ਵੜਿੰਗ ਨੇ ‘ਆਪ’ ਸਰਕਾਰ ਵਿੱਚ ਉਥਲ-ਪੁਥਲ ’ਤੇ ਚਿੰਤਾ ਪ੍ਰਗਟਾਈ
ਚੰਡੀਗੜ੍ਹ, 23 ਜਨਵਰੀ 2023: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਚੱਲ ਰਹੀ ਉਥਲ-ਪੁਥਲ ‘ਤੇ ਡੂੰਘੀ ਚਿੰਤਾ ਪ੍ਰਗਟਾਈ ਹੈ, ਜਿੱਥੇ ਸਿਆਸੀ ਕਾਰਜਕਾਰਨੀ ਅਤੇ ਅਫਸਰਸ਼ਾਹੀ ਖੁੱਲ੍ਹੇਆਮ ਆਪਸ ਵਿੱਚ ਭਿੜ ਰਹੀ ਹੈ।
ਇੱਕ ਬਿਆਨ ਵਿੱਚ, ਵੜਿੰਗ ਨੇ ਸਿਰਫ 10 ਕਰੋੜ ਰੁਪਏ ਦੀ ਸਰਕਾਰੀ ਸਕੀਮ ਲਈ 30 ਕਰੋੜ ਰੁਪਏ ਦੇ ਇਸ਼ਤਿਹਾਰ ਨੂੰ ਮਨਜ਼ੂਰੀ ਦੇਣ ਤੋਂ ਇਨਕਾਰ ਕਰਨ ਲਈ ਸਿਹਤ ਸਕੱਤਰ ਨੂੰ ਹਟਾਏ ਜਾਣ ਦੀਆਂ ਰਿਪੋਰਟਾਂ ਦਾ ਹਵਾਲਾ ਦਿੱਤਾ। ਜਿਸ 'ਤੇ ਉਨ੍ਹਾਂ ਸਰਕਾਰ ਤੋਂ ਇਸ ਮਾਮਲੇ 'ਤੇ ਸਪੱਸ਼ਟੀਕਰਨ ਮੰਗਦਿਆਂ ਕਿਹਾ ਕਿ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਪੰਜਾਬੀਆਂ ਦਾ ਪੈਸਾ ਇਸ ਤਰ੍ਹਾਂ ਕਿਵੇਂ ਬਰਬਾਦ ਕੀਤਾ ਜਾ ਰਿਹਾ ਹੈ।
ਇਸ ਦੌਰਾਨ ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਹ ਅਫਸਰਸ਼ਾਹੀ ਅਤੇ ਸਿਆਸੀ ਕਾਰਜਕਾਰਨੀ ਦਰਮਿਆਨ ਗੰਭੀਰ ਟਕਰਾਅ ਨੂੰ ਦਰਸਾਉਂਦਾ ਹੈ, ਜੋ ਪੰਜਾਬ ਲਈ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿਹਤ ਸਕੱਤਰ ਕੋਈ ਪਹਿਲੇਂ ਅਧਿਕਾਰੀ ਨਹੀਂ ਹਨ, ਜਿਨ੍ਹਾਂ ਨੂੰ ਅਹੁਦੇ ਤੋਂ ਹਟਾਇਆ ਗਿਆ ਹੈ ਅਤੇ ਜਿਸ ਤਰ੍ਹਾਂ ਪੰਜਾਬ ਵਿੱਚ 'ਆਪ' ਸਰਕਾਰ ਕੰਮ ਕਰ ਰਹੀ ਹੈ, ਉਹ ਆਖਰੀ ਵੀ ਨਹੀਂ ਹਨ। ਵੜਿੰਗ ਨੇ ਕਿਹਾ ਕਿ 'ਆਪ' ਸਰਕਾਰ ਹਰ ਦਿਨ ਆਪਣੇ ਤਜ਼ਰਬੇ ਦੀ ਘਾਟ ਅਤੇ ਅਕੁਸ਼ਲਤਾ ਨੂੰ ਦਰਸਾ ਰਹੀ ਹੈ ਤੇ ਹੁਣ ਅਫਸਰਸ਼ਾਹੀ ਨੂੰ ਸੰਭਾਲਣ ਵਿਚ ਅਸਫਲ ਰਹੀ ਹੈ, ਜੋ ਸਰਕਾਰ ਵਿਚ ਤਜ਼ਰਬੇ ਦੀ ਘਾਟ ਅਤੇ ਅਕੁਸ਼ਲਤਾ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਨਹੀਂ ਤਾਂ, ਅਫ਼ਸਰਸ਼ਾਹੀ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਨ ਤੋਂ ਮਨ੍ਹਾ ਕਰਨ ਦੀ ਹਿੰਮਤ ਕਿਵੇਂ ਕਰ ਸਕਦੀ ਹੈ। ਸੂਬਾ ਕਾਂਗਰਸ ਪ੍ਰਧਾਨ ਨੇ ਸਰਕਾਰ ਨੂੰ ਕਿਹਾ ਕਿ ਮੁੱਖ ਵਿਰੋਧੀ ਪਾਰਟੀ ਹੋਣ ਦੇ ਨਾਤੇ ਅਸੀਂ 'ਆਪ' 'ਚ ਤਜ਼ਰਬੇ ਦੀ ਕਮੀ ਅਤੇ ਅਕੁਸ਼ਲਤਾ ਕਾਰਨ ਸਿਆਸੀ ਅਧਿਕਾਰ 'ਚ ਗਿਰਾਵਟ ਤੋਂ ਚਿੰਤਤ ਹਾਂ। ਸਰਕਾਰ ਨੂੰ ਹਾਲਾਤ ਸੁਧਾਰਨੇ ਚਾਹੀਦੇ ਹਨ। ਜੇਕਰ ਤੁਹਾਡੀ ਨੀਅਤ ਸਹੀ ਹੈ ਤਾਂ ਕੋਈ ਤੁਹਾਨੂੰ ਇਨਕਾਰ ਕਰਨ ਦੀ ਹਿੰਮਤ ਨਹੀਂ ਕਰ ਸਕਦਾ। ਸਰਕਾਰ ਨੂੰ ਅਫਸਰਸ਼ਾਹੀ ਨੂੰ ਵਿਰੋਧ ਦਾ ਕੋਈ ਮੌਕਾ ਨਹੀਂ ਦੇਣਾ ਚਾਹੀਦਾ ਹੈ।