ਸਰਕਾਰੀ ਕੰਨਿਆ ਸਕੂਲ ਫਰੀਦਕੋਟ ਦੀ ਹੈਂਡਬਾਲ ਟੀਮ ਦਾ ਪੰਜਾਬ ਚੋਂ ਪਹਿਲਾ ਸਥਾਨ
ਚਾਰ ਖਿਡਾਰਨਾਂ ਦੀ ਨੈਸ਼ਨਲ ਸਕੂਲ ਖੇਡਾਂ ਲਈ ਹੋਈ ਚੋਣ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ 1 ਦਸੰਬਰ 2022- ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਕਰਵਾਈਆਂ 66ਵੀਆਂ ਪੰਜਾਬ ਸਕੂਲ ਖੇਡਾਂ ਵਿੱਚੋਂ ਹੈਂਡਬਾਲ ਅੰਡਰ-17 ਲੜਕੀਆਂ ਦੇ ਮੁਕਾਬਲਿਆਂ ਵਿੱਚੋਂ ਜਿਲ੍ਹਾ ਫਰੀਦਕੋਟ ਦੇ ਡਾ. ਮਹਿੰਦਰ ਬਰਾੜ ਸਾਂਭੀ ਸਰਕਾਰੀ ਕੰਨਿਆ ਸੀਨੀ: ਸੈਕੰ: ਸਮਾਰਟ ਸਕੂਲ ਫ਼ਰੀਦਕੋਟ ਦੀਆਂ ਲੜਕੀਆਂ ਨੇ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ। ਜਦੋਂ ਕਿ ਚਾਰ ਖਿਡਾਰਨਾਂ ਦੀ ਚੋਣ ਨੈਸ਼ਨਲ ਸਕੂਲ ਖੇਡਾਂ ਲਈ ਹੋਈ। ਟੀਮ ਮੈਨੇਜਰ ਤੇ ਟੀਮ ਇੰਚਾਰਜ ਜੌਗਰਫ਼ੀ ਲੈਕਚਰਾਰ ਸੁਖਜਿੰਦਰ ਸਿੰਘ ਸੁੱਖੀ, ਸ਼੍ਰੀਮਤੀ ਚਰਨਜੀਤਕੌਰ ਪੀ.ਟੀ.ਆਈ ਅਤੇ ਅਮਰਜੀਤ ਸਿੰਘ ਨੇ ਦੱਸਿਆ ਕਿ ਇਹ ਟੀਮ ਫਾਈਨਲ ਮੁਕਾਬਲੇ ਵਿੱਚੋਂ ਜਿਲ੍ਹਾ ਸੰਗਰੂਰ ਨੂੰ 12-8 ਅੰਕਾਂ ਦੇ ਫਰਕ ਨਾਲ ਹਰਾ ਕੇ ਜੇਤੂ ਰਹੀ। ਜਿਲ੍ਹਾ ਹੈਂਡਬਾਲ ਚਰਨਜੀਵ ਸਿੰਘ ਮਾਈਕਲ ਦਾ ਟੀਮ ਦੀ ਤਿਆਰੀ ਵਿੱਚ ਵਿਸ਼ੇਸ਼ ਯੋਗਦਾਨ ਰਿਹਾ।
ਸੰਸਥਾ ਦੇ ਪਿ੍ਰੰਸੀਪਲ ਭੁਪਿੰਦਰ ਸਿੰਘ ਬਰਾੜ ਦੀ ਅਗਵਾਈ ਵਿੱਚ ਜੌਗਰਫ਼ੀ ਲੈਕਚਰਾਰ ਸੁਖਜਿੰਦਰ ਸਿੰਘ ਸੁੱਖੀ, ਸ਼੍ਰੀਮਤੀ ਬਲਜਿੰਦਰ ਕੌਰ, ਅਮਰਜੀਤ ਸਿੰਘ, ਲੈਕਚਰਾਰ ਪੰਜਾਬੀ ਚਰਨਜੀਤ ਕੌਰ, ਲੈਕ. ਗੁਰਮੀਤ ਕੌਰ, ਲੈਕ. ਸੁਸ਼ੀਲ ਰਾਣੀ, ਚਰਨਜੀਤ ਕੌਰ ਪੀ.ਟੀ.ਆਈ, ਸਰੀਰਿਕ ਸਿੱਖਿਆ ਲੈਕਚਰਾਰ ਸੁਖਜਿੰਦਰ ਸਿੰਘ, ਵਰਿੰਦਰਪਾਲ ਕੌਰ, ਪ੍ਰਵੀਨ ਕੌਰ, ਰਮਨਦੀਪ ਕੌਰ ਅਤੇ ਸਕੂਲੀ ਵਿਦਿਆਰਥਣਾਂ ਨੇ ਜੇਤੂ ਟੀਮ ਵਿੱਚ ਸ਼ਾਮਿਲ ਖਿਡਾਰਨਾਂ ਸ਼ਿਲਪੀ, ਸਵਿੱਤਰੀ, ਖੁਸ਼ਪ੍ਰੀਤ ਕੌਰ, ਕੋਮਲ ਦੇਵੀ, ਮਧੂ, ਪ੍ਰਭਜੋਤ ਕੌਰ, ਪਾਰਵਤੀ, ਰਜਨੀ ਕੌਰ, ਪ੍ਰੀਤੀ ਅਤੇ ਖੇਲਦੀ ਦੇਵੀ ਨੂੰ ਸਕੂਲ ਪੁੱਜਣ ਤੇ ਹਾਰ ਪਹਿਨਾ ਕੇ ਸਵਾਗਤ ਕੀਤਾ ਅਤੇ ਵਧਾਈਆਂ ਦਿੱਤੀਆਂ।
ਹੈਂਡਬਾਲ ਟੀਮ ਨੂੰ ਪਿ੍ਰੰਸੀਪਲ ਤੇ ਸਟਾਫ਼ ਵੱਲੋਂ ਇਨਾਮ ਵਜੋਂ ਨਗਦ ਰਾਸ਼ੀ ਵੀ ਪ੍ਰਦਾਨ ਕੀਤੀ ਗਈ। ਪਿ੍ਰੰਸੀਪਲ ਭੁਪਿੰਦਰ ਸਿੰਘ ਬਰਾੜ ਨੇ ਸਵੇਰ ਦੀ ਸਭਾ ਮੌਕੇ ਸਕੂਲੀ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹਨਾਂ ਖਿਡਾਰਨਾਂ ਨੇ ਜਿੱਥੇ ਆਪਣੀ ਸੰਸਥਾ ਤੇ ਮਾਪਿਆਂ ਦਾ ਨਾਮ ਰੌਸਨ ਕੀਤਾ ਹੈ ਕਿ ਉੱਥੇ ਜਿਲ੍ਹਾ ਫ਼ਰੀਦਕੋਟ ਦਾ ਮਾਣ ਵੀ ਵਧਾਇਆ ਹੈ। ਉਹਨਾਂ ਕਿਹਾ ਕਿ ਬਾਕੀ ਵਿਦਿਆਰਥਣਾਂ ਨੂੰ ਵੀ ਪੜ੍ਹਾਈ ਦੇ ਨਾਲ-ਨਾਲ ਸਰੀਰਿਕ ਤੰਦਰੁਸਤੀ ਲਈ ਖੇਡਾਂ ਨਾਲ ਜੁੜਨਾ ਚਾਹੀਦਾ ਹੈ।ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਮਨਪ੍ਰੀਤ ਸਿੰਘ, ਉਪ-ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਪ੍ਰਦੀਪ ਦਿਓੜਾ, ਜਿਜ਼ਾ ਮੈਂਟਰ ਫਰੀਦਕੋਟ ਖੇਡਾਂ-ਕਮ-ਸਪੋਰਟਸ ਕੋਆਰਡੀਨੇਟਰ ਕੁਲਦੀਪ ਸਿੰਘ ਗਿੱਲ, ਜ਼ਿਲਾ ਮੀਡੀਆ ਕੁਆਰਡੀਨੇਟਰ ਜਸਬੀਰ ਸਿੰਘ ਜੱਸੀ ਨੇ ਜੇਤੂ ਹੈਂਡਬਾਲ ਟੀਮ ਨੂੰ ਮੁਬਾਰਕਬਾਦ ਪੇਸ਼ ਕੀਤੀ।