ਪੰਜਾਬੀ ਯੂਨੀਵਰਸਿਟੀ ਦੇ ਤਿੰਨ ਰੋਜ਼ਾ ਅੰਤਰ ਕਾਲਜ ਕੁਸ਼ਤੀ ਮੁਕਾਬਲੇ ਸ਼ਾਨੋ ਸ਼ੌਕਤ ਨਾਲ ਸਮਾਪਤ
-ਜ਼ਿੰਦਗੀ ਵਿੱਚ ਜਿੱਤਾਂ ਨੂੰ ਬਰਕਰਾਰ ਰੱਖਣ ਅਤੇ ਹਾਰਾਂ ਤੋਂ ਸਿੱਖਣ ਦੀ ਲੋੜ: ਪ੍ਰਿੰਸੀਪਲ ਦੀਪਕ ਚੋਪੜਾ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 2 ਦਸੰਬਰ 2022- ਖੇਡ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਦਿਸ਼ਾ- ਨਿਰਦੇਸ਼ਾਂ ਅਧੀਨ ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ ਦੇ ਸਰੀਰਕ ਸਿੱਖਿਆ ਵਿਭਾਗ ਵੱਲੋਂ ਤਿੰਨ ਰੋਜ਼ਾ ਪੰਜਾਬੀ ਯੂਨੀਵਰਸਿਟੀ ਅੰਤਰ ਕਾਲਜ ਕੁਸ਼ਤੀ (ਪੁਰਸ਼/ ਮਹਿਲਾ) ਮੁਕਾਬਲਿਆਂ ਦਾ ਸਫ਼ਲਤਾ ਪੂਰਵਕ ਸਮਾਪਤੀ ਸਮਾਰੋਹ ਵਿੱਚ ਪ੍ਰਿੰਸੀਪਲ ਦੀਪਕ ਚੋਪੜਾ ਨੇ ਮੁੱਖ ਮਹਿਮਾਨ ਅਤੇ ਮੈਡਮ ਰੂਪਾਲੀ ਚੋਪੜਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸ. ਅਵਤਾਰ ਸਿੰਘ (ਸੀਨੀਅਰ ਕੁਸ਼ਤੀ ਕੋਚ) ਅਤੇ ਸ੍ਰੀ ਸੁਭਾਸ਼ ਮਨਿਕ (ਕੁਸ਼ਤੀ ਕੋਚ) ਇਹਨਾਂ ਕੁਸ਼ਤੀ ਮੁਕਾਬਲਿਆਂ ਦੇ ਨਤੀਜੇ ਐਲਾਨੇ ਗਏ ਜਿਸ ਵਿੱਚ ਕੁਸ਼ਤੀ ਗਰੀਕੋ ਰੋਮਨ ਸਟਾਈਲ (ਲੜਕੇ) ਵਿਚ (1) ਸਰਕਾਰੀ ਬ੍ਰਿਿਜੰਦਰਾ ਕਾਲਜ ਫ਼ਰੀਦਕੋਟ ਨੇ 4 ਸੋਨ ਤਮਗੇ, 1 ਕਾਂਸੀ ਤਮਗਾ ਹਾਸਲ ਕਰਕੇ 21 ਅੰਕਾਂ ਨਾਲ ਪਹਿਲਾ ਸਥਾਨ ਅਤੇ (2) ਸਰਕਾਰੀ ਕਾਲਜ ਮਲੇਰਕੋਟਲਾ ਨੇ 1 ਸੋਨ ਤਮਗਾ, 3 ਚਾਂਦੀ, 2 ਕਾਂਸੀ ਤਮਗਿਆਂ ਨਾਲ 16 ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਪ੍ਰਾਪਤ ਕੀਤਾ।
ਇਸ ਤੋਂ ਇਲਾਵਾ ਫਰੀ ਸਟਾਈਲ ਕੁਸ਼ਤੀ ਮੁਕਾਬਲਿਆਂ ਵਿੱਚ (1) ਬੇਲਾ ਕਾਲਜ ਰੋਪੜ ਨੇ 3 ਸੋਨ ਤਮਗੇ, 1 ਕਾਂਸੀ ਤਮਗੇ ਨਾਲ 16 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਅਤੇ (2) ਮੋਦੀ ਕਾਲਜ ਪਟਿਆਲਾ ਨੇ 2 ਸੋਨ ਤਮਗੇ, 1 ਚਾਂਦੀ ਤਮਗਾ ਅਤੇ ਕਾਂਸੀ ਤਮਗਾ ਪ੍ਰਾਪਤ ਕਰਕੇ 14 ਅੰਕਾਂ ਨਾਲ ਦੂਸਰਾ ਸਥਾਨ ਪ੍ਰਾਪਤ ਕੀਤਾ। ਫਰੀ ਸਟਾਈਲ ਲੜਕੀਆਂ ਦੇ ਕੁਸ਼ਤੀ ਮੁਕਾਬਲਿਅਆਂ ਵਿੱਚ (1) ਸਰਕਾਰੀ ਬ੍ਰਿਿਜੰਦਰਾ ਕਾਲਜ ਫ਼ਰੀਦਕੋਟ ਨੇ 4 ਸੋਨ ਤਮਗੇ, 2 ਚਾਂਦੀ ਦੇ ਤਮਗਿਆ ਨਾਲ 26 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਅਤੇ (2) ਮੋਦੀ ਕਾਲਜ ਪਟਿਆਲਾ ਨੇ 1 ਸੋਨ ਤਮਗਾ, 1 ਚਾਂਦੀ, 4 ਕਾਂਸੀ ਤਗਮੀਆਂ ਨਾਲ 12 ਅੰਕ ਹਾਸਿਲ ਕਰਕੇ ਦੂਸਰਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਮੁੱਖ ਮਹਿਮਾਨ ਪ੍ਰਿੰਸੀਪਲ ਦੀਪਕ ਚੋਪੜਾ ਜੇਤੂ ਟੀਮਾਂ ਦੇ ਖਿਡਾਰੀਆਂ ਅਤੇ ਇੰਚਾਰਜ਼ ਸਾਹਿਬਾਨਾਂ ਨੂੰ ਟਰਾਫ਼ੀਆਂ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਹਾਰਨ ਵਾਲੀਆਂ ਟੀਮਾਂ ਨੂੰ ਹੋਰ ਮਿਹਨਤ ਕਰਕੇ ਜਿੱਤਾਂ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ। ਇਹਨਾਂ ਕੁਸ਼ਤੀ ਮੁਕਾਬਲਿਆਂ ਨੂੰ ਸੁਚੱਜੇ ਢੰਗ ਨਾਲ ਸੰਪੰਨ ਕਰਵਾਉਣ ਵਿੱਚ ਸਹਿਯੋਗ ਦੇਣ ਵਾਲੇ ਜਿਲ੍ਹਾ ਖੇਡ ਵਿਭਾਗ ਦੇ ਸਾਰੇ ਹੀ ਕੁਸ਼ਤੀ ਕੋਚਾਂ ਦਾ ਵਿਸ਼ੇਸ਼ ਸਨਮਾਨ ਕਰਕੇ ਧੰਨਵਾਦ ਕੀਤਾ ਗਿਆ।
ਇਸ ਮੌਕੇ ਕਾਲਜ ਦੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ. ਹਰਜਿੰਦਰ ਸਿੰਘ ਨੇ ਮੁਖ ਮਹਿਮਾਨ, ਵਿਸ਼ੇਸ਼ ਮਹਿਮਾਨ, ਇੰਚਾਰਜ਼ ਸਾਹਿਬਾਨਾਂ, ਕੁਸ਼ਤੀ ਕੋਚਾਂ ਅਤੇ ਕਾਲਜ ਦੇ ਸਮੂਹ ਸਟਾਫ਼ ਮੈਂਬਰਾਂ ਦਾ ਧੰਨਵਾਂਦ ਕੀਤਾ ਗਿਆ। ਇਸ ਮੌਕੇ ਪ੍ਰੋ. ਮਹਿੰਦਰਜੀਤ ਕੌਰ ਨੇ ਇਹਨਾਂ ਮੁਕਾਬਲਿਆਂ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹਨਾਂ ਮੁਕਾਬਲਿਆਂ ਵਿੱਚ 35 ਵੱਖ - ਵੱਖ ਕਾਲਜਾਂ ਤੋਂ ਲਗਭਗ 400 ਖਿਡਾਰੀ ਹਿੱਸਾ ਲੈ ਰਹੇ ਹਨ ਅਤੇ ਇਹਨਾਂ ਖਿਡਾਰੀਆਂ ਨਾਲ ਇੰਚਾਰਜ਼ ਸਾਹਿਬਾਨ ਵੀ ਪਹੁੰਚੇ ਹਨ। ਪ੍ਰੋ ਰਮਨਦੀਪ ਕੌਰ ਨੇ ਦੱਸਿਆ ਕਿ ਇਹਨਾਂ ਖੇਡ ਮੁਕਾਬਲਿਆਂ ਨੂੰ ਨੇਪਰੇ ਚਾੜਨ ਲਈ ਜ਼ਿਲ੍ਹਾ ਖੇਡ ਵਿਭਾਗ ਤੋਂ ਕੁਸ਼ਤੀ ਕੋਚ ਸ. ਇੰਦਰਜੀਤ ਸਿੰਘ, ਸH ਖੁਸ਼ਵਿੰਦਰ ਸਿੰਘ, ਸ. ਗੁਰਪ੍ਰੀਤ ਸਿੰਘ, ਸ. ਮਨਪ੍ਰੀਤ ਸਿੰਘ ਵਿਸ਼ੇਸ਼ ਸਹਿਯੋਗ ਦਿੱਤਾ ਹੈ। ਇਸ ਮੌਕੇ ਡਾ. ਪੂਜਾ ਭੱਲਾ, ਡਾ. ਸ਼ਾਲਿਨੀ ਗੋਇਲ, ਪ੍ਰੋ. ਪਰਮਜੀਤ ਕੌਰ, ਡਾ.ਨਰਿੰਦਰਜੀਤ ਸਿੰਘ ਬਰਾੜ, ਡਾH ਕੁਸ਼ੁਮ ਮਹੇਸ਼ਵਰੀ, ਪ੍ਰੋ. ਅਰਮਿੰਦਰ ਸਿੰਘ, ਪ੍ਰੋ. ਗੁਰਲਾਲ ਸਿੰਘ, ਪ੍ਰੋ. ਅਰਮਜੀਤ ਕੌਰ, , ਪ੍ਰੋ. ਰਾਜਵਿੰਦਰ ਕੌਰ ਬਰਾੜ ਤੋਂ ਇਲਾਵਾ ਪ੍ਰੋ ਰਣਜੀਤ ਸਿੰਘ ਬਾਜਵਾ (ਸਰਕਾਰੀ ਬੀ.ਐਡ. ਕਾਲਜ ਫ਼ਰੀਦਕੋਟ) ਆਦਿ ਹਾਜ਼ਰ ਸਨ।