ਗੁਰੁਦਆਰਾ ਸਾਹਿਬ ਪੱਖੀਕਲਾਂ ਵਿਖੇ ਲਗਾਇਆ ਅੱਖਾਂ ਦਾ ਮੁਫਤ ਚੈਕਅੱਪ ਕੈਂਪ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ , 7 ਦਸੰਬਰ 2022 : ਲੋੜਵੰਦ ਲੋਕਾਂ ਦੀ ਸਭ ਤੋਂ ਮੋਹਰੀ ਹੋ ਕੇ ਸੇਵਾ ਕਰਨ ਵਾਲੀ ਸੰਸਥਾਂ ਰੋਟਰੀ ਕਲੱਬ ਵੱਲੋਂ ਪਿਛਲੇ 25 ਦਿਨਾਂ ਤੋਂ ਅੱਖਾਂ ਦੇ ਮੁਫਤ ਚੈਕਅੱਪ ਕੈਂਪ ਦੀ ਮੁਹਿੰਮ ਲਗਾਤਾਰ ਜਾਰੀ ਹੈ ਤੇ ਇਹ ਅਗਲੇ 5 ਦਿਨ ਹੋਰ ਚਲੇਗੀ। ਬੀਤੇ ਦਿਨੀਂ ਅੱਖਾਂ ਦਾ ਮੁਫਤ ਚੈਕਅੱਪ ਕੈਂਪ ਗੁਰਦੁਆਰਾ ਸਾਹਿਬ ਪੱਖੀਕਲਾਂ ਵਿਖੇ ਲਗਾਇਆ ਗਿਆ । ਇਸ ਬਾਰੇ ਜਾਣਕਾਰੀ ਦਿੰਦਿਆਂ ਰੋਟਰੀ ਕਲੱਬ ਦੇ ਪ੍ਰਧਾਨ ਅਰਸ਼ ਸੱਚਰ ਨੇ ਦੱਸਿਆ ਇਸ ਕੈਂਪ ਵਿੱਚ 107 ਲੋਕਾਂ ਦੀਆਂ ਅੱਖਾਂ ਦਾ ਮੁਫਤ ਚੈਕਅੱਪ ਅਤੇ 69 ਲੋਕਾਂ ਨੂੰ ਮੁਫਤ ਐਨਕਾਂ ਦਿੱਤੀਆਂ ਗਾਈਆਂ। ਇਸ ਮੌਕੇ ਰਾਜਨ ਨਾਗਪਾਲ, ਯਾਦਵਿੰਦਰ ਸਿੰਘ, ਗੁਰਦਿਆਲ ਸਿੰਘ ਆਦਿ ਹਾਜ਼ਰ ਸਨ।