ਸਟੇਟ ਐਵਾਰਡੀ ਕੰਨਵਰਦੀਪ ਸਿੰਘ ਦਾ 'ਸਰਦਾਰਾਂ ਦੇ ਢਾਬੇ' ਤੇ ਪ੍ਰਬੰਧਕਾਂ ਵੱਲੋਂ ਸੁਆਗਤ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ,10 ਦਸੰਬਰ 2022 : ਦੋ ਰੋਜ਼ਾ ਫ਼ੈਬ ਐਵਾਰਡ-2022 ਪ੍ਰਧਾਨ ਜਗਜੀਤ ਸਿੰਘ ਧੂਰੀ ਪ੍ਰਧਾਨ 'ਪ੍ਰਾਈਵੇਟ ਸਕੂਲ ਆਫ਼ ਐਜੂਕੇਸ਼ਨ ' ਦੀ ਅਗਵਾਈ 'ਚ ਕਰਵਾਇਆਂ ਗਿਆ | ਇਸ ਮੌਕੇ ਜੀ.ਕੇ.ਵਿਸ਼ੇ 'ਚ ਰਾਜ ਪੱਧਰ ਤੇ ਅਵੱਲ ਰਹੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਕਾਨਵੈਂਟ ਸਕੂਲ ਭਾਣਾ ਦੇ ਵਿਦਿਆਰਥੀ ਕੰਨਵਰਦੀਪ ਸਿੰਘ ਪੁੱਤਰ ਸੁਖਜੀਤ ਸਿਘ ਵਾਸੀ ਕੋਠੇ ਚਹਿਲ, ਜ਼ਿਲਾ ਫ਼ਰੀਦਕੋਟ ਦਾ ਸਰਦਾਰਾਂ ਦੇ ਢਾਬੇ ਦੇ ਪ੍ਰਬੰਧਕਾਂ ਵੱਲੋਂ ਸ਼ਾਨਦਾਰ ਸੁਆਗਤ ਕੀਤਾ ਗਿਆ | ਇਸ ਮੌਕੇ ਢਾਬੇ ਦੇ ਪ੍ਰਬੰਧਥ ਹਰਜੀਤ ਸਿੰਘ, ਸਰਪੰਚ ਗੁਰਚਰਨ ਸਿੰਘ ਕੋਠੇੇ ਚਹਿਲ, ਮਹਿੰਦਰ ਸਿੰਘ, ਲਖਵਿੰਦਰ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ | ਸੰਸਥਾ ਦੇ ਐਮ.ਡੀ.ਭਗਤ ਸਿੰਘ ਧਾਲੀਵਾਲ, ਪਿ੍ੰਸੀਪਲ ਜਗਸੀਰ ਸਿੰਘ, ਕੋਆਰਡੀਨੇਟਰ ਕਮਲਦੀਪ ਕੌਰ ਧਾਲੀਵਾਲ ਦਾ ਵੀ ਨਿੱਘਾ ਸੁਆਗਤ ਕੀਤਾ | ਇਸ ਸੰਬੋਧਨ ਕਰਦਿਆਂ ਗੁਰਚਰਨ ਸਿੰਘ ਕੋਠੇ ਚਹਿਲ ਨੇ ਕਿਹਾ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਛੋਟੇ ਜਿਹੇ ਕਸਬੇ ਤੋਂ ਉੱਠ ਕੇ ਇਸ ਬੱਚੇ ਨੇ ਰਾਜ ਪੱਧਰ ਤੇ ਵੱਡੀ ਪ੍ਰਾਪਤੀ ਕੀਤੀ ਹੈ | ਇਸ ਨੇ ਆਪਣੇ ਪਿੰਡ ਦਾ ਨਾਮ ਪੰਜਾਬ ਪੱਧਰ ਤੇ ਚਮਕਾਇਆ ਹੈ | ਉਨ੍ਹਾਂ ਸਕੂਲ ਦੇ ਪ੍ਰਬੰਧਕਾਂ ਦੀ ਇਸ ਪ੍ਰਾਪਤੀ ਤੇ ਸ਼ਲਾਘਾ ਕੀਤੀ,ਜਿਨ੍ਹਾਂ ਦੀ ਕਰੜੀ ਮਿਹਨਤ ਸਦਕਾ ਕੰਨਵਰਦੀਪ ਸਿੰਘ ਇਹ ਅਹਿਮ ਪ੍ਰਾਪਤੀ ਕਰਨ ਦੇ ਕਾਬਿਲ ਬਣਿਆ ਹੈ | ਇਸ ਮੌਕੇ ਉਨ੍ਹਾਂ ਮੈਨੇਜਿੰਗ ਡਾਇਰੈਕਟਰ ਭਗਤ ਸਿੰਘ ਧਾਲੀਵਾਲ, ਪਿ੍ੰਸੀਪਲ ਜਗਸੀਰ ਸਿੰਘ, ਕੋਆਰਡੀਨੇਟਰ ਕਮਲਦੀਪ ਕੌਰ ਧਾਲੀਵਾਲ ਦਾ ਵੀ ਧੰਨਵਾਦ ਕੀਤਾ |