ਵੰਦੇ ਭਾਰਤ ਐਕਸਪ੍ਰੈਸ ਨਾਲ ਹੋਇਆ ਹਾਦਸਾ
ਬਾਬੂਸ਼ਾਹੀ ਨੈਟਵਰਕ
ਨਵੀਂ ਦਿੱਲੀ, 07 ਅਕਤੂਬਰ 2022
ਗੁਜਰਾਤ ਦੇ ਗਾਂਧੀਨਗਰ ਤੋਂ ਮੁੰਬਈ ਸੈਂਟਰਲ ਤੱਕ ਚੱਲ ਰਹੀ ਵੰਦੇ ਭਾਰਤ ਐਕਸਪ੍ਰੈਸ ਵਟਵਾ ਸਟੇਸ਼ਨ ਤੋਂ ਮਣੀਨਗਰ ਜਾਣ ਵਾਲੀ ਰੇਲਵੇ ਲਾਈਨ 'ਤੇ ਮੱਝਾਂ ਦਾ ਝੁੰਡ ਆਉਣ ਕਾਰਨ ਹਾਦਸਾਗ੍ਰਸਤ ਹੋ ਗਈ। ਹਾਦਸੇ ਦੌਰਾਨ ਇੰਜਣ ਦੇ ਅਗਲੇ ਹਿੱਸੇ ਨੂੰ ਨੁਕਸਾਨ ਪਹੁੰਚਿਆ ਹੈ। ਪੱਛਮੀ ਰੇਲਵੇ ਦੇ ਸੀਨੀਅਰ ਪੀਆਰਓ ਜੇਕੇ ਜਯੰਤ ਦੇ ਅਨੁਸਾਰ ਇਹ ਹਾਦਸਾ ਹੋਇਆ ਹੈ।