ਅੰਗਹੀਣ ਮੁਲਾਜ਼ਮਾਂ ਦੇ ਸਰਟੀਫਿਕੇਟ ਪੀ. ਜੀ. ਆਈ ਤੋਂ ਤਸਦੀਕ ਕਰਾਉਣ ਦਾ ਫ਼ੈਸਲਾ ਮੰਦਭਾਗਾ ਵਾਪਿਸ ਲਿਆ ਜਾਵੇ -ਥਿੰਦ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 6 ਦਸੰਬਰ 2022 - ਸੂਬਾ ਸਰਕਾਰ ਵੱਲੋਂ ਪਹਿਲੀ ਜਨਵਰੀ ਤੋਂ ਸੂਬੇ ਦੇ ਅੰਗਹੀਣ ਮੁਲਾਜ਼ਮਾਂ ਨੂੰ ਸਫ਼ਰੀ ਭੱਤਾ ਮੁੜ ਚਾਲੂ ਕਰਨਾ ਬਹੁਤ ਚੰਗਾ ਫ਼ੈਸਲਾ ਹੈ ਪਰ ਸਮਾਜਿਕ ਸੁਰੱਖਿਆ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਵੱਲੋਂ ਅੰਗਹੀਣ ਮੁਲਾਜ਼ਮਾਂ ਦੇ ਸਰਟੀਫਿਕੇਟਾਂ ਨੂੰ ਬਿਨਾਂ ਕਾਰਨ ਪੀ. ਜੀ. ਆਈ ਤੋਂ ਤਸਦੀਕ ਕਰਵਾਏ ਜਾਣ ਦੇ ਫ਼ੈਸਲਾ ਹੈਰਾਨ ਕਰਨ ਵਾਲਾ ਹੈ ਇਸ ਕਰਕੇ ਪਹਿਲਾਂ ਤੋਂ ਹੀ ਕੁਦਰਤੀ ਮਾਰ ਦਾ ਸ਼ਿਕਾਰ ਅੰਗਹੀਣ ਮੁਲਾਜ਼ਮਾਂ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਏਕਤਾ ਹੈਂਡੀਕੈਪ ਅਤੇ ਵਿਧਵਾ ਵੈਲਫੇਅਰ ਸੋਸਾਇਟੀ ਪੰਜਾਬ ਦੇ ਪ੍ਰਧਾਨ ਮਹਿਮੂਦ ਅਹਿਮਦ ਥਿੰਦ ਨੇ ਕਿਹਾ ਕਿ ਸਰਕਾਰ ਪਹਿਲਾਂ ਤੋਂ ਬਣੇ ਅੰਗਹੀਣ ਸਰਟੀਫਿਕੇਟਾਂ ਨੂੰ ਹੁਣ ਦੁਬਾਰਾ ਪੀ. ਜੀ. ਆਈ ਤੋਂ ਵੈਰੀਫਾਈ ਜੇਕਰ ਕਰਵਾਉਂਦੀ ਹੈ ਤਾਂ ਇਹ ਆਪਣੇ ਆਪ ਵਿੱਚ ਸਿਵਲ ਸਰਜਨਾਂ ਦੇ ਕੰਮ ਅਤੇ ਇਮਾਨਦਾਰੀ ਤੇ ਸਵਾਲੀਆ ਨਿਸ਼ਾਨ ਹੈ।
ਜੇਕਰ ਬਿਨਾਂ ਕਿਸੇ ਸ਼ਕਾਇਤ ਦੇ ਹਰ ਇੱਕ ਦਾ ਸਰਟੀਫਿਕੇਟ ਵੈਰੀਫਾਈ ਕਰਾਉਣਾ ਹੀ ਹੈ ਤਾਂ ਜਿਲ੍ਹਿਆਂ ਵਿੱਚ ਸਰਟੀਫਿਕੇਟ ਬਨਾਉਣਾ ਹੀ ਕਿਉਂ ਹੈ ਉਹਨਾਂ ਕਿਹਾ ਕਿ ਪੂਰੇ ਪੰਜਾਬ ਦੇ ਮੁਲਾਜ਼ਮਾਂ ਦੇ ਲਈ ਇਹ ਫ਼ੈਸਲਾ ਬਿਨਾਂ ਕਾਰਨ ਥੋਪਣਾ ਮੁਲਾਜ਼ਮਾਂ ਨੂੰ ਮਾਨਸਿਕ ਪ੍ਰੇਸ਼ਾਨ ਕਰਨ ਤੋਂ ਵੱਧ ਕੁੱਝ ਨਹੀਂ ਹੈ ਉਹਨਾਂ ਕਿਹਾ ਕਿ ਜੇਕਰ ਵਿਭਾਗ ਕੋਲ ਕਿਸੇ ਮੁਲਾਜਮ ਦੀ ਅੰਗਹੀਣਤਾ ਨੂੰ ਲੈ ਕਿ ਕੋਈ ਸ਼ਿਕਾਇਤ ਹੈ ਤਾਂ ਉਸਦਾ ਪ੍ਰਮਾਣ ਪੱਤਰ ਸੰਬੰਧਤ ਅਥਾਰਟੀ ਪਾਸੋ ਵੈਰੀਫਾਈ ਕਰਵਾ ਲੈਣਾ ਚਾਹੀਦਾ ਹੈ ਉਹਨਾਂ ਕਿਹਾ ਕਿ ਜਦੋਂ ਕੋਈ ਕਰਮਚਾਰੀ ਨੌਕਰੀ ਵਿੱਚ ਆਉਂਦਾ ਹੈ ਤਾਂ ਉਸਦੇ ਪ੍ਰਮਾਣ ਪੱਤਰ ਵੈਰੀਫਾਈ ਹੋ ਕਿ ਹੀ ਨੌਕਰੀ ਵਿੱਚ ਆਏ ਹਨ ਉਹਨਾਂ ਕਿਹਾ ਕਿ ਇਹ ਮੰਦਭਾਗਾ ਫ਼ੈਸਲਾ ਤੁਰੰਤ ਵਾਪਿਸ ਲਿਆ ਜਾਵੇ ਅਤੇ ਅੰਗਹੀਣ ਮੁਲਾਜ਼ਮਾਂ ਦਾ ਸਫ਼ਰੀ ਭੱਤਾ ਇਸੇ ਮਹੀਨੇ ਤੋਂ ਲਾਗੂ ਕੀਤਾ ਜਾਵੇ।
ਉਹਨਾਂ ਕਿਹਾ ਕਿ ਜੇਕਰ ਬਿਨਾਂ ਲੋੜ ਸੂਬੇ ਦੇ ਸਾਰੇ ਮੁਲਾਜ਼ਮਾਂ ਦੇ ਅੰਗਹੀਣ ਸਰਟੀਫਿਕੇਟਾਂ ਨੂੰ ਪੀ. ਜੀ. ਆਈ ਤੋਂ ਤਸਦੀਕ ਕਰਾਉਣ ਦਾ ਫ਼ੈਸਲਾ ਵਾਪਿਸ ਨਾ ਲਿਆ ਗਿਆ ਤਾਂ ਸੂਬੇ ਦੇ ਅੰਗਹੀਣ ਮੁਲਾਜ਼ਮ ਅਤੇ ਬੇਰੋਜਗਾਰ ਤੇ ਆਮ ਲੋਕ ਸੰਘਰਸ਼ ਲਈ ਸੜਕਾਂ ਤੇ ਆਉਣਗੇ ਇਸ ਮੌਕੇ ਅਬਦੁਲ ਮਜੀਦ, ਰਿਜ਼ਵਾਨ,ਮੁਹੰਮਦ ਇਮਰਾਨ,ਫ਼ਕੀਰ ਮੁਹੰਮਦ, ਇਮਰਾਨ, ਸ਼ਮੀਮ ਬੁਖ਼ਾਰੀ, ਦਿਲਬਰ ਹੱਸਨ,ਮੁਹੰਮਦ ਅਸ਼ਰਫ, ਮੁਹੰਮਦ ਸ਼ਕੀਲ, ਇਸ਼ਤੀਆਕ ਖਾਂ, ਨਾਜ਼ੀਆ,ਸ਼ਬਿਨਾ,ਮੁਹੰਮਦ ਜਹਿਦ ਰਫ਼ੀਆ , ਮੁਹੰਮਦ ਅਨਵਰ,ਮੁਹੰਮਦ ਅਫਰਾਜ਼, ਸਾਜ਼ੀਆ, ਯਾਸਮੀਨ, ਕੌਸਰ, ਸ਼ਾਹੀਨ, ਸ਼ਹਨਾਜ਼,ਬੀਲਾ ਖਾਂ, ਮੁਹੰਮਦ ਸਾਬਰ ,ਸੁਲਤਾਨਾ ਅਤੇ ਨਾਜ਼ੀਆ ਮਾਜੂਦ ਸਨl