ਬਾਇਓ ਗੈਸ ਪਲਾਂਟ ਦੇ ਫਾਇਦੇ ਹੀ ਫਾਇਦੇ, ਸਰਕਾਰ ਨੇ ਵੀ ਦੇ ਦਿੱਤੀ ਪਲਾਂਟ ਲਗਾਉਣ ਦੀ ਹਰੀ ਝੰਡੀ
ਰੋਹਿਤ ਗੁਪਤਾ
ਗੁਰਦਾਸਪੁਰ, 4 ਦਸੰਬਰ 2022 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਫੈਂਸਲਾ ਲਿਆ ਗਿਆ ਕਿ ਮਨਰੇਗਾ ਯੋਜਨਾ ਦੇ ਤਹਿਤ ਪਿੰਡ ਵਾਸੀ ਆਪਣੇ ਘਰਾਂ ਅੰਦਰ ਮੁਫ਼ਤ ਬਾਇਓ ਗੈਸ ਪਲਾਂਟ ਦਾ ਨਿਰਮਾਣ ਵੀ ਕਰਵਾ ਸਕਦੇ ਹਨ। ਸਰਕਾਰ ਨੇ ਮਨਰੇਗ ਯੋਜਨਾ ਦੇ ਤਹਿਤ ਬਾਇਓ ਗੈਸ ਪਲਾਂਟ ਲਗਵਾਉਣ ਲਈ ਸਰਕਾਰ ਮਨਰੇਗਾ ਜਾਬ ਕਾਰਡ ਲਾਭਪਾਤਰੀ ਨੂੰ ਬਾਇਓ ਗੈਸ ਪਲਾਂਟ ਲਗਵਾਉਣ ਲਈ ਕੋਈ ਖਰਚ ਨਹੀਂ ਕਰਨਾ ਪਵੇਗਾ ,ਇਸ ਦੇ ਲਈ 38 ਹਜਾਰ 500 ਰੁਪਏ ਸਰਕਾਰ ਖਰਚ ਕਰੇਗੀ ਸਰਕਾਰ ਦਾ ਮੰਨਣਾ ਹੈ ਕਿ ਪਸ਼ੂਆਂ ਦੇ ਗੋਬਰ ਤੋਂ ਤਿਆਰ ਹੁੰਦੀ ਇਹ ਬਾਇਓ ਗੈਸ ਨਾਲ ਲੱਕੜੀ,ਮਿੱਟੀ ਦੇ ਤੇਲ ਅਤੇ ਐਲ ਪੀ ਜੀ ਗੈਸ ਦੇ ਖਰਚੇ ਤੋਂ ਬਚਾਅ ਹੁੰਦਾ ਹੈ ਅਤੇ ਵਾਤਾਵਰਨ ਵੀ ਦੂਸ਼ਿਤ ਨਹੀਂ ਹੁੰਦਾ ਅਤੇ ਜੋ ਇਸ ਪਲਾਂਟ ਦੀ ਰਹਿੰਦ ਖੂੰਦ ਹੁੰਦੀ ਹੈ ਉਹ ਖੇਤਾਂ ਵਿਚ ਖਾਦ ਦੇ ਤੋਰ ਤੇ ਕੰਮ ਆ ਜਾਂਦੀ ਹੈ ।
ਜਿਲੇ ਦੇ ਪੇਂਡੂ ਇਲਾਕੇ ਦੇ ਬਾਇਓ ਗੈਸ ਪਲਾਂਟ ਪਹਿਲਾ ਤੋਂ ਹੀ ਲਗਾ ਚੁੱਕੇ ਕਿਸਾਨਾਂ ਨੇ ਸਰਕਾਰ ਦੇ ਇਸ ਫੈਂਸਲੇ ਨੂੰ ਸਲਾਘਾਯੋਗ ਦੱਸਿਆ ਅਤੇ ਨਾਲ ਹੀ ਉਹਨਾਂ ਕਿਹਾ ਕਿ ਅਸੀਂ ਜੋ ਬਾਇਓ ਗੈਸ ਪਲਾਂਟ ਲਗਾਏ ਹਨ ਉਸ ਉਤੇ ਪਹਿਲਾ ਅਸੀਂ ਆਪਣੇ ਕੋਲੋਂ ਪੈਸੇ ਲਗਾਏ ਸਨ ਪਰ ਹੁਣ ਅਗਰ ਸਰਕਾਰ ਇਸਦੇ ਲਈ ਪੈਸੇ ਦੇਵੇਗੀ ਤਾਂ ਇਸ ਨਾਲ ਜਿਥੇ ਹਰ ਘਰ ਇਸਦਾ ਫਾਇਦਾ ਲੈ ਸਕਦਾ ਹੈ ਓਥੇ ਹੀ ਹੁਣ ਇਸ ਨੂੰ 50 ਫੀਸਦੀ ਤੋਂ ਉਪਰ ਲੋਕ ਅਪਣਾ ਲੈਣਗੇ। ਉਹਨਾਂ ਦੱਸਿਆ ਕਿ ਇਸ ਬਾਇਓ ਗੈਸ ਪਲਾਂਟ ਨਾਲ ਮਿਲਣ ਵਾਲੀ ਰਸੋਈ ਗੈਸ ਨਾਲ ਹਰ ਮਹੀਨੇ ਐਲ ਪੀ ਜੀ ਗੈਸ ਸਿਲੰਡਰ ਜੋ ਕੇ ਹੁਣ 1100 ਰੁਪਏ ਦਾ ਮਿਲਦਾ ਹੈ ਉਸ ਤੋਂ ਵੀ ਨਿਜਾਤ ਮਿਲ ਜਾਂਦੀ ਹੈ ਅਤੇ ਇਸ ਗੈਸ ਦਾ ਕੋਈ ਖਤਰਾ ਵੀ ਨਹੀਂ। ਨਾਲ ਹੀ ਇਸ ਦੀ ਜੋ ਵੇਸਟੇਜ ਹੁੰਦੀ ਹੈ ਉਹ ਖੇਤਾਂ ਵਿਚ ਖਾਦ ਦੇ ਰੂਪ ਵਿਚ ਇਸਤੇਮਾਲ ਕੀਤੀ ਜਾ ਸਕਦੀ ਹੈ ,ਜਿਸਦੇ ਵਧੀਆ ਨਤੀਜੇ ਨਿਕਲਦੇ ਹਨ।
ਘਰ ਦੀ ਰਸੋਈ ਵਿੱਚ ਬਾਇਓ ਗੈਸ ਇਸਤੇਮਾਲ ਕਰਨ ਵਾਲੀਆਂ ਔਰਤਾਂ ਦਾ ਕਹਿਣਾ ਸੀ ਕਿ ਇਸ ਗੈਸ ਦਾ ਬਹੁਤ ਫਾਇਦਾ ਹੈ ਜਿਥੇ ਹਰ ਮਹੀਨੇ ਪੈਸੇ ਦੀ ਬੱਚਤ ਹੁੰਦੀ ਹੈ ਓਥੇ ਹੀ ਇਸ ਗੈਸ ਨਾਲ ਕੋਈ ਨੁਕਸਾਨ ਵੀ ਹੁੰਦਾ ਅਤੇ ਨਾ ਹੀ ਕੋਈ ਖਤਰਾ ਹੁੰਦਾ ਹੈ
ਓਥੇ ਹੀ ਪਿੰਡਾਂ ਦੇ ਮਜਦੂਰਾਂ ਨੇ ਕਿਹਾ ਕਿ ਇਸ ਬਾਇਓ ਗੈਸ ਪਲਾਂਟ ਦੇ ਫਾਇਦੇ ਫਾਇਦੇ ਹਨ। ਜਗ੍ਹਾ ਸਾਡੇ ਕੋਲ ਵੀ ਹੈ ਲੇਕਿਨ ਇਸਨੂੰ ਲਗਵਾਉਣ ਲਈ ਪੈਸੇ ਨਹੀਂ ਹਨ ਜੇਕਰ ਸਰਕਾਰ ਪੈਸੇ ਦੇਵੇਗੀ ਤਾਂ ਅਸੀਂ ਵੀ ਇਹ ਗੈਸ ਪਲਾਂਟ ਲਗਵਾ ਕਿ ਫਾਇਦਾ ਲੈ ਸਕਦੇ ਹਾਂ ਪਰ ਸਰਕਾਰ ਨੂੰ ਇਕ ਬੇਨਤੀ ਹੈ ਕੇ ਕੁਝ ਪੈਸੇ ਪਹਿਲਾਂ ਦੇਵੇ ਜਦੋਂ ਗੈਸ ਪਲਾਂਟ ਲਗ ਕੇ ਚਾਲੂ ਹੋ ਜਾਵੇ ਬਾਕੀ ਦੇ ਪੈਸੇ ਬੇਸ਼ਕ ਬਾਅਦ ਵਿਚ ਦੇ ਦੇਵੇ। ਕਿਉਕਿ ਗਰੀਬ ਲੋਕਾਂ ਕੋਲ ਇਹਨਾਂ ਪੈਸੇ ਪਹਿਲਾਂ ਕਿਥੋਂ ਆਉਣਗੇ ?
ਓਥੇ ਹੀ ਜਿਲੇ ਦੇ ਏ ਡੀ ਸੀ ਵਿਕਾਸ ਮਨਮੋਹਨ ਸਿੰਘ ਨੇ ਦੱਸਿਆ ਕਿ ਸਰਕਾਰ ਵਲੋਂ ਇਸ ਸਕੀਮ ਨੂੰ ਲਾਗੂ ਕਰਨ ਲਈ ਪੱਤਰ ਜਾਰੀ ਹੋ ਗਿਆ ਹੈ ਅਤੇ ਇਸ ਉਤੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਕੇ ਜਲਦ ਹੀ ਇਹ ਸੇਵਾ ਪਿੰਡਾਂ ਵਿਚ ਲਾਗੂ ਕਰਵਾਈ ਜਾਵੇਗੀ ਪਰ ਇਹ ਸੇਵਾ ਜਾਂ ਤਾਂ ਪੰਚਾਇਤਾਂ ਜਰੀਏ ਦਿੱਤੀ ਜਾਵੇ ਜਾਂ ਫਿਰ ਮਨਰੇਗਾ ਜਾਬ ਕਾਰਡ ਲਾਭਪਾਤਰੀ ਨੂੰ ਸਿੱਧੀ ਮੁਹਇਆ ਕਰਵਾਈ ਜਾਵੇ ।