ਖਰੜ ਹਲਕੇ ਦੇ ਚੋਣਕਾਰ ਰਜਿਸਟ੍ਰੇਸ਼ਨ ਅਫਸਰ-ਕਮ-ਐਸ.ਡੀ.ਐਮ.ਖਰੜ ਰਵਿੰਦਰ ਸਿੰਘ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ।
ਖਰੜ ਹਲਕੇ ਵਿਚ ਅਧਾਰ ਕਾਰਡ ਨੂੰ ਵੋਟਰ ਕਾਰਡ ਨਾਲ ਲਿੰਕ ਕਰਨ ਲਈ ਬੀ.ਐਲ.ਓਜ਼ ਨੂੰ ਸਮੇ ਸਿਰ ਕੰਮ ਮੁਕੰਮਲ ਕਰਨ ਲਈ ਜਾਰੀ ਕੀਤੀਆਂ ਹਦਾਇਤਾਂ: ਰਵਿੰਦਰ ਸਿੰਘ
ਖਰੜ, 23 ਜਨਵਰੀ 2023: ਵਿਧਾਨ ਸਭਾ ਹਲਕਾ ਖਰੜ-52 ਦੇ ਚੋਣਕਾਰ ਰਜਿਸਟ੍ਰੇਸ਼ਨ ਅਫਸਰ-ਕਮ-ਐਸ.ਡੀ.ਐਮ.ਖਰੜ ਰਵਿੰਦਰ ਸਿੰਘ ਨੇ ਵਿਧਾਨ ਸਭਾ ਹਲਕਾ ਖਰੜ ਵਿਚ ਤਾਇਨਾਤ ਸੁਪਰਵਾਈਜ਼ਰਾਂ/ਬੀ.ਐਲ.ਓਜ਼ ਦੀ ਮੀਟਿੰਗ ਨੂੰ ਸੰਬੋਧਨ ਕਰਦਿਆ ਕਿਹਾ ਕਿ ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਹਰ ਵੋਟਰ ਨੂੰ ਆਪਣਾ ਅਧਾਰ ਕਾਰਡ ਵੋਟਰ ਕਾਰਡ ਨਾਲ ਲਿੰਕ ਕਰਨ ਦਾ ਕੰਮ ਸਮੇਂ ਸਿਰ ਪੂਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਖਰੜ ਹਲਕੇ ਵਿਚ ਅਧਾਰ ਕਾਰਡ ਨੂੰ ਵੋਟਰ ਕਾਰਡ ਨਾਲ ਲਿੰਕ ਕਰਨ ਲਈ ਵਿਧਾਨ ਸਭਾ ਹਲਕਾ ਖਰੜ ਵਿਚ ਪ੍ਰੀਕਿਰਿਆ ਦਾ ਕੰਮ ਚੱਲ ਰਿਹਾ ਹੈ ਜਿਸ ਤਹਿਤ ਹੁਣ ਤੱਕ 58 ਫੀਸਦੀ ਕੰਮ ਮੁਕੰਮਲ ਕੀਤਾ ਜਾ ਚੁੱਕਾ ਹੈ ਅਤੇ ਹਰ ਵੋਟਰ ਨੂੰ ਅਧਾਰ ਕਾਰਡ ਨੂੰ ਵੋਟਰ ਕਾਰਡ ਨਾਲ ਲਿੰਕ ਕਰਵਾਉਣ ਲਈ ਫਾਰਮ-6 ਬੀ ਭਰਨਾ ਹੋਵੇਗਾ। ਉਨ੍ਹਾਂ ਦਸਿਆ ਕਿ ਵਿਧਾਨ ਸਭਾ ਹਲਕਾ ਖਰੜ 52 ਵਿਚ ਕੁੱਲ 288 ਪੋਲਿੰਗ ਬੂਥ ਹਨ ਅਤੇ ਇਸ ਕੰਮ ਲਈ 5 ਫਰਵਰੀ, 3 ਮਾਰਚ ਨੂੰ ਪੋਲਿੰਗ ਬੂਥਾਂ ਤੇ ਸਪੈਸ਼ਲ ਕੈਂਪ ਵੀ ਲਗਾਏ ਜਾਣਗੇ ਅਤੇ ਸਾਰੇ ਬੀ.ਐਲ.ਓ. ਆਪਣੇ ਪੋਲਿੰਗ ਬੂਥਾਂ ਤੇ ਸਵੇਰੇ 9 ਤੋਂ 5 ਵਜੇ ਤੱਕ ਬੈਠਣਗੇ। ਇਸ ਮੌਕੇ ਅਵਤਾਰ ਸਿੰਘ ਚੋਣ ਕਾਨੂੰਗੋ, ਧਰਮ ਸਿੰਘ, ਅਜੈ ਕੁਮਾਰ,ਹਲਕੇ ਵਿਚ ਤਾਇਨਾਤ ਸੁਪਰਵਾਈਜ਼ਰ ਰਾਜਿੰਦਰ ਸਿੰਘ, ਸਤਪਾਲ ਸਿੰਘ, ਅਮਨਦੀਪ ਸਿੰਘ, ਅਸ਼ੋਕ ਕੁਮਾਰ, ਪਰਦੀਪ ਕੁਮਾਰ, ਜੰਗ ਬਹਾਦਰ ਸਿੋਂਘ, ਤਰੁਨ ਗੁਪਤਾ ਸਮੇਤ ਹੋਰ ਕਰਮਚਾਰੀ ਹਾਜ਼ਰ ਸਨ।