ਵਿਜੀਲੈਂਸ ਨੇ ਆਟਾ-ਦਾਲ ਸਕੀਮ 'ਚ ਘੋਟਾਲੇ 'ਚ ਪਨਸਪ ਦੇ ਜਨਰਲ ਮੈਨੇਜਰ ਖਿਲਾਫ ਕੀਤਾ ਮਾਮਲਾ ਦਰਜ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 24 ਨਵੰਬਰ 2022: ਪੰਜਾਬ ਵਿਜੀਲੈਂਸ ਬਿਊਰੋ ਨੇ ਪਨਸਪ ਦੇ ਜਨਰਲ ਮੈਨੇਜਰ ਨਵੀਨ ਕੁਮਾਰ ਗਰਗ ਆਟਾ-ਦਾਲ ਸਕੀਮ ਵਿੱਚ ਘਾਟਾਲਾ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ।
ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਘੁਟਾਲੇ ਦੀ ਜਾਂਚ ਦੌਰਾਨ ਬਿਊਰੋ ਨੂੰ ਪਤਾ ਲੱਗਾ ਹੈ ਕਿ ਸਾਲ 2015-16 ਦੌਰਾਨ ਆਟਾ-ਦਾਲ ਸਕੀਮ ਤਹਿਤ ਆਟਾ-ਦਾਲ ਦੀ ਵੰਡ ਦੌਰਾਨ ਨਵੀਨ ਕੁਮਾਰ ਨੇ ਸਿੱਧੇ ਤੌਰ 'ਤੇ ਪੈਸੇ ਜਮ੍ਹਾ ਕਰਵਾਏ ਸਨ। ਸਰਕਾਰੀ ਖਜ਼ਾਨੇ ਨੂੰ 2,20,52,042 ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਸਕੀਮ ਤਹਿਤ ਯੂਕੋ ਬੈਂਕ ਖਾਤੇ ਵਿੱਚ 43,74,98,681 ਰੁਪਏ ਜਮ੍ਹਾ ਕਰਵਾਉਣ ਦੀ ਬਜਾਏ ਉਸ ਨੂੰ ਸਿਰਫ਼ 38,38,88,711 ਰੁਪਏ ਹੀ ਜਮ੍ਹਾਂ ਹੋਏ। ਇਸ ਤਰ੍ਹਾਂ, ਉਕਤ ਦੋਸ਼ੀ ਨੇ PNSAP ਦੇ ਹੋਰ ਕਰਮਚਾਰੀਆਂ ਨਾਲ ਮਿਲੀਭੁਗਤ ਕਰਕੇ 5,36,09,979 ਰੁਪਏ ਦਾ ਗਬਨ ਕੀਤਾ।