ਪੰਜਾਬ ’ਚ 24 ਅਤੇ 25 ਜਨਵਰੀ ਨੂੰ ਮੀਂਹ ਦੀ ਪੇਸ਼ੀਨਗੋਈ, ਪੜ੍ਹੋ ਵੇਰਵਾ
ਸੰਜੀਵ ਸਦੂ
ਲੁਧਿਆਣਾ, 24 ਜਨਵਰੀ, 2023: ਪੰਜਾਬ ਵਿਚ 24 ਅਤੇ 25 ਜਨਵਰੀ ਨੂੰ ਮੀਂਹ ਪੈ ਸਕਦਾ ਹੈ ਜਿਸ ਨਾਲ ਠੰਢ ਵਿਚ ਫਿਰ ਤੋਂ ਵਾਧਾ ਹੋ ਸਕਦਾ ਹੈ। ਪਹਾੜਾਂ ’ਤੇ ਬਰਫਬਾਰੀ ’ਤੇ ਵੀ ਪੇਸ਼ੀਨਗੋਈ ਕੀਤੀ ਗਈ ਹੈ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮੌਸਮ ਵਿਗਿਆਨ ਵਿਭਾਗ ਦੇ ਡਾ. ਕੇ.ਕੇ.ਗਿੱਲ ਅਨੁਸਾਰ ਪਿਛਲੇ ਕੁਝ ਦਿਨਾਂ ਤੋਂ ਤਾਪਮਾਨ ਵਿੱਚ ਵਾਧਾ ਦਰਜ ਕੀਤਾ ਗਿਆ ਸੀ। ਪਰ ਵੈਸਟਰਨ ਡਿਸਟਰਬੈਂਸ ਅਤੇ ਪਹਾੜੀ ਇਲਾਕਿਆਂ 'ਚ ਬਰਫਬਾਰੀ ਕਾਰਨ ਠੰਢ ਇਕ ਵਾਰ ਫਿਰ ਵਧਣ ਨੂੰ ਤਿਆਰ ਹੈ। 24 ਅਤੇ 25 ਜਨਵਰੀ ਅਤੇ ਫਿਰ 28 ਜਨਵਰੀ ਨੂੰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਮੀਂਹ ਪੈ ਸਕਦਾ ਹੈ। ਇਸ ਤੋਂ ਇਲਾਵਾ, ਹਾੜੀ ਦੀਆਂ ਫ਼ਸਲਾਂ ਲਈ ਵੀ ਮੀਂਹ ਜ਼ਰੂਰੀ ਹੈ ਕਿਉਂਕਿ ਪਿਛਲੇ ਮਹੀਨਿਆਂ ਦੌਰਾਨ ਬਹੁਤ ਘੱਟ ਮੀਂਹ ਪਿਆ ਸੀ। ਇਸ ਮੀਂਹ ਤੋਂ ਬਾਅਦ ਮੌਸਮ ਖੁੱਲ੍ਹਣ ਦੀ ਉਮੀਦ ਹੈ।