← ਪਿਛੇ ਪਰਤੋ
ਪ੍ਰਧਾਨ ਰਾਣਾ ਨੂੰ ਪ੍ਰਧਾਨਗੀ ਤੋਂ ਬਰਖਾਸਤ ਕਰਨ ਲਈ 15 ਕੌਂਸਲਰਾਂ ਨੇ ਈਓ ਨੂੰ ਦਿੱਤਾ ਮੰਗ ਪੱਤਰ ਜਗਰਾਓਂ 05 ਦਸੰਬਰ 2022 (ਦੀਪਕ ਜੈਨ): ਅੱਜ ਨਗਰ ਕੌਂਸਲ ਦੇ ਬਹੁਗਿਣਤੀ ਕੌਂਸਲਰਾਂ ਨੇ ਕਾਰਜ ਸਾਧਕ ਅਫ਼ਸਰ ਨੂੰ ਆਪਣੇ ਹਸਤਾਖਰ ਅਤੇ ਮੋਹਰ ਲੱਗੀ ਹੋਈ ਇੱਕ ਦਰਖਾਸਤ ਦਿੱਤੀ। ਜਿਸ ਦਾ ਮਜ਼ਮੂਨ ਇਹ ਸੀ ਕਿ ਉਹਨਾਂ ਦਾ ਪ੍ਰਧਾਨ ਜਤਿੰਦਰ ਪਾਲ ਸਿੰਘ ਰਾਣਾ ਤੋਂ ਭਰੋਸਾ ਉੱਠ ਗਿਆ ਹੈ ਅਤੇ ਜਲਦੀ ਹੀ ਬੈਠਕ ਬੁਲਾ ਕੇ ਨਵੇਂ ਪ੍ਰਧਾਨ ਦੀ ਚੋਣ ਕਾਰਵਾਈ ਜਾਵੇ। ਕੌਂਸਲਰਾਂ ਨੇ ਦੋਸ਼ ਲਗਾਇਆ ਹੈ ਕਿ ਸ਼ਹਿਰ ਅੰਦਰ ਸਫ਼ਾਈ ਦੇ ਨਾਕਸ ਪ੍ਰਬੰਧ ਹਨ ਅਤੇ ਥਾਂ ਥਾਂ ਉਪਰ ਕੂੜੇ ਦੇ ਢੇਰ ਲੱਗੇ ਪਏ ਹਨ, ਸਟਰੀਟ ਲਾਈਟ ਦਾ ਵੀ ਬੁਰਾ ਹਾਲ ਹੈ, ਵਿਕਾਸ ਦੇ ਕੰਮ ਵੀ ਰੁਕੇ ਪਏ ਹਨ ਅਤੇ ਕਿਉਂ ਨਾ ਮੌਜੂਦਾ ਪ੍ਰਧਾਨ ਨੂੰ ਪਰਧਾਨਗੀ ਤੋਂ ਬਰਖਾਸਤ ਕੀਤਾ ਜਾਵੇ ਅਤੇ ਬਹੁ ਸੰਮਤੀ ਨਾਲ ਕਿਸੇ ਨਵੇਂ ਪ੍ਰਧਾਨ ਨੂੰ ਨਿਯੁਕਤ ਕੀਤਾ ਜਾਵੇ। ਅੱਜ ਦੀ ਕੌਂਸਲਰਾਂ ਵੱਲੋਂ ਦਿੱਤੀ ਗਈ ਦਰਖਾਸਤ ਨਾਲ ਇਹ ਤਾਂ ਸਾਫ਼ ਹੋ ਗਿਆ ਹੈ ਕੀ 15 ਕੌਂਸਲਰ ਅਤੇ 1 ਐਮ ਐਲ ਏ ਬੀਬੀ ਮਾਣੂੰਕੇ ਦੇ ਬਹੁਮੱਤ ਨਾਲ ਆਉਣ ਵਾਲੇ ਦਿਨਾਂ ਵਿਚ ਜਗਰਾਓ ਸ਼ਹਿਰ ਨੂੰ ਨਵਾਂ ਪ੍ਰਧਾਨ ਮਿਲ ਜਾਵੇਗਾ। ਇਸ ਬਾਰੇ ਜਦੋਂ ਨਗਰ ਕੌਂਸਲ ਜਗਰਾਓਂ ਦੇ ਕਾਰਜ ਸਾਧਕ ਅਫਸਰ ਮਨੋਹਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਉਨ੍ਹਾਂ ਨੂੰ ਕੌਂਸਲਰਾਂ ਦੇ ਮੋਹਰ ਲੱਗੀ ਹਸਤਾਖਰਾਂ ਸਹਿਤ ਰੀਕੁਈਸਿਸ਼ਨ ਮਿਲ ਗਈ ਹੈ ਅਤੇ ਪ੍ਰਧਾਨ ਜਤਿੰਦਰਪਾਲ ਰਾਣਾ ਨੂੰ ਨੋਟ ਕਰਵਾ ਦਿੱਤੀ ਗਈ ਹੈ ਅਤੇ 14 ਦਿਨ ਤੋਂ ਪਹਿਲਾਂ ਮੀਟਿੰਗ ਬੁਲਾਉਣ ਲਈ ਕਿਹਾ ਗਿਆ ਹੈ। ਜੇਕਰ ਪ੍ਰਧਾਨ ਵਲੋਂ ਮੀਟਿੰਗ ਨਹੀਂ ਬੁਲਾਈ ਜਾਂਦੀ ਤਾਂ ਰੀਕੁਈਸਿਸ਼ਨ ਦੇਣ ਵਾਲੇ ਕੌਂਸਲਰ ਆਪਣਾ ਮੁਖੀ ਬਣਾਕੇ ਮੀਟਿੰਗ ਕਰ ਸਕਦੇ ਹਨ।
Total Responses : 936