ਸਮਾਜਸੇਵੀ ਰਜਿੰਦਰ ਸਿੰਘ ਢਿੱਲੋਂ ਨੂੰ ਸਦਮਾ ਮਾਸੀ ਦਾ ਦੇਹਾਂਤ
ਪਰਵਿੰਦਰ ਸਿੰਘ ਕੰਧਾਰੀ, ਬਾਬੂਸ਼ਾਹੀ ਨੈਟਵਰਕ
ਫਰੀਦਕੋਟ, 5 ਅਕਤੂਬਰ 2022- ਸਮਾਜਸੇਵੀ ਰਜਿੰਦਰ ਸਿੰਘ ਢਿੱਲੋਂ ਨੂੰ ਅੱਜ ਉਸ ਵੇਲੇ ਡੂੰਘਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਮਾਸੀ ਕਰਤਾਰ ਕੌਰ ਸੰਧੂ ਪਿੰਡ ਮਕਸੂਦੜਾ ਜਿਲ੍ਹਾ ਲੁਧਿਆਣਾ ਤਹਿਸੀਲ ਪਾਇਲ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ। ਉਹ ਆਪਣੇ ਪਿੱਛੇ ਪੁੱਤਰ, ਧੀਆਂ, ਪੋਤੇ - ਪੋਤਰੀਆਂ , ਦੋਹਤੇ ਦੋਹਤੀਆਂ, ਪੜੌਤੇ ਪੜੌਤੀਆਂ ਛੱਡ ਗਏ ਹਨ। ਇਸ ਦੌਰਾਨ ਸਮਾਜਸੇਵੀ ਰਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਮੇਰੇ ਮਾਸੀ ਕਰਤਾਰ ਕੌਰ ਸੰਧੂ ਦੀ ਉਮਰ 117 ਸਾਲ ਦੀ ਸੀ ਤੇ ਸਿਰ ਦੇ ਵਾਲ ਵੀ ਕਾਲੇ ਸਨ ਤੇ ਮੂੰਹ ਦੇ ਸਾਰੇ ਦੰਦ ਅਤੇ ਜਾੜਾਂ ਵੀ ਮਜ਼ਬੂਤ ਸਨ ਤੇ ਉਨ੍ਹਾਂ ਨੇ ਦੱਸਿਆ ਅੱਜ ਅਚਾਨਕ ਹੀ ਸਾਈਲੈਂਟ ਅਟੈਕ ਕਾਰਣ ਉਨ੍ਹਾਂ ਦੀ ਮੌਤ ਹੋ ਗਈ।
ਉਨ੍ਹਾਂ ਨੇ ਕਿਹਾ ਜਿਸ ਤਰ੍ਹਾਂ ਇਨ੍ਹਾਂ ਨੇ ਇਨੀਂ ਵੱਡੀ ਆਵਦੀ ਉਮਰ ਕੱਟੀ ਇਹ ਸਿਰਫ ਚੰਗੇ ਖਾਣ ਪੀਣ ਤੇ ਨਿਰਭਰ ਕਰਦਾ ਹੈ ਉਨ੍ਹਾਂ ਨੇ ਦੱਸਿਆ ਇਹ ਸਿਰਫ ਆਪਣੀ ਜ਼ਿੰਦਗੀ ਦੇ ਅਖੀਰਲੇ ਸਫ਼ਰ ਤੱਕ ਰੋਟੀ ਘੱਟ ਤੇ ਛੋਲੇ ਤੇ ਮੱਕੀ ਦੇ ਦਾਣੇ ਹੀ ਖਾਂਦੇ ਸਨ। ਸਮਾਜਸੇਵੀ ਰਜਿੰਦਰ ਸਿੰਘ ਢਿੱਲੋਂ ਨੇ ਅੱਗੇ ਦੱਸਿਆ ਇਨ੍ਹਾਂ ਦੇ ਪਰਿਵਾਰ ਵਿੱਚ ਆਵਦੇ ਸਕੇ ਸੰਬੰਧੀਆਂ ਵਿੱਚ 70 ਮੈਂਬਰ ਸਨ। ਉਨ੍ਹਾਂ ਨੇ ਅੱਜ ਦੀ ਪੀੜ੍ਹੀ ਨੂੰ ਸੁਨੇਹਾ ਦਿੰਦਿਆਂ ਕਿਹਾ ਜੇਕਰ ਤੁਸੀਂ ਆਪਣੀ ਜ਼ਿੰਦਗੀ ਸਹੀ ਤਰੀਕੇ ਨਾਲ ਜਿਊਣੀ ਹੈ ਤਾਂ ਬਜ਼ੁਰਗਾਂ ਤੋਂ ਸਿੱਖਿਆ ਲਵੋ ਤੇ ਸਹੀ ਖਾਣ ਪੀਣ ਵਾਲ ਧਿਆਨ ਦੇਵੋਂ । ਸਵ ਮਾਤਾ ਕਰਤਾਰ ਕੌਰ ਸੰਧੂ ਦੇ ਦੇਹਾਂਤ ਤੋਂ ਪਹਿਲਾਂ ਇਨ੍ਹਾਂ ਨੂੰ ਬੀਡੀਪੀਓ ਦਫ਼ਤਰ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਸੀ।