← ਪਿਛੇ ਪਰਤੋ
26 ਜਨਵਰੀ ਨੂੰ ਮਨਾਇਆ ਜਾਵੇਗਾ ਬਸੰਤ ਪੰਚਮੀ ਦਾ ਤਿਉਹਾਰ, ਮਾਂ ਸਰਸਵਤੀ ਦੀ ਪੂਜਾ ਦਾ ਹੋਵੇਗਾ ਵਿਸ਼ੇਸ਼ ਮਹੱਤਵ :- ਪੰਡਿਤ ਗਗਨ ਸ਼ਰਮਾ ਰੋਹਿਤ ਗੁਪਤਾ ਗੁਰਦਾਸਪੁਰ ਦੇ ਪ੍ਰਸਿੱਧ ਜੋਤਸ਼ੀ ਪੰਡਿਤ ਗਗਨ ਸ਼ਰਮਾ ਨੇ ਦੱਸਿਆ ਕਿ ਇਸ ਸਾਲ ਬਸੰਤ ਪੰਚਮੀ 26 ਜਨਵਰੀ ਦਿਨ ਵੀਰਵਾਰ ਨੂੰ ਮਨਾਈ ਜਾਵੇਗੀ। ਪੰਡਤ ਗਗਨ ਸ਼ਰਮਾ ਅਨੁਸਾਰ ਮਾਨਤਾ ਹੈ ਕਿ ਮਾਘ ਮਹੀਨੇ ਦੀ ਪੰਚਮੀ ਵਾਲੇ ਦਿਨ ਹੀ ਬ੍ਰਹਮਾ ਜੀ ਦੇ ਕਮੰਡਲ ਤੋਂ ਵਿੱਦਿਆ, ਸੰਗੀਤ, ਵਾਣੀ ਅਤੇ ਬੁੱਧੀ ਦੀ ਦੇਵੀ ਦੇਵੀ ਮਾਂ ਸਰਸਵਤੀ ਦਾ ਜਨਮ ਹੋਇਆ ਸੀ ਇਸ ਲਈ ਸੰਗੀਤ ਅਤੇ ਕਲਾ ਜਗਤ ਨਾਲ ਜੁੜੇ ਲੋਕ ਵੀ ਇਸ ਦਿਨ ਮਾਂ ਸਰਸਵਤੀ ਦੀ ਪੂਜਾ ਕਰਦੇ ਹਨ। ਵਿਦਿਆਰਥੀਆਂ ਨੂੰ ਆਪਣੇ ਕਿੱਤੇ ਵਿੱਚ ਕਾਮਯਾਬ ਕਰਨ ਲਈ ਅਤੇ ਵਿੱਦਿਆ ਦੇ ਖੇਤਰ ਵਿੱਚ ਵੀ ਕਾਮਯਾਬੀ ਹਾਸਲ ਕਰਨ ਲਈ ਮਾਂ ਸਰਸਵਤੀ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਜਦੋਂ ਨਵਜੰਮੇ ਬੱਚਿਆਂ ਨੂੰ ਪਹਿਲੀ ਵਾਰ ਸਕੂਲ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਤਾਂ ਇਸ ਦਿਨ ਤੋਂ ਉਨ੍ਹਾਂ ਨੂੰ ਪਹਿਲਾ ਅੱਖਰ ਲਿਖਣਾ ਸਿਖਾਇਆ ਜਾਂਦਾ ਹੈ ਤਾਂ ਜੋ ਮਾਤਾ ਸਰਸਵਤੀ ਦਾ ਆਸ਼ੀਰਵਾਦ ਉਨ੍ਹਾਂ 'ਤੇ ਬਣਿਆ ਰਹੇ।
Total Responses : 942