ਹੁਣ ਸੋਸ਼ਲ ਮੀਡੀਆ 'ਤੇ ਹਥਿਆਰ ਚਲਾਉਂਦੇ ਜਾਂ ਫੜ ਕੇ ਫੋਟੋਆਂ ਪਾਉਣ ਵਾਲਿਆਂ ਦੀ ਨਹੀਂ ਖ਼ੈਰ, ਪੁਲੀਸ ਹੋਈ ਸਖ਼ਤ
ਵੱਖ ਵੱਖ ਥਾਣਿਆਂ ਵਿੱਚ ਹਥਿਆਰਾਂ ਨਾਲ ਆਪਣੀਆਂ ਫੋਟੋਆਂ ਪੋਸਟ ਕਰਨ ਵਾਲੇ ਚਾਰ ਖ਼ਿਲਾਫ਼ ਮਾਮਲੇ ਦਰਜ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 23 ਨਵੰਬਰ 2022 -ਪੰਜਾਬ ਸਰਕਾਰ ਵੱਲੋਂ ਬਿਨਾਂ ਵਜ੍ਹਾ ਆਪਣੇ ਅਸਲੇ ਦਾ ਪ੍ਰਦਰਸ਼ਨ ਕਰਨ ਵਾਲਿਆ ਖਿਲਾਫ਼ ਕੀਤੀ ਸਖਤੀ ਅਤੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਰਾਜ ਵਿੱਚ ਗੰਨ ਕਲਚਰ ਨੂੰ ਪ੍ਰਮੋਟ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਦੇ ਬਿਆਨਾਂ ਦਾ ਅਸਰ ਪੁਲਿਸ ਜਿਲਾ ਗੁਰਦਾਸਪੁਰ ਵਿੱਚ ਵੀ ਦਿਖਣਾ ਸ਼ੁਰੂ ਹੋ ਗਿਆ ਹੈ। ਪੁਲਿਸ ਜਿਲਾ ਗੁਰਦਾਸਪੁਰ ਵਿੱਚ ਇੱਕੋ ਦਿਨ 4 ਅਜਿਹੇ ਮਾਮਲੇ ਦਰਜ ਕੀਤੇ ਗਏ ਹਨ ਜੋ ਹਥਿਆਰਾਂ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਪੋਸਟਾਂ ਤੇ ਅਧਾਰਿਤ ਹਨ। ਵੱਖ ਵੱਖ ਥਾਣਿਆਂ ਵਿੱਚ ਦਰਜ ਕੀਤੇ ਗਏ ਇਨ੍ਹਾਂ ਚਾਰਾਂ ਮਾਮਲਿਆਂ ਵਿਚ ਦੋਸ਼ੀਆਂ ਦੀ ਪਹਿਚਾਣ ਕੀਤੀ ਜਾ ਚੁੱਕੀ ਹੈ ਅਤੇ ਉਨ੍ਹਾਂ ਨੂੰ ਨਾਮਜ਼ਦ ਕਰ ਲਿਆ ਗਿਆ ਹੈ। ਇਨ੍ਹਾਂ ਚਾਰਾਂ ਨੇ ਹਥਿਆਰਾਂ ਨਾਲ ਸੋਸ਼ਲ ਮੀਡੀਆ ਤੇ ਹਥਿਆਰ ਚਲਾਉਂਦੇ ਹੋਏ ਜਾਂ ਫਿਰ ਹਥਿਆਰ ਫੜਕੇ ਆਪਣੀਆਂ ਵੀਡੀਓ ਜਾਂ ਫੋਟੋ ਪੋਸਟ ਕੀਤੀਆਂ ਸਨ।
ਥਾਣਾ ਸਿਟੀ ਗੁਰਦਾਸਪੁਰ ਵਿੱਚ ਸੋਸ਼ਲ ਮੀਡੀਆ ਤੇ ਆਪਣੀਆਂ ਫੋਟੋਆ ਆਪਣੇ ਹੱੱਥ ਵਿੱੱਚ ਗੰਨ ਫੜ ਕੇ ਹਥਿਆਰਾ ਦੀ ਸ਼ਰੇਆਮ ਪ੍ਰਦਰਸ਼ਨੀ ਕਰਦਿਆਂ ਪੋਸਟ ਕਰਨ ਵਾਲੇ ਅਮਨਦੀਪ ਪੁੱੱਤਰ ਹੰਸ ਰਾਜ ਵਾਸੀ ਮਕਾਨ ਨੰ:39 ਅੰਬੇਦਕਰ ਨਗਰ ਸਿਟੀ ਗੁਰਦਾਸਪੁਰ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਜਦ ਕਿ ਦੂਜਾ ਮਾਮਲਾ ਦਾਨੀ ਮਸੀਹ ਪੁੱਤਰ ਕਸ਼ਮੀਰ ਮਸੀਹ ਵਾਸੀ ਤਿ।ਬੜ ਦੇ ਖਿਲਾਫ ਥਾਣਾ ਤਿੱਬੜ ਵਿਚ ਦਰਜ ਕੀਤਾ ਗਿਆ ਹੈ।
ਇਸੇ ਤਰ੍ਹਾਂ ਆਪਣੇ ਹੱਥ ਵਿਚ ਰਿਵਾਲਵਰ ਫੜਕੇ ਲੋਕਾਂ ਦੇ ਮਨ ਵਿੱੱਚ ਡਰ ਦਾ ਮਹੋਲ ਪੈਦਾ ਕਰਨ ਵਾਲੇ ਰਾਜਬੀਰ ਉਰਫ ਬਿੱੱਲਾ ਪੁੱੱਤਰ ਤਿਲਕ ਰਾਜ ਵਾਸੀ ਝੰਡੇਚੱੱਕ ਦੇ ਖਿਲਾਫ ਵੀ ਦੀਨਾਨਗਰ ਥਾਣੇ ਵਿਚ ਮਾਮਲਾ ਦਰਜ ਕੀਤਾ ਗਿਆ ਹੈ ਜਦ ਕਿ ਚੌਥਾ ਮਾਮਲਾ ਵੀ ਖਾਣਾ ਦੀਨਾਨਗਰ ਵਿਖੇ ਹੀ ਬਚਿੱੱਤਰ ਸਿੰਘ ਉਰਫ ਬਿੱੱਕਾ ਪੁੱੱਤਰ ਜੋਗਿੰਦਰ ਸਿੰਘ ਵਾਸੀ ਅਜੀਤ ਨਗਰ ਕਲੋਨੀ ਦੀਨਾਨਗਰ ਦੇ ਖਿਲਾਫ਼ ਸੋਸ਼ਲ ਮੀਡੀਆ ਤੇ ਅਜਿਹੀ ਪੋਸਟ ਪਾਉਣ ਕਾਰਨ ਹੀ ਦਰਜ਼ ਹੋਇਆ ਹੈ।