ਵਿਅਕਤੀ ਦੀ ਮਾਰਕੁੱਟ ਕਰਨ ਖਿਲਾਫ 6 ਵਿਅਕਤੀਆਂ ਉੱਪਰ ਮੁਕਦਮਾ ਦਰਜ
ਦੀਪਕ ਜੈਨ
ਜਗਰਾਓਂ, 1 ਦਸੰਬਰ 2022 - ਪੁਲਿਸ ਵਲੋਂ ਇਕ ਵਿਅਕਤੀ ਦੀ ਮਾਰਕੁੱਟ ਕਰਨ ਖਿਲਾਫ 6 ਵਿਅਕਤੀਆਂ ਉੱਪਰ ਥਾਣਾ ਸਦਰ ਜਗਰਾਓਂ ਵਿਖੇ ਮੁਕਦਮਾ ਦਰਜ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏਐਸਆਈ ਗੁਰਸੇਵਕ ਸਿੰਘ ਨੇ ਦਸਿਆ ਕਿ ਨਛੱਤਰ ਸਿੰਘ ਪੁਤੱਰ ਹਰੀ ਸਿੰਘ ਵਾਸੀ ਡਾਂਗੀਆਂ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਰੋਜਾਨਾ ਦੀ ਤਰਾਂ ਸੈਰ ਕਰਨ ਲਈ ਗਿਆ ਤਾ ਵਕਤ ਕਰੀਬ 6:00 ਬਜੇ ਰਸਤੇ ਵਿਚ ਪਹਿਲਾ ਤੋ ਹੀ ਵਿਅਕਤੀ ਖੜੇ ਸਨ ਜਿਨਾ ਵਿੱਚ ਅਮਰ ਬਖਸ਼ ਪੁੱਤਰ ਲਾਲ ਸਿੰਘ ਜਿਸ ਦੇ ਹੱਥਾਂ ਵਿੱਚ ਰਾੜ ਲੋਹਾ,ਕੁਲਦੀਪ ਸਿੰਘ ਉਰਫ ਗੋਰਾ ਪੁੱਤਰ ਕੁੱਢਾ ਸਿੰਘ ਜਿਸ ਦੇ ਹੱਥ ਦਾਹ ਲੋਹਾ ਵਾਸੀਆਨ ਪਿੰਡ ਦੌਧਰ ਤੇ ਜਿਨਾ ਨਾਲ 4 ਅਣਪਛਾਤੇ ਵਿਅਕਤੀ ਹੋਰ ਸਨ ਆਉਂਦੇ ਸਾਰ ਹੀ ਕੁਲਦੀਪ ਸਿੰਘ ਉਰਫ ਗੋਰਾ ਮੈਨੂੰ ਕਹਿਣ ਲੱਗਾ ਕਿ ਤੂੰ ਕੇਸ ਵਾਪਿਸ ਲੈਣਾ ਹੈ ਕਿ ਨਹੀ ਜੇਕਰ ਤੂੰ ਕੇਸ ਵਾਪਿਸ ਨਾ ਲਿਆ ਤਾ ਤੁਹਾਨੂੰ ਤੇ ਤੇਰੇ ਪਰਿਵਾਰ ਨੂੰ ਜਾਨੋ ਮਾਰ ਦਿਆਗੇ।
ਨਛੱਤਰ ਸਿੰਘ ਨੇ ਕਿਹਾ ਕਿ ਕੋਰਟ ਵਿੱਚ ਕੇਸ ਚੱਲ ਰਿਹਾ ਹੈ ਜੋ ਮਾਨਯੋਗ ਅਦਾਲਤ ਹੀ ਫੈਸਲਾ ਕਰੇਗੀ ਤਾਂ ਇੰਨੇ ਨੂੰ ਤੈਸ਼ ਵਿੱਚ ਆਕੇ ਕੁਲਦੀਪ ਸਿੰਘ ਉਰਫ ਗੋਰਾ ਨੇ ਆਪਣੇ ਹੱਥ ਵਿੱਚ ਫੜਿਆ ਦਾਹ ਮਾਰ ਦੇਣ ਦੀ ਨੀਯਤ ਨਾਲ ਮੇਰੇ ਸਿਰ ਵੱਲ ਕੀਤਾ ਤਾਂ ਮੈਂ ਬਚਾਓ ਲਈ ਆਪਣਾ ਸਿਰ ਘੁੰਮਾ ਲਿਆ ਜੋ ਮੇਰੇ ਸਿਰ ਦੇ ਪਿਛਲੇ ਪਾਸੇ ਪੁੱਠਾ ਵੱਜਿਆ ਤੇ ਫਿਰ ਅਮਰ ਬਖਸ਼ ਤੇ ਆਪਣੇ ਹੱਥ ਫੜੀ ਰਾੜ ਲੋਹਾ ਦਾ ਵਾਰ ਮੇਰੇ ਵੱਲ ਕੀਤਾ ਜੋ ਮੇਰੀ ਸੱਜੀ ਲੱਤ ਦੇ ਗੋਡੇ ਦੇ ਪਿੱਛਲੇ ਪਾਸੇ ਲੱਗੀ ਤੇ ਫਿਰ ਦੁਬਾਰਾ ਅਮਰ ਬਖਸ਼ ਨੇ ਆਪਣੇ ਹੱਥ ਫੜੀ ਰਾੜ ਲੋਹਾ ਦਾ ਵਾਰ ਮੇਰੇ ਵੱਲ ਕੀਤਾ ਜੋ ਮੇਰੇ ਖੱਬੇ ਮੋਢੇ ਪਰ ਲੱਗਾ ਤਾਂ ਮੈਂ ਡਿੱਗ ਪਿਆ। ਅਣਪਛਾਤੇ ਵਿਅਕਤੀਆ ਨੇ ਮੇਰੇ ਡਿੱਗੇ ਪਏ ਦੇ ਗੁੱਝੀਆਂ ਸੱਟਾਂ ਮਾਰੀਆ ਤਾਂ ਮੈਂ ਮਾਰਤਾ ਮਾਰਤਾ ਦਾ ਰੌਲਾ ਪਾਇਆ ਤਾ ਉਕਤਾਨ ਵਿਅਕਤੀਆਂ ਆਪਣੇ ਆਪਣੇ ਹਥਿਆਰ ਸਮੇਤ ਮੌਕਾ ਤੋ ਭੱਜ ਗਏ। ਪੁਲਿਸ ਵਲੋਂ ਅਮਰ ਬਖਸ਼ , ਕੁਲਦੀਪ ਸਿੰਘ ਅਤੇ 4 ਅਣਪਛਾਤਿਆਂ ਖਿਲਾਫ ਥਾਣਾ ਸਦਰ ਜਗਰਾਓਂ ਵਿਖੇ ਮੁਕਦਮਾ ਦਰਜ ਰਜਿਸਟਰ ਕੀਤਾ ਗਿਆ ।