ਗੋਲਡੀ ਬਰਾੜ ਨੂੰ ਡਿਟੇਨ ਕਰਨ ਦਾ ਮੂਸੇਵਾਲਾ ਦੇ ਪਿਤਾ ਨੇ ਕੀਤਾ ਸਵਾਗਤ- ਦਿੱਤਾ ਵੱਡਾ ਬਿਆਨ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 2 ਨਵੰਬਰ 2022- ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਥਿਤ ਕਾਤਲ ਗੋਲਡੀ ਬਰਾੜ, ਜਿਸ ਨੂੰ ਕੈਲੀਫੋਰਨੀਆ ਤੋਂ ਡਿਟੇਨ ਕੀਤੇ ਜਾਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ।
ਉਥੇ ਹੀ ਦੂਜੇ ਪਾਸੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਹੁਰਾਂ ਦਾ ਬਿਆਨ ਵੀ ਸਾਹਮਣੇ ਆਇਆ ਹੈ, ਜਿਨ੍ਹਾਂ ਨੇ ਗੋਲਡੀ ਬਰਾੜ ਨੂੰ ਡਿਟੇਨ ਕਰਨ ਦਾ ਸਵਾਗਤ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਦੇ ਪਿਤਾ ਦੀ ਮੰਗ ਹੈ ਕਿ, ਗੋਲਡੀ ਬਰਾੜ ਨੂੰ ਜਲਦ ਤੋਂ ਜਲਦ ਪੰਜਾਬ ਲਿਆਂਦਾ ਜਾਵੇ ਅਤੇ ਗੋਲਡੀ ਬਰਾੜ ਨੂੰ ਜੱਗੂ ਅਤੇ ਲਾਰੇਂਸ ਦੇ ਨਾਲ ਬਿਠਾ ਕੇ ਪੁੱਛਗਿੱਛ ਕੀਤੀ ਜਾਵੇ।
ਬਲਕੌਰ ਸਿੰਘ ਹੁਰਾਂ ਨੇ ਇਹ ਵੀ ਕਿਹਾ ਕਿ, ਗੋਲਡੀ, ਜੱਗੂ ਅਤੇ ਲਾਰੇਂਸ ਦੇ ਸਾਹਮਣੇ ਪੁੱਛਗਿੱਛ ਕਰਕੇ, ਇਹ ਵੀ ਲਗਾਇਆ ਜਾਵੇ ਕਿ, ਸਿੱਧੂ ਮੂਸੇਵਾਲਾ ਦੇ ਕਤਲ ਪਿੱਛੇ ਸੰਗੀਤ ਜਗਤ ਦੇ ਕਿਹੜੇ ਲੋਕ ਸ਼ਾਮਲ ਹਨ?