← ਪਿਛੇ ਪਰਤੋ
ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਅੱਗੇ ਪੇਸ਼ ਨਹੀਂ ਹੋਏ ਜਗਮੀਤ ਬਰਾੜ ਚੰਡੀਗੜ੍ਹ, 10 ਦਸੰਬਰ, 2022: ਅਕਾਲੀ ਦਲ ਦੇ ਸੀਨੀਅਰ ਆਗੂ ਜਗਮੀਤ ਸਿੰਘ ਬਰਾੜ ਅੱਜ ਪਾਰਟੀ ਦੀ ਸਿਕੰਦਰ ਸਿੰਘ ਮਲੂਕਾ ਦੀ ਅਗਵਾਈ ਵਾਲੀ ਅਨੁਸ਼ਾਸਨੀ ਕਮੇਟੀ ਅੱਗੇ ਪੇਸ਼ ਨਹੀਂ ਹੋਏ। ਜਗਮੀਤ ਬਰਾੜ ਨੇ ਪਹਿਲਾਂ ਕਮੇਟੀ ਕੋਲੋਂ ਹੋਰ ਸਮਾਂ ਮੰਗਿਆ ਸੀ ਜਿਸ ਕਾਰਨ ਕਮੇਟੀ ਨੇ ਪੇਸ਼ੀ ਲਈ ਪਹਿਲਾਂ ਨਿਸ਼ਚਿਤ 6 ਦਸੰਬਰ ਦੀ ਥਾਂ ਅੱਜ 10 ਦਸੰਬਰ ਦੀ ਤਾਰੀਕ ਨੂੰ 12.30 ਵਜੇ ਉਹਨਾਂ ਨੂੰ ਸੱਦਿਆ ਸੀ। ਹੁਣ ਜਗਮੀਤ ਸਿੰਘ ਬਰਾੜ ਨੇ ਅਨੁਸ਼ਾਸਨੀ ਕਮੇਟੀ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਂ ’ਤੇ ਦੋ ਚਿੱਠੀਆਂ ਭੇਜ ਦਿੱਤੀਆਂ ਪਰ ਆਪ ਪੇਸ਼ ਨਹੀਂ ਹੋਏ। ਉਹ ਇਹ ਦਾਅਵਾ ਕਰ ਰਹੇ ਹਨ ਕਿ ਉਹ ਹਮੇਸ਼ਾ ਅਕਾਲੀ ਦਲ ਵਿਚ ਏਕੇ ਲਈ ਅਤੇ ਪਾਰਟੀ ਨੁੰ ਮਜ਼ਬੂਤ ਕਰਨ ਵਾਸਤੇ ਕੰਮ ਕਰਦੇ ਰਹਿਣਗੇ। ਉਧਰ ਅਕਾਲੀ ਦਲ ਦਫਤਰ ਵਿਚ ਸਿਕੰਦਰ ਸਿੰਘ ਮਲੂਕਾ, ਵਿਰਸਾ ਸਿੰਘ ਵਲਟੋਹਾ ਤੇ ਹੋਰ ਕਮੇਟੀ ਮੈਂਬਰ ਬਰਾੜ ਨੂੰ ਉਡੀਕਦੇ ਰਹੇ।
Total Responses : 942