ਤਹਿਸੀਲਦਾਰਾਂ ਦੀ ਭਰਤੀ ਵਿੱਚ ਹੋਏ ਘੋਟਾਲੇ ਵਿੱਚ ਇਕ ਹੋਰ ਰੈਂਕ ਨੰਬਰ 05 ਗਿਰਫ਼ਤਾਰ
ਜੀ ਐਸ ਪੰਨੂ
ਪਟਿਆਲਾ, 05 ਦਸੰਬਰ ,2022: ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਦੱਸਿਆ ਕਿ ਮਿਤੀ 05.12.2022 ਨੂੰ ਨਾਇਬ ਤਹਿਸੀਲਦਾਰਾਂ ਦੀ ਭਰਤੀ ਵਿੱਚ ਹੋਏ ਘੋਟਾਲੇ ਦੇ ਸਬੰਧ ਵਿੱਚ ਰੈਂਕ ਨੰਬਰ 05 ਹਾਸਲ ਕਰਨ ਵਾਲੀ ਸੁਨੀਤਾ ਪੁੱਤਰੀ ਰਾਮੇਸਵਰਦਾਸ ਵਾਸੀ ਲੱਖਵਾਲੀ ਬਸਤੀ ਪਾਤੜਾਂ ਜ਼ਿਲਾਂ ਪਟਿਆਲਾ ਨੂੰ ਪੁਖ਼ਤਾ ਸਬੂਤ ਹਾਸਲ ਹੋਣ ਤੇ ਪਟਿਆਲਾ ਪੁਲਿਸ ਵੱਲੋਂ ਮੁਕੱਦਮਾ ਨੰਬਰ 238 ਮਿਤੀ 11-11-2022 ਅ/ਧ 419,420, 465,468, 471,120-B IPC,66-D INFORMATION TECHNOLOGY (AMENDMENT) ACT 2008, ਥਾਣਾ ਕੋਤਵਾਲੀ ਪਟਿਆਲਾ ਵਿੱਚ ਅੱਜ 05.12.2022.ਨੂੰ.ਡੀ.ਐਸ.ਪੀ.ਸਿਟੀ-1 ਸੰਜੀਵ ਕੁਮਾਰ ਸਿੰਗਲਾ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ।ਇਹ ਭਰਤੀ ਦੀ ਤਫਤੀਸ਼ ਸਬੰਧੀ ਇੱਕ ਸਪੈਸਲ ਟੀਮ ਦਾ ਗਠਨ ਕੀਤਾ ਗਿਆ ਹੈ ਜਿਸ ਦੁਆਰਾ ਮੁੱਕਦਮਾ ਦੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ । ਜ਼ਿਕਰਯੋਗ ਹੈ ਕਿ ਇਸ ਸਬੰਧੀ ਪਹਿਲਾਂ ਵੀ ਤਹਿਸੀਲਦਾਰ ਵਿਚ ਵਰਤੀ ਹੋਣਵਾਲੇ ਗਿਰਫ਼ਤਾਰ ਕੀਤੇ ਗਏ ਸਨ ਉਹ ਵੀ ਉਪਰਲੇ ਰੈਂਕ ਦੇ ਉਮੀਦਵਾਰ ਸਨ।