ਨਾਜਾਇਜ਼ ਮਾਈਨਿੰਗ ਵਿਰੁਧ JCB ਅਤੇ ਦੋ ਟਰੈਕਟਰ ਟਰਾਲੀਆਂ ਪੁਲਿਸ ਨੇ ਲਈਆਂ ਕਬਜ਼ੇ ਵਿਚ
ਗੁਰਦਾਸਪੁਰ 7 ਦਸੰਬਰ 2022 : ਪੰਜਾਬ ਸਰਕਾਰ ਦੀਆਂ ਹਿਦਾਇਤਾਂ ਤੇ ਮਾਈਨਿੰਗ ਕਰਨ ਵਾਲਿਆਂ ਖਿਲਾਫ ਮਾਈਨਿੰਗ ਵਿਭਾਗ ਦੇ ਅਧਿਕਾਰੀ ਲਗਾਤਾਰ ਦਬਾਅ ਬਣਾ ਰਹੇ ਹਨ ਅਤੇ ਕਾਰਵਾਈ ਕੀਤੀ ਜਾ ਰਹੀ ਹੈ। ਬੀਤੇ ਦਿਨ ਦੀਨਾਨਗਰ ਵਿਖੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਵੱਲੋਂ ਰੇਡ ਕਰਕੇ ਇੱਕ ਜੇਸੀਬੀ ਅਤੇ ਮਾਈਨਿੰਗ ਮਟੀਰੀਅਲ ਨਾਲ ਭਰੀਆਂ ਦੋ ਟਰੈਕਟਰ ਟਰਾਲੀਆਂ ਕਾਬੂ ਕਰਕੇ ਪੁਲੀਸ ਦੇ ਹਵਾਲੇ ਕੀਤੀਆਂ ਗਈਆਂ ਹਨ ਜਦ ਕਿ ਅਣਪਛਾਤੇ ਦੋਸ਼ੀਆਂ ਖਿਲਾਫ ਦੀਨਾਨਗਰ ਥਾਣੇ ਵਿਚ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ।
ਥਾਣਾ ਦੀਨਾਨਗਰ ਦੇ ਐਸਐਚਓ ਮੇਜਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਕੋਠੇ ਸਦਾਨਾ (ਰੜਾ) ਵਿਖੇ ਨਜਾਇਜ ਮਾਈਨਿੰਗ ਹੋ ਰਹੀ ਹੈ ਜਿਸਤੇ ਤਫਤੀਸੀ ਅਫਸਰ ਨੇ ਅੰਬਿਕ ਕੁਮਾਰ ਮਾਈਨਿੰਗ ਇੰਸਪੈਕਟਰ ਸਬ ਡਵੀਜਨ-2 ਗੁਰਦਾਸਪੁਰ ਨੂੰ ਮੋਕੇ ਤੇ ਪਹੁੰਚਣ ਲਈ ਸੂਚਨਾ ਦਿੱਤੀ ਗਈ ਜਦ ਮਾਈਨਿੰਗ ਵਿਭਾਗ ਦੇ ਅਧਿਕਾਰੀ ਅੰਬਿਕ ਕੁਮਾਰ ਅਤੇ ਪੁਲਿਸ ਪਾਰਟੀ ਮੋਕੇ ਤੇ ਪੁੱਜੀ ਤਾਂ ਮੋਕੇ ਤੋਂ ਇੱਕ ਜੇ ਸੀ ਬੀ ਅਤੇ ਦੋ ਟਰੈਕਟਰ ਟਰਾਲੀਆਂ ਮਾਈਨਿੰਗ ਮਟੀਰੀਅਲ ਨਾਲ ਭਰੀਆਂ ਹੋਈਆ ਮਿਲੀਆ ਹਨ ਜਦਕਿ ਮੌਕੇ ਤੇ ਕਿਸੇ ਦੀ ਗ੍ਰਿਫਤਾਰੀ ਨਹੀਂ ਹੋ ਪਾਈ। ਮਾਈਨਿੰਗ ਇੰਸਪੈਕਟਰ ਅੰਬਿਕ ਕੁਮਾਰ ਨੇ ਦੱਸਿਆ ਕਿ ਨੰਬਰ ਦੇ ਅਧਾਰ ਤੇ ਬਰਾਮਦ ਗੱਡੀਆਂ ਦੇ ਮਾਲਕਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ ਅਤੇ ਅਗਲੇਰੀ ਤਫਤੀਸ਼ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।