← ਪਿਛੇ ਪਰਤੋ
ਵਿਜੀਲੈਂਸ ਨੇ ਹੁਣ ’ਕਰੇਟ ਘਪਲੇ’ ਦੀ ਜਾਂਚ ਆਰੰਭੀ, ਕਰੋੜਾਂ ਦੇ ਘੁਟਾਲੇ ਦਾ ਖਦਸ਼ਾ ਚੰਡੀਗੜ੍ਹ, 24 ਨਵੰਬਰ, 2022: ਵਿਜੀਲੈਂਸ ਬਿਊਰੋ ਨੇ ਖੁਰਾਕ ਤੇ ਸਪਲਾਈ ਵਿਭਾਗ ਵਿਚ ’ਕਰੇਟ ਘਪਲੇ’ ਦੀ ਜਾਂਚ ਆਰੰਭ ਦਿੱਤੀ ਹੈ। ਖਦਸ਼ਾ ਹੈ ਕਿ ਕਰੇਟਾਂ ਦੀ ਖਰੀਦ ਵਿਚ ਕਰੋੜਾਂ ਰੁਪਏ ਦਾ ਘੁਟਾਲਾ ਹੋਇਆ ਹੈ। ਪੰਜਾਬੀ ਟ੍ਰਿਬਿਊਨ ਦੀ ਇਕ ਰਿਪੋਰਟ ਮੁਤਾਬਕ ਖੁਰਾਕ ਤੇ ਸਪਲਾਈ ਵਿਭਾਗ ਵਿਚ ਬੀਤੇ ਤਿੰਨ ਸਾਲਾਂ ਤੋਂ ਲੱਕੜ ਦੇ ਕਰੇਟਾਂ ਦੀ ਖਰੀਦ ਹੋਈ ਜਿਸਦੀ ਗੁਣਵੱਤਾ ਤੇ ਖਰੀਦ ਵਿਚ ਘਪਲੇ ਦੀ ਸ਼ਿਕਾਇਤ ਵਿਜੀਲੈਂਸ ਬਿਊਰੋ ਨੂੰ ਮਿਲੀ ਹੈ। ਇਹ ਖਰੀਦ ਤਤਕਾਲੀ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਕਾਰਜਕਾਲ ਦੌਰਾਨ ਹੋਈ ਹੈ। ਬਿਊਰੋ ਨੇ 2018 ਤੋਂ 2021 ਤੱਕ ਹੋਈ ਲੱਕੜ ਦੇ ਕਰੇਟਾਂ ਦੀ ਖਰੀਦ ਦਾ ਰਿਕਾਰਡ ਤਲਬ ਕੀਤਾ ਹੈ। ਵਿਭਾਗ ਦੇ ਅਫਸਰਾਂ ਨੂੰ ਇਹਨਾਂ ਕਰੇਟਾਂ ਦੀ ਫਿਜ਼ੀਕਲ ਵੈਰੀਕੇਸ਼ਨ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ।
Total Responses : 936