PM ਮੋਦੀ ਨੇ ਬਿਲਾਸਪੁਰ 'ਚ ਅਤਿ ਆਧੁਨਿਕ ਹਸਪਤਾਲ AIIMS ਦਾ ਕੀਤਾ ਉਦਘਾਟਨ
ਬਾਬੂਸ਼ਾਹੀ ਨੈਟਵਰਕ
ਬਿਲਾਸਪੁਰ, 05 ਅਕਤੂਬਰ 2022-ਪ੍ਧਾਨ ਮੰਤਰੀ ਨਰਿੰਦਰ ਮੋਦੀ ਨੇ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਵਿਖੇ ਅਤਿ ਆਧੁਨਿਕ ਹਸਪਤਾਲ ਏਮਜ਼ ਦਾ ਉਦਘਾਟਨ ਕੀਤਾ। ਇਸ ਉਪਰੰਤ ਪ੍ਧਾਨ ਮੰਤਰੀ ਮੋਦੀ ਨੇ ਹਸਪਤਾਲ ਦਾ ਦੌਰਾ ਵੀ ਕੀਤਾ। ਇਸ ਮੌਕੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ, ਭਾਜਪਾ ਦੇ ਕੌਮ ਪ੍ਧਾਨ ਜੇਪੀ ਨੱਢਾ ਵੀ ਮੌਜੂਦ ਸਨ।