦ ਮੁਰਦਾਬਾਦ" "ਹਿੰਦੂ,ਮੁਸਲਿਮ,ਸਿੱਖ,ਈਸਾਈ ਅਸੀਂ ਸਾਰੇ ਭਾਈ ਭਾਈ" ਦੇ ਨਾਅਰੇ ਲਾਏ। ਪਤਰਕਾਰਾਂ ਨਾਲ ਗੱਲਬਾਤ ਕਰਦਿਆਂ ਲਾਰੈਂਸ ਚੌਧਰੀ ਨੇ ਕਿਹਾ ਕਿ ਜਦ ਦੀ ਕੇਂਦਰ ਵਿੱਚ ਮੋਦੀ ਸਰਕਾਰ ਬਣੀ ਹੈ ਉਦੋਂ ਤੋਂ ਦੇਸ਼ ਵਿੱਚ ਫਿਰਕਾਪ੍ਰਸਤੀ ਵਿੱਚ ਵਾਧਾ ਹੋਇਆ ਹੈ। ਪੰਜਾਬ ਵਿੱਚ ਪਹਿਲਾਂ ਹਿੰਦੂ ਸਿੱਖ ਅਤੇ ਹੁਣ ਕ੍ਰਿਸ਼ਚੀਅਨ ਸਿੱਖ ਮਸਲਾ ਬਣਾ ਕੇ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਖਰਾਬ ਕਰਨ ਦਾ ਆਰ ਐਸ ਐਸ ਯਤਨ ਕਰ ਰਹੀ ਹੈ। ਉਹਨਾਂ ਕਿਹਾ ਕਿ ਕ੍ਰਿਸ਼ਚੈਨਿਟੀ ਦਾ ਮੁੱਖ ਉਦੇਸ ਸ਼ਾਂਤੀ ਅਤੇ ਪਿਆਰ ਹੈ। ਉਹਨਾਂ ਕਿਹਾ ਕਿ ਮਸੀਹਤ ਵਿਚਾਰ ਅਤੇ ਸਿਧਾਂਤ ਦਾ ਪ੍ਰਚਾਰ ਕਰਦੀ ਹੈ।
ਪਾਖੰਡਵਾਦ ਦਾ ਖੰਡਨ ਕਰਦੀ ਹੈ। ਉਹਨਾਂ ਕਿਹਾ ਕ੍ਰਿਸ਼ਚੀਅਨ ਅਤੇ ਸਿੱਖ ਭਾਈਚਾਰੇ ਵਿੱਚ ਧਾਰਮਿਕ ਅਤੇ ਸਮਾਜਿਕ ਤੌਰ ਤੇ ਸਾਂਝ ਬਹੁਤ ਪੁਰਾਣੀ ਹੈ ਜਿਸਨੂੰ ਤੋੜਿਆ ਨਹੀਂ ਜਾ ਸਕਦਾ। ਇਸ ਮੌਕੇ ਪਾਸਟਰ ਮੁਨਾਵਿਰ ਗਿੱਲ, ਪਾ. ਸਤਪਾਲ,ਪਾ.ਅਸ਼ੋਕ,ਪਾ.ਮਨਦੀਪ ਦਿਲਬਾਗ ਸਿੰਘ ਜ਼ਿਲ੍ਹਾ ਪ੍ਰਧਾਨ ਦਲ ਖ਼ਾਲਸਾ,ਰਘਬੀਰ ਸਿੰਘ ਨਿਹੰਗ ਬਲਦੇਵ ਸਿੰਘ ਗੋਰਸੀਆਂ,ਸੰਦੀਪ ਸਿੰਘ,ਲਖਵਿੰਦਰ ਸਿੰਘ ਕਮਲਜੀਤ ਸਿੰਘ ਸੁਰਜੀਤ ਸਿੰਘ ਹਰਪ੍ਰੀਤ ਸਿੰਘ ਜਾਗੋਵਾਲ ਆਦਿ ਨੇਤਾਵਾਂ ਨੇ ਪੰਜਾਬੀਆਂ ਨੂੰ ਭਾਈਚਾਰਾ ਬਣਾ ਕੇ ਰੱਖਣ ਦੀ ਅਪੀਲ ਕੀਤੀ।ਉਹਨਾਂ ਸੋਸ਼ਲ ਮੀਡੀਆ ਤੇ ਨਫ਼ਰਤ ਵਾਲੀਆਂ ਪੋਸਟਾਂ ਅਤੇ ਵੀਡਿਉ ਸੇਅਰ ਨਾ ਕਰਨ ਦੀ ਅਪੀਲ ਕੀਤੀ। ਇਸ ਸਦਭਾਵਨਾ ਮਾਰਚ ਜਨਰਲ ਸਕੱਤਰ ਸਲਾਮਤ ਮਸੀਹ ਕਠਾਨਾ, ਸਕੱਤਰ ਮੰਗਤ ਮਸੀਹ,ਰਿੰਕੂ ਮਸੀਹ, ਪ੍ਰਧਾਨ ਫਤਹਿਗੜ੍ਹ ਚੂੜੀਆਂ,ਗ੍ਰਿਫਨ ਮਸੀਹਸੇਖਾ,ਪੀਟਰ ਮਸੀਹ, ਸੈਰਾਫਿਨ ਮਸੀਹ, ਸੰਦੀਪ ਮਸੀਹ, ਰੋਸ਼ਨ ਮਸੀਹ, ਸੌਰਵ ਮਸੀਹ, ਰੋਬਿਨ ਮਸੀਹ,ਅਮਨਦੀਪ,ਨਰਿੰਦਰ। ਮਸੀਹ, ਰਵੀ, ਲਖਵਿੰਦਰ,ਸੋਹਣ ਮਸੀਹ,ਅਮ੍ਰੀਕ ਮਸੀਹ,ਵਿੱਕਾਂ ਮਸੀਹ, ਜ਼ੀਲਾ ਮਸੀਹ, ਸੈਮੂਅਲ, ਯਾਕੂਬ ਮਸੀਹ, ਗੌਰਵ, ਭਗਤ, ਰਜਤ, ਰਾਹੁਲ, ਅਮਾਨਤ ਮਸੀਹ, ਸੁੱਚਾ ਮਸੀਹ, ਸਰਬਜੀਤ ਸਾਬੀ,ਵਾਰਿਸ ਮਸੀਹ,ਵਿਕਟਰ ਮਸੀਹ, ਬਿੱਟੂ ਮਸੀਹ, ਵਿੱਕੀ ਮਸੀਹ, ਹਰਜੀਤ ਮਸੀਹ,ਅਮਿਤ ਕੁਮਾਰ, ਰਵੀ ਬਬਲੂ ਆਦਿ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ।