ਜੱਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਕਿਸਾਨਾਂ ਨੇ ਕੀਤੀ ਮੀਟਿੰਗ
ਰੋਹਿਤ ਗੁਪਤਾ
ਗੁਰਦਾਸਪੁਰ 23 ਜਨਵਰੀ 2023: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਸ਼ਹੀਦ ਬੀਬੀ ਜੀ ਦੀ ਬੈਠਕ ਹੋਈ ਜਿਸ ਵਿਚ 27 ਪਿੰਡਾਂ ਦੇ ਕਿਸਾਨਾਂ ਨੇ ਭਾਗ ਲਿਆ।
ਜੋਨ ਦੀ ਅਗਵਾਈ ਪ੍ਰਧਾਨ ਸੁਖਜਿੰਦਰ ਸਿੰਘ ਗਹੋਤ ਜਰਨਲ ਸਕੱਤਰ ਰਣਜੀਤ ਸਿੰਘ ਮੱਲ੍ਹੀ ਨੇ ਕੀਤੀ।ਜਿਸ ਵਿਚ ਜ਼ਿਲ੍ਹਾ ਆਗੂ ਜਰਨਲ ਸਕੱਤਰ ਹਰਵਿੰਦਰ ਸਿੰਘ ਮਸਾਣੀਆਂ ਸ਼ਮੁਲੀਅਤ ਕੀਤੀ
ਅਤੇ ਸੰਬੋਧਨ ਕਰਦਿਆਂ ਕਿਸਾਨਾਂ ਨੂੰ ਆਉਂਣ ਵਾਲੇ ਪ੍ਰੋਗਰਾਮਾਂ ਤੋ ਜਾਣੂ ਕਰਵਾਇਆ ਗਿਆ। ਛੱਬੀ ਜਨਵਰੀ ਨੂੰ ਜ਼ਿਲ੍ਹਾ ਹੈਡਕੁਆਰਟਰਾਂ ਤੇ ਵੱਡੇ ਕੱਠ ਕਰਕੇ ਤੇ ਫਤਿਹ ਦਿਵਸ ਮਨਾਇਆ ਜਾਵੇਗਾ ਅਤੇ 29 ਤਰੀਕ ਨੂੰ ਰੇਲ ਰੋਕੋ ਅੰਦੋਲਨ ਪੂਰੇ ਪੰਜਾਬ ਵਿੱਚ 3 ਘੰਟੇ ਹੋਵੇਗਾ। ਜ਼ਿਲ੍ਹਾ ਗੁਰਦਾਸਪੁਰ ਦਾ ਰੇਲ ਰੋਕੋ ਲੱਗਾ ਤਰ ਜਾਰੀ ਰਹੇਗਾ ਜੱਦੋ ਤੱਕ ਕਿਸਾਨਾਂ ਦੀਆਂ ਮੰਗਾਂ ਮਨਵਾਉਣ ਤੱਕ ਜਾਰੀ ਰਹੇਗਾ।
ਇਸ ਮੌਕੇ ਡਾਕਟਰ ਦਲਜੀਤ ਸਿੰਘ, ਦਿਲਬਾਗ ਸਿੰਘ ਨੋਸਹਿਰਾ ਸੋਹਨ ਸਿੰਘ ਚਾਵਾ, ਕੈਪਟਨ ਦਿਲਬਾਗ ਸਿੰਘ ਦਾਰਾ ਪੁਰ ,ਸਤਨਾਮ ਸਿੰਘ ਮੀਲਵਾ ਖਜਾਨਚੀ, ਸੁਖਵਿੰਦਰ ਸਿੰਘ ਗੁਨੋਪੂਰ ਸਤਵੰਤ ਸਿੰਘ ਪ੍ਰੈਸ ਸਕੱਤਰ, ਬਲਦੇਵ ਸਿੰਘ ਕੋਟਲੀ ਸੈਣੀਆਂ ਬਲਜੀਤ ਸਿੰਘ ਕੋਟਲੀ ਨਵੀਂ ਆਬਾਦੀ, ਗੁਰਬਚਨ ਸਿੰਘ ਪ੍ਰੈਸ ਸਕੱਤਰ, ਗੁਰਨਾਮ ਸਿੰਘ ਕੋਟਲੀ, ਸੁਖਵਿੰਦਰ ਸਿੰਘ ,ਹਰਵਿੰਦਰ ਸਿੰਘ ,ਨਿਰਮਲ ਸਿੰਘ ,ਮੱਖਣ ਸਿੰਘ, ਮਨੋਹਰ ਲਾਲ, ਪਰਮਜੀਤ ਸਿੰਘ ,ਬਲਵੀਰ ਸਿਘ , New ਤਾਰਾ ਸਿੰਘ, ਹਰਭਜਨ ਸਿੰਘ, ,ਜਸਪ੍ਰੀਤ ਸਿੰਘ ,ਪਰਮਜੀਤ ਸਿੰਘ, ਬਲਵਿੰਦਰ ਸਿੰਘ ਲੰਬੜਦਾਰ, ਮਲਕੀਤ ਸਿੰਘ ਲੰਬੜਦਾਰ, ਬਿਕਰਮ ਸਿੰਘ, ਸਰਜੀਤ ਸਿੰਘ ਦਾਰਾ ਪੁਰ, ਕੈਪਟਨ ਦਲਜੀਤ ਸਿੰਘ, ਤਰਸੇਮ ਸਿੰਘ ਆਦਿ ਆਗੂ ਹਾਜਰ ਹੋਏ।