ਦੰਦਾਂ ਦੀ ਸੰਭਾਲ ਸਬੰਧੀ ਪੰਦਰਵਾੜੇ ਦੀ ਸਮਾਪਤੀ ਤੇ ਮਰੀਜਾਂ ਨੂੰ ਵੰਡੇ ਮੁਫਤ ਡੈਂਚਰ
ਹਰੀਸ਼ ਕਾਲੜਾ
ਰੂਪਨਗਰ 05 ਦਸੰਬਰ 2022: ਮਿਤੀ 14 ਨਵੰਬਰ ਤੋ ਮਿਤੀ 29 ਨਵੰਬਰ 2022 ਤੱਕ ਸਿਵਲ ਸਰਜਨ ਰੂਪਨਗਰ ਡਾ. ਪਰਮਿੰਦਰ ਕੁਮਾਰ ਦੀ ਯੋਗ ਅਗਵਾਈ ਹੇਠ ਚਲਾਏ ਗਏ ਦੰਦਾਂ ਦੀ ਸਿਹਤ ਸੰਭਾਲ ਅਤੇ ਇਲਾਜ ਸਬੰਧੀ ਪੰਦਰਵਾੜੇ ਦੀ ਸਮਾਪਤੀ ਉਪਰੰਤ ਲੋੜਵੰਦ ਮਰੀਜਾਂ ਨੂੰ ਡਾ. ਪਰਮਿੰਦਰ ਕੁਮਾਰ ਵੱਲੋਂ ਮੁਫਤ ਡੈਂਚਰ (ਬੀੜ) ਵੰਡੇ ਗਏ। ਇਸ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਨੇ ਦੱਸਿਆ ਕਿ ਪੰਦਰਵਾੜੇ ਦੌਰਾਨ ਦੰਦਾਂ ਦੀ ਸਿਹਤ ਸੰਭਾਲ ਸਬੰਧੀ ਜਾਗਰੂਕਤਾ ਲਈ ਵੱਖਖ਼ਵੱਖ ਗਤੀਖ਼ਵਿਧੀਆਂ ਕੀਤੀਆਂ ਗਈਆਂ, ਜਿਸ ਤਹਿਤ ਮੁਫਤ ਜਾਂਚ ਕੈਂਪ, ਜਾਗਰੂਕਤਾ ਕੈਂਪ, ਦੰਦ ਸਾਫ ਕਰਨ ਦੀ ਸਹੀ ਵਿਧੀਆਂ ਅਤੇ ਦੰਦਾਂ ਦੀਆਂ ਬੀਮਾਰੀਆਂ ਤੋਂ ਬਚਾਅ ਸੰਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
ਜਿਲ੍ਹਾ ਡੈਂਟਲ ਸਿਹਤ ਅਫਸਰ ਡਾ. ਸਿਕੰਦਰ ਸਿੰਘ ਨੇ ਦੱਸਿਆ ਕਿ ਇਸ ਪੰਦਰਵਾੜੇ ਦੋਰਾਨ ਵੱਖ-ਵੱਖ ਮੁਫਤ ਦੰਦਾਂ ਦੀ ਸਿਹਤ ਸਹੂਲਤਾਂ ਤਹਿਤ ਕੁੱਲ 3232 ਲੋਕਾਂ ਨੂੰ ਓ.ਪੀ.ਡੀ. ਦੀ ਸਹੂਲਤ, 336 ਕੇਸਾਂ ਦੀ ਐਕਸਟਰੈਕਸ਼ਨ , 291 ਲੋਕਾਂ ਦੇ ਦੰਦ ਪੱਕੇ ਤੋਰ ਤੇ ਭਰੇ, 175 ਲੋਕਾਂ ਦੇ ਦੰਦ ਕੱਚੇ ਤੋਰ ਤੇ ਭਰੇ, 150 ਲੋਕਾਂ ਦੀ ਸਕੇਲਿੰਗ, 71 ਲੋਕਾਂ ਦੀ ਆਰ੍ਹਸੀ੍ਹਟੀ੍ਹ, 11 ਕੇਸ ਮਾਇਨਰ ਸਰਜਰੀ ਦੇ ਕੀਤੇ ਗਏ, ਪੂਰੇ ਜਿਲ੍ਹੇ ਵਿੱਚ 120 ਲੋਕਾਂ ਨੂੰ ਮੁਫਤ ਡੈਂਚਰ ਅਤੇ ਜਿਲ੍ਹਾ ਹਸਪਤਾਲ ਰੂਪਨਗਰ ਵਿੱਚ 30 ਲੋੜਵੰਦ ਲੋਕਾਂ ਨੂੰ ਮੁਫਤ ਡੈਂਚਰ ਬਣਾ ਕੇ ਵੰਡੇ ਗਏ ਹਨ।
ਇਸ ਮੌਕੇ ਡਾ. ਗਗਨਦੀਪ ਸਿੰਘ ਡੈਂਟਲ ਮੈਡੀਕਲ ਅਫਸਰ ਵੱਲੋਂ ਮਰੀਜਾਂ ਨੂੰ ਡੈਂਚਰ ਵਰਤਣ ਅਤੇ ਸੰਭਾਲ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਵਿਸਥਾਰ ਸਹਿਤ ਦੱਸਿਆ ਗਿਆ।ਉਹਨਾਂ ਕਿਹਾ ਕਿ ਦੰਦਾਂ ਦੀ ਕਿਸੇ ਵੀ ਤਰ੍ਹਾਂ ਦੀ ਬੀਮਾਰੀ ਲਈ ਸਾਨੂੰ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ ਅਤੇ ਦਿਨ ਵਿੱਚ ਦੋ ਵਾਰ ਬੁਰਸ਼ ਜਰੂਰ ਕਰਨਾ ਚਾਹੀਦਾ ਹੈ।
ਇਸ ਮੌਕੇ ਐਸ.ਐਮ.ਓ. ਡ੍ਹਾ ਤਰਸੇਮ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਬਲਦੇਵ ਸਿੰਘ, ਡਾ. ਰਮਨਦੀਪ ਕੋਰ ਡੈਂਟਲ ਮੈਡੀਕਲ ਅਫਸਰ, ਡਿਪਟੀ ਮਾਸ ਮੀਡੀਆ ਅਫਸਰ ਕਮਲੇਸ਼ ਰਾਣੀ, ਸਟੈਨੋ ਹਰਜਿੰਦਰ ਸਿੰਘ, ਜਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਸੁਖਜੀਤ ਕੰਬੋਜ ਤੋਂ ਇਲਾਵਾ ਲਾਭਪਾਤਰੀ ਹਾਜ਼ਰ ਸਨ।