ਮਾਨਸਾ ‘ਚ ਅਵਾਰਾ ਕੁੱਤਿਆਂ ਨੇ ਬੱਕਰੀਆਂ ਅਤੇ ਭੇਡਾਂ ‘ਤੇ ਕੀਤਾ ਹਮਲਾ, 4 ਦਰਜਨ ਤੋਂ ਵੱਧ ਭੇਡਾਂ ਦੀ ਮੌਤ
ਸੰਜੀਵ ਜਿੰਦਲ
ਮਾਨਸਾ, 6 ਅਕਤੂਬਰ 2022 : ਮਾਨਸਾ ਦੇ ਪਿੰਡ ਗੜੱਦੀ ਵਿੱਚ ਆਵਾਰਾ ਕੁੱਤਿਆਂ ਦੀ ਦਹਿਸ਼ਤ ਦੇਖਣ ਨੂੰ ਮਿਲੀ ਹੈ। ਇੱਥੇ ਬੀਤੀ ਰਾਤ ਇੱਕ ਗਰੀਬ ਪਰਿਵਾਰ ਨਾਲ ਸਬੰਧਤ ਹਮੀਰ ਸਿੰਘ ਪੁੱਤਰ ਰੌਣਕੀ ਸਿੰਘ ਦੀਆਂ 15 ਬੱਕਰੀਆਂ ਅਤੇ 40 ਦੇ ਕਰੀਬ ਭੇਡਾਂ ਨੂੰ 20 ਦੇ ਕਰੀਬ ਆਵਾਰਾ ਕੁੱਤਿਆਂ ਨੇ ਵੱਢ ਦਿੱਤਾ।
ਆਵਾਰਾ ਕੁੱਤਿਆਂ ਦਾ ਝੁੰਡ ਰਾਤ ਸਮੇਂ ਆਜੜੀ ਦੇ ਝੁੰਡ ਵਿੱਚ ਦਾਖਲ ਹੋ ਗਿਆ ਅਤੇ ਹਮਲਾ ਕਰਕੇ ਚਾਰ ਦਰਜਨ ਤੋਂ ਵੱਧ ਭੇਡਾਂ ਨੂੰ ਮਾਰ ਦਿੱਤਾ। ਪਿੰਡ ਵਾਸੀਆਂ ਨੇ ਸਰਕਾਰ ਤੋਂ ਗਰੀਬ ਆਜੜੀ ਲਈ ਮੁਆਵਜ਼ੇ ਦੀ ਮੰਗ ਕਰਦਿਆਂ ਆਵਾਰਾ ਕੁੱਤਿਆਂ ’ਤੇ ਸ਼ਿਕੰਜਾ ਕੱਸਣ ਦੀ ਮੰਗ ਕੀਤੀ ਹੈ।